31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

2 ਸਤੰਬਰ ਨੂੰ ਲੱਗੇਗੀ ਡਾਕ ਅਦਾਲਤ

ਜਲੰਧਰ, 31 ਅਗਸਤ (ਸ਼ਿਵ)- ਡਾਕ ਵਿਭਾਗ ਜਲੰਧਰ ਵਲੋਂ ਲੰਬੇ ਸਮੇਂ ਤੋਂ ਪੈਂਡਿੰਗ ਡਾਕ ਸਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਲਈ 2 ਸਤੰਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਸੁਪਰਡੈਂਟ ਪੋਸਟ ਆਫਿਸ, ਜਲੰਧਰ ਵਿਖੇ ਡਾਕ ਅਦਾਲਤ ਲਗਾਈ ਜਾ ਰਹੀ ਹੈ। ਵਿਭਾਗ ਵੱਲੋਂ ਇਸ ਡਾਕ ਅਦਾਲਤ ਦੌਰਾਨ ਲੰਬੇ ਸਮੇਂ ਤੋਂ ਲੰਬਿਤ ਸ਼ਿਕਾਇਤਾਂ ’ਤੇ ਵਿਸ਼ੇਸ਼ ਧਿਆਨ ਦਿੰਦਿਆਂ ਉਨ੍ਹਾਂ ਦੇ ਨਿਪਟਾਰੇ ਦੀ ਕੋਸ਼ਿਸ਼ ਕੀਤੀ ਜਾਵੇਗੀ।

Ad Position 21
No active advertisement
ਅਜੀਤ ਡੈਸਕ 01-09-2026
ਜਲੰਧਰ, 31 ਅਗਸਤ (ਸ਼ਿਵ)- ਡਾਕ ਵਿਭਾਗ ਜਲੰਧਰ ਵਲੋਂ ਲੰਬੇ ਸਮੇਂ ਤੋਂ ਪੈਂਡਿੰਗ ਡਾਕ ਸਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਲਈ 2 ਸਤੰਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਸੁਪਰਡੈਂਟ ਪੋਸਟ ਆਫਿਸ, ਜਲੰਧਰ ਵਿਖੇ ਡਾਕ ਅਦਾਲਤ ਲਗਾਈ ਜਾ ਰਹੀ ਹੈ। ਵਿਭਾਗ ਵੱਲੋਂ ਇਸ ਡਾਕ ਅਦਾਲਤ ਦੌਰਾਨ ਲੰਬੇ ਸਮੇਂ ਤੋਂ ਲੰਬਿਤ ਸ਼ਿਕਾਇਤਾਂ ’ਤੇ ਵਿਸ਼ੇਸ਼ ਧਿਆਨ ਦਿੰਦਿਆਂ ਉਨ੍ਹਾਂ ਦੇ ਨਿਪਟਾਰੇ ਦੀ ਕੋਸ਼ਿਸ਼ ਕੀਤੀ ਜਾਵੇਗੀ। ਸ਼ਿਕਾਇਤਕਰਤਾ ਆਪਣੀ ਪੁਰਾਣੀ ਸ਼ਿਕਾਇਤ ਦੇ ਵੇਰਵੇ ਅਤੇ ਆਪਣਾ ਫੋਨ ਨੰਬਰ ਦਰਜ ਕਰਕੇ ਸ਼ਿਕਾਇਤ ਸਪੀਡ ਪੋਸਟ ਰਾਹੀਂ ਸੁਪਰਡੈਂਟ ਪੋਸਟ ਆਫਿਸ, ਜਲੰਧਰ-144001 ਦੇ ਨਾਮ ’ਤੇ ਭੇਜ ਸਕਦੇ ਹਨ। ਇਹ ਸ਼ਿਕਾਇਤ 1 ਸਤੰਬਰ 2026 ਤੱਕ ਦਫ਼ਤਰ ਵਿੱਚ ਪਹੁੰਚਣੀ ਲਾਜ਼ਮੀ ਹੈ। ਡਾਕ ਵਿਭਾਗ ਨੇ ਸਾਰੇ ਸ਼ਿਕਾਇਤਕਰਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ 2 ਸਤੰਬਰ ਨੂੰ ਨਿਰਧਾਰਤ ਸਮੇਂ ’ਤੇ ਡਾਕ ਅਦਾਲਤ ਵਿੱਚ ਸ਼ਾਮਲ ਹੋਣ। ਇਸ ਤੋਂ ਇਲਾਵਾ ਆਨਲਾਈਨ ਸ਼ਮੂਲੀਅਤ ਲਈ ਵਿਭਾਗ ਵੱਲੋਂ ਦਿੱਤੇ ਲਿੰਕ ਰਾਹੀਂ ਵੀ ਹਾਜ਼ਰੀ ਭਰੀ ਜਾ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਬਿਸ਼ਕੇਕ ’ਚ ਈਰਾਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਅਗਲੀ ਖ਼ਬਰ ਤਰਕਸ਼ੀਲ ਸੁਸਾਇਟੀ ਵਲੋਂ ਪਾਸ਼ - ਹੰਸ ਰਾਜ ਦੀ ਯਾਦਗਾਰ ਤੋਂ ਨਾਜਾਇਜ਼ ਕਬਜ਼ਾ ਹਟਾਉਣ ਦੀ ਮੰਗ
Ad Position 24