02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਬੋਧਗਯਾ ਮਹਾਵਿਹਾਰ ਦੀ ਮੁਕਤੀ ਲਈ ਪਟਨਾ ਵਿਖੇ ਭੁੱਖ ਹੜਤਾਲ ’ਚ ਜਲੰਧਰ ਤੋਂ ਬੋਧੀ ਪਰਿਵਾਰਾਂ ਕੀਤੀ ਸ਼ਮੂਲੀਅਤ

ਜਲੰਧਰ, 1 ਸਤੰਬਰ (ਜਤਿੰਦਰ ਪੰਮੀ)-ਬੋਧਗਯਾ ਮਹਾਵਿਹਾਰ ਨੂੰ ਮੁਕਤ ਕਰਵਾਉਣ ਦੀ ਮੰਗ ਨੂੰ ਲੈ ਕੇ ਪਟਨਾ ਦੇ ਗਰਧਨੀ ਬਾਗ ਧਰਨਾ ਸਥਲ ਵਿਖੇ ਪੰਜ ਦਿਨਾ ਭੁੱਖ ਹੜਤਾਲ ਧਰਨਾ ਦਿੱਤਾ ਗਿਆ। ਇਸ ‘ਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਬੌਧ ਭਿੱਖੂ ਸੰਘ ਅਤੇ ਉਪਾਸਕ ਸੰਘ ਨੇ ਸ਼ਾਂਤਮਈ ਢੰਗ ਨਾਲ ਸ਼ਮੂਲੀਅਤ ਕੀਤੀ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਜਲੰਧਰ, 1 ਸਤੰਬਰ (ਜਤਿੰਦਰ ਪੰਮੀ)-ਬੋਧਗਯਾ ਮਹਾਵਿਹਾਰ ਨੂੰ ਮੁਕਤ ਕਰਵਾਉਣ ਦੀ ਮੰਗ ਨੂੰ ਲੈ ਕੇ ਪਟਨਾ ਦੇ ਗਰਧਨੀ ਬਾਗ ਧਰਨਾ ਸਥਲ ਵਿਖੇ ਪੰਜ ਦਿਨਾ ਭੁੱਖ ਹੜਤਾਲ ਧਰਨਾ ਦਿੱਤਾ ਗਿਆ। ਇਸ ‘ਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਬੌਧ ਭਿੱਖੂ ਸੰਘ ਅਤੇ ਉਪਾਸਕ ਸੰਘ ਨੇ ਸ਼ਾਂਤਮਈ ਢੰਗ ਨਾਲ ਸ਼ਮੂਲੀਅਤ ਕੀਤੀ। ਧਰਨੇ ’ਚ ਜਲੰਧਰ ਤੋਂ ਵੀ ਵਿਸ਼ੇਸ਼ ਤੌਰ ’ਤੇ ਬੋਧੀ ਪਰਿਵਾਰਾਂ ਨੇ ਹਾਜ਼ਰੀ ਲਗਵਾਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਹਰਭਜਨ ਸਾਂਪਲਾ ਨੇ ਦੱਸਿਆ ਕਿ ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਵਲੋਂ ਅੰਦੋਲਨਕਾਰੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਕੇ ਮੰਗਾਂ ’ਤੇ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਉਪਰੰਤ ਧਰਨਾ ਇਕ ਮਹੀਨੇ ਲਈ ਮੁਲਤਵੀ ਕਰ ਦਿੱਤਾ ਗਿਆ। ਜਲੰਧਰ ਤੋਂ ਨਕੋਦਰ ਦੇ ਰਾਜ ਕੁਮਾਰ ਬੋਧ ਅਤੇ ਉਨ੍ਹਾਂ ਦੀ ਪਤਨੀ ਸੁਰਜੀਤ ਕੌਰ ਤੋਂ ਇਲਾਵਾ ਮੁੰਨਾ ਲਾਲ, ਬਬਲੂ ਰਜਿੰਦਰ ਜੱਸਲ, ਰਣਜੀਤ ਬੋਧ, ਅਜੀਤ ਬੋਧ, ਰਾਜ ਗੋਤਮ ਅਤੇ ਲਵ ਗੋਤਮ ਨੇ ਧਰਨੇ ‘ਚ ਸ਼ਮੂਲੀਅਤ ਕੀਤੀ। ਪੰਜਾਬ ਦੇ ਬੌਧ ਭਾਈਚਾਰੇ ਵਲੋਂ ਜਲੰਧਰ ਦੀ ਟੀਮ ਨੂੰ ਪਟਨਾ ਭੇਜਣ ਲਈ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਗਿਆ। ਉਨ੍ਹਾਂ ਅੰਦੋਲਨ ਨੂੰ ਲਗਾਤਾਰ 560 ਦਿਨਾਂ ਤੋਂ ਜਾਰੀ ਰੱਖਣ ਲਈ ਅਕਾਸ਼ ਲਾਮਾ ਅਤੇ ਭੰਤੇ ਪ੍ਰਗਿਆਸ਼ੀਲ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਬੋਧਗਯਾ ਮਹਾਂਵਿਹਾਰ ਨੂੰ ਜਲਦ ਮੁਕਤ ਕਰਵਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਨਿਗਮ ਵਲੋਂ ਭਾਜਪਾ ਇੰਚਾਰਜ ਦੇ ਸਵਾਗਤੀ ਬੋਰਡ ਉਤਾਰਨ ਦੇ ਵਿਰੋਧ ’ਚ ਭਾਜਪਾ ਵਲੋਂ ਪ੍ਰਦਰਸ਼ਨ ਅਗਲੀ ਖ਼ਬਰ ਅੱਤਵਾਦ ਖਿਲਾਫ਼ ਲੜਾਈ ’ਚ ਦੋਹਰੇ ਮਾਪਦੰਡ ਮਨਜ਼ੂਰ ਨਹੀਂ-ਐਸ.ਸੀ.ਓ. ਸਾਂਝੇ ਐਲਾਨਨਾਮੇ ’ਚ ਅੰਤਰਰਾਸ਼ਟਰੀ ਭਾਈਚਾਰੇ ਨੂੰ ਅੱਤ...
Ad Position 24