ਉੱਘੇ ਪੰਜਾਬੀ ਸਾਹਿਤਕਾਰ ਤੇ ਵਿਦਵਾਨ ਅਧਿਆਪਕ ਡਾ . ਟੀ . ਡੀ . ਜੋਸ਼ੀ ਦਾ ਦਿਹਾਂਤ
ਜਲੰਧਰ, 31 ਅਗਸਤ (ਜਸਪਾਲ ਸਿੰਘ)-ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਅੰਬਰ ਦਾ ਇੱਕ ਹੋਰ ਚਮਕਦਾ ਸਿਤਾਰਾ ਅਸਤ ਹੋ ਗਿਆ । ਡਾ.
ਜਲੰਧਰ, 31 ਅਗਸਤ (ਜਸਪਾਲ ਸਿੰਘ)-ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਅੰਬਰ ਦਾ ਇੱਕ ਹੋਰ ਚਮਕਦਾ ਸਿਤਾਰਾ ਅਸਤ ਹੋ ਗਿਆ । ਡਾ. ਟੀ. ਡੀ. ਜੋਸ਼ੀ ਦਾ ਅੱਜ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣਾ ਪੰਜਾਬੀ ਭਾਸ਼ਾ, ਸਾਹਿਤ, ਖੋਜ ਅਤੇ ਸੱਭਿਆਚਾਰਕ ਜਗਤ ਲਈ ਇਕ ਵੱਡਾ ਘਾਟਾ ਹੈ। ਉਨ੍ਹਾਂ ਦਾ ਵਿਛੋੜਾ ਕੇਵਲ ਇੱਕ ਵਿਦਵਾਨ ਅਧਿਆਪਕ ਦਾ ਵਿਛੋੜਾ ਨਹੀਂ, ਸਗੋਂ ਪੰਜਾਬੀ ਗਿਆਨ-ਪਰੰਪਰਾ ਦੇ ਇੱਕ ਸਮਰਪਿਤ ਸਾਧਕ, ਸੁਹਿਰਦ ਗੁਰੂ ਅਤੇ ਪਿਆਰ ਭਰੇ ਮਨੁੱਖ ਦਾ ਸਾਡੇ ਵਿਚੋਂ ਚਲੇ ਜਾਣਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਸੀਤਲ ਸਿੰਘ ਜੇ.ਸੀ.ਡੀ.ਏ.ਵੀ. ਕਾਲਜ ਦਸੂਹਾ ਨੇ ਦੱਸਿਆ ਕਿ ਡਾ. ਟੀ. ਡੀ. ਜੋਸ਼ੀ ਨੇ ਐਮ.ਏ. ਪੰਜਾਬੀ ਅਤੇ ਅੰਗਰੇਜ਼ੀ, ਐਮ.ਫਿਲ. ਅਤੇ ਪੀ.ਐੱਚ.ਡੀ. ਵਰਗੀਆਂ ਉੱਚ ਵਿੱਦਿਅਕ ਯੋਗਤਾਵਾਂ ਹਾਸਲ ਕਰਕੇ ਆਪਣੇ ਗਿਆਨ ਨੂੰ ਕੇਵਲ ਡਿਗਰੀਆਂ ਤੱਕ ਸੀਮਤ ਨਹੀਂ ਰੱਖਿਆ, ਸਗੋਂ ਇਸ ਨੂੰ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਨੇ ਲੰਮਾ ਸਮਾਂ ਡੀ.ਏ.ਵੀ. ਕਾਲਜ, ਜਲੰਧਰ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਿੱਚ ਅਧਿਐਨ ਅਤੇ ਅਧਿਆਪਨ ਕਰਦਿਆਂ ਅਨੇਕਾਂ ਵਿਦਿਆਰਥੀਆਂ ਨੂੰ ਗਿਆਨ ਦੀ ਰੌਸ਼ਨੀ ਨਾਲ ਰੁਸ਼ਨਾਇਆ । ਪੰਜਾਬੀ ਖੋਜ ਅਤੇ ਸਾਹਿਤਕ ਅਧਿਐਨ ਦੇ ਖੇਤਰ ਵਿੱਚ ਡਾ. ਜੋਸ਼ੀ ਦਾ ਯੋਗਦਾਨ ਵਿਸ਼ੇਸ਼ ਮਹੱਤਵ ਰੱਖਦਾ ਹੈ। ਪੰਜਾਬੀ ਪ੍ਰਗੀਤ ਦੇ ਸ਼ਿਲਪਕ ਪੱਖਾਂ ਨੂੰ ਸਮਝਣ ਅਤੇ ਵਿਸ਼ਲੇਸ਼ਿਤ ਕਰਨ ਵਿੱਚ ਉਨ੍ਹਾਂ ਦੀ ਪੁਸਤਕ ‘ਪੰਜਾਬੀ ਪ੍ਰਗੀਤ ਸ਼ਿਲਪ’ ਨੂੰ ਇੱਕ ਮਹੱਤਵਪੂਰਨ ਅਤੇ ਮੀਲ ਪੱਥਰ ਸਮਾਨ ਰਚਨਾ ਵਜੋਂ ਯਾਦ ਕੀਤਾ ਜਾਵੇਗਾ।