ਸੀ. ਪੀ. ਵਲੋਂ ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਜੈਇੰਦਰ ਸਿੰਘ ਲਾਈਨ ਹਾਜ਼ਰ, ਐੱਸ. ਆਈ. ਗੁਰਦੀਪ ਚੰਦ ਨੂੰ ਦਿੱਤਾ ਚਾਰਜ
ਜਲੰਧਰ, 31 ਅਗਸਤ (ਜਤਿੰਦਰ ਪੰਮੀ)–ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਇੰਸਪੈਕਟਰ ਜੈਇੰਦਰ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਥਾਂ ਐੱਸ.
ਜਲੰਧਰ, 31 ਅਗਸਤ (ਜਤਿੰਦਰ ਪੰਮੀ)–ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਇੰਸਪੈਕਟਰ ਜੈਇੰਦਰ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਥਾਂ ਐੱਸ. ਆਈ. ਗੁਰਦੀਪ ਚੰਦ ਨੂੰ ਮੁਖੀ ਦਾ ਚਾਰਜ ਦੇ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਥਾਣਾ ਮੁਖੀ ਜੈਇੰਦਰ ਸਿੰਘ ਵਲੋਂ ਪਿਛਲੇ ਸਮੇਂ ਦੌਰਾਨ ਅਦਾਲਤੀ ਕੇਸਾਂ ਦੇ ਮਾਮਲੇ ’ਚ ਅਣਗਹਿਲੀ ਵਰਤੇ ਜਾਣ ਅਤੇ ਹੋਰ ਕਈ ਬੇਨਿਯਮੀਆਂ ਵਰਤਣ ਕਾਰਨ ਸੀ. ਪੀ. ਨੇ ਕਾਰਵਾਈ ਕਰਦਿਆਂ ਲਾਈਨ ਹਾਜ਼ਰ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਸੰਬੰਧੀ ਪੁਲਿਸ ਕਮਿਸ਼ਨਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਗੱਲ ਨਹੀਂ ਹੋ ਸਕੀ। ਹਾਲਾਂਕਿ ਇਹ ਦੱਸਿਆ ਜਾ ਰਿਹਾ ਹੈ ਕਿ ਇੰਸਪੈਕਟਰ ਜੈਇੰਦਰ ਸਿੰਘ ਦੀ ਤਾਇਨਾਤੀ ਦੌਰਾਨ ਅਜਿਹੇ ਕਈ ਘਟਨਾਵਾਂ ਵਾਪਰੀਆਂ, ਜਿਨ੍ਹਾਂ ਵਿਚ ਪੁਲਿਸ ਦੀ ਅਣਗਹਿਲੀ ਨਜ਼ਰ ਆਈ। ਇਨ੍ਹਾਂ ਵਿਚ ਕੁਝ ਮਹੀਨੇ ਥਾਣੇ ਅਧੀਨ ਪੈਂਦੀ ਪਾਰਸ ਅਸਟੇਟ ਵਿਚ 13 ਸਾਲਾ ਕੁੜੀ ਦੀ ਹੱਤਿਆ ਦਾ ਮਾਮਲਾ ਸ਼ਾਮਲ ਹੈ, ਜਿਸ ਵਿਚ ਪੁਲਿਸ ਦੀ ਕਾਰਵਾਈ ’ਤੇ ਕਾਫੀ ਸਵਾਲ ਉਠੇ ਸਨ । ਇਸ ਸੰਬੰਧੀ ਸੰਪਰਕ ਕਰਨ ’ਤੇ ਏ. ਸੀ. ਪੀ. ਵੈਸਟ ਆਤਿਸ਼ ਭਾਟੀਆ ਨੇ ਦੱਸਿਆ ਕਿ ਥਾਣਾ ਮੁਖੀ ਵਲੋਂ ਕਈ ਮਾਮਲਿਆਂ ਤੇ ਅਦਾਲਤੀ ਕਾਰਵਾਈ ’ਚ ਵਰਤੀ ਗਈ ਅਣਗਹਿਲੀ ਕਾਰਨ ਪੁਲਿਸ ਕਮਿਸ਼ਨਰ ਵਲੋਂ ਲਾਈਨ ਹਾਜ਼ਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਥਾਣਾ ਦਾ ਚਾਰਜ ਐੱਸ. ਆਈ. ਗੁਰਦੀਪ ਲਾਲ ਨੂੰ ਦਿੱਤਾ ਗਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇੰਸਪੈਕਟਰ ਜੈਇੰਦਰ ਸਿੰਘ ਦਾ ਸਰਕਾਰੀ ਫੋਨ ਨੰਬਰ ਪਿਛਲੇ ਕਈ ਦਿਨਾਂ ਤੋਂ ਬੰਦ ਆ ਰਿਹਾ ਸੀ।