02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਦਮੋਰੀਆ ਪੁਲ ਦਾ ਰਸਤਾ ਖੁੱਲ੍ਹਣ ਨਾਲ ਲੋਕਾਂ ਨੂੰ ਮਿਲੀ ਰਾਹਤ, ਕੰਮ ਅਜੇ ਵੀ ਅਧੂਰਾ

ਜਲੰਧਰ, 1 ਸਤੰਬਰ (ਸ਼ਿਵ)- ਦਮੋਰੀਆ ਪੁਲ ਦਾ ਰਸਤਾ ਮੁੜ ਖੁੱਲ੍ਹਣ ਨਾਲ ਇਲਾਕਾ ਵਾਸੀਆਂ ਅਤੇ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੀ ਹੈ। ਨਗਰ ਨਿਗਮ ਵਲੋਂ ਦਮੋਰੀਆ ਪੁਲ ਵਿਖੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਰੇਨ ਵਾਟਰ ਹਾਰਵੈਸਟਿੰਗ ਪ੍ਰਾਜੈਕਟ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ।

Ad Position 21
repet_subhas-goyals [Copy P29]
ਦਮੋਰੀਆ ਪੁਲ ਦਾ ਰਸਤਾ ਖੁੱਲ੍ਹਣ ਨਾਲ ਲੰਘ ਰਹੀਆਂ ਗੱਡੀਆਂ। ਤਸਵੀਰ. ਮੁਨੀੋਸ਼ 02-09-2026
ਜਲੰਧਰ, 1 ਸਤੰਬਰ (ਸ਼ਿਵ)- ਦਮੋਰੀਆ ਪੁਲ ਦਾ ਰਸਤਾ ਮੁੜ ਖੁੱਲ੍ਹਣ ਨਾਲ ਇਲਾਕਾ ਵਾਸੀਆਂ ਅਤੇ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੀ ਹੈ। ਨਗਰ ਨਿਗਮ ਵਲੋਂ ਦਮੋਰੀਆ ਪੁਲ ਵਿਖੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਰੇਨ ਵਾਟਰ ਹਾਰਵੈਸਟਿੰਗ ਪ੍ਰਾਜੈਕਟ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ। ਕਰੀਬ 25 ਲੱਖ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਨੂੰ ਸ਼ੁਰੂ ਹੋਏ ਲਗਭਗ ਇੱਕ ਮਹੀਨਾ ਹੋ ਗਿਆ ਸੀ, ਜਿਸ ਕਾਰਨ ਪੁਲ ਦੇ ਦੋਵੇਂ ਪਾਸਿਆਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ। ਘੱਟ ਲੇਬਰ ਲੱਗੀ ਹੋਣ ਕਰਕੇ ਵੀ ਇਹ ਕੰਮ ਕਾਫੀ ਹੌਲੀ ਗਤੀ ਨਾਲ ਕੀਤਾ ਜਾ ਰਿਹਾ ਸੀ। ਪੁਲ ਦਾ ਰਸਤਾ ਬੰਦ ਹੋਣ ਕਾਰਨ ਵਾਹਨਾਂ ਦਾ ਵਧੇਰੇ ਦਬਾਅ ਇਕਹਿਰੀ ਪੁਲੀ ਅਤੇ ਅੱਡਾ ਹੁਸ਼ਿਆਰਪੁਰ ਫਾਟਕ ਵੱਲ ਜਾਣ ਵਾਲੇ ਰਸਤਿਆਂ ’ਤੇ ਪੈ ਰਿਹਾ ਸੀ। ਇਸ ਕਾਰਨ ਇਨ੍ਹਾਂ ਰਸਤਿਆਂ ’ਤੇ ਅਕਸਰ ਟ੍ਰੈਫਿਕ ਜਾਮ ਦੀ ਸਥਿਤੀ ਬਣ ਜਾਂਦੀ ਸੀ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਅੱਜ ਨਗਰ ਨਿਗਮ ਵਲੋਂ ਦਮੋਰੀਆ ਪੁਲ ਦਾ ਰਸਤਾ ਮੁੜ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ। ਇਸ ਨਾਲ ਇਕਹਿਰੀ ਪੁਲੀ ਅਤੇ ਅੱਡਾ ਹੁਸ਼ਿਆਰਪੁਰ ਫਾਟਕ ਵੱਲ ਜਾਣ ਵਾਲੀ ਟ੍ਰੈਫਿਕ ਦੀ ਭੀੜ ਵਿੱਚ ਕਾਫੀ ਕਮੀ ਆਈ ਹੈ। ਪੁਲ ਵਾਲੀ ਥਾਂ ’ਤੇ ਰੇਨ ਵਾਟਰ ਹਾਰਵੈਸਟਿੰਗ ਪ੍ਰਾਜੈਕਟ ਦਾ ਵੱਡਾ ਹਿੱਸਾ ਮੁਕੰਮਲ ਹੋ ਚੁੱਕਾ ਹੈ, ਜਦਕਿ ਕੁਝ ਕੰਮ ਅਜੇ ਬਾਕੀ ਦੱਸਿਆ ਜਾ ਰਿਹਾ ਹੈ । ਦਮੋਰੀਆ ਪੁਲ ਦਾ ਰਸਤਾ ਖੁੱਲ੍ਹਣ ਨਾਲ ਆਮ ਲੋਕਾਂ ਦੇ ਨਾਲ-ਨਾਲ ਆਉਣ ਵਾਲੇ ਬਾਬਾ ਸੋਡਲ ਮੇਲੇ ਦੇ ਸ਼ਰਧਾਲੂਆਂ ਨੂੰ ਵੀ ਵੱਡੀ ਸਹੂਲਤ ਮਿਲੇਗੀ। 25 ਸਤੰਬਰ ਨੂੰ ਪ੍ਰਸਿੱਧ ਬਾਬਾ ਸੋਡਲ ਮੇਲਾ ਹੋਣ ਜਾ ਰਿਹਾ ਹੈ, ਜਿਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਸ ਰਸਤੇ ਤੋਂ ਲੰਘਦੇ ਹਨ। ਰਸਤਾ ਖੁੱਲ੍ਹਣ ਨਾਲ ਮੇਲੇ ਦੌਰਾਨ ਆਵਾਜਾਈ ਨੂੰ ਸੁਚਾਰੂ ਬਣਾਉਣ ਵਿੱਚ ਵੀ ਮਦਦ ਮਿਲਣ ਦੀ ਉਮੀਦ ਹੈ। ਉੱਥੇ ਹੀ, ਇਸ ਤੋਂ ਪਹਿਲਾਂ ਰੇਲ ਵਿਭਾਗ ਵੱਲੋਂ ਦਮੋਰੀਆ ਪੁਲ ਦੇ ਹੇਠਾਂ ਪਿਲਰਾਂ ਨੂੰ ਮਜ਼ਬੂਤ ਕਰਨ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਸੀ, ਪਰ ਇਹ ਕੰਮ ਵੀ ਅਧੂਰਾ ਛੱਡ ਦਿੱਤਾ ਗਿਆ। ਇਸ ਕੰਮ ਨੂੰ ਸ਼ੁਰੂ ਹੋਏ ਤਿੰਨ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਪਿਛਲੇ ਇੱਕ ਮਹੀਨੇ ਦੌਰਾਨ ਰੇਨ ਵਾਟਰ ਹਾਰਵੈਸਟਿੰਗ ਪ੍ਰੋਜੈਕਟ ਕਾਰਨ ਦਮੋਰੀਆ ਪੁਲ ਦਾ ਰਸਤਾ ਬੰਦ ਰਿਹਾ । ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸੇ ਸਮੇਂ ਦੌਰਾਨ ਰੇਲ ਵਿਭਾਗ ਵਲੋਂ ਪਿਲਰਾਂ ਨੂੰ ਮਜ਼ਬੂਤ ਕਰਨ ਦਾ ਕੰਮ ਵੀ ਪੂਰਾ ਕਰ ਦਿੱਤਾ ਜਾਂਦਾ ਤਾਂ ਭਵਿੱਖ ਵਿੱਚ ਲੋਕਾਂ ਨੂੰ ਦੁਬਾਰਾ ਰਸਤਾ ਬੰਦ ਹੋਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਏਗਾ।
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਭਵਨ ਪੁੱਜੇ ਭਾਜਪਾ ਸੂਬਾ ਪ੍ਰਧਾਨ ਵਿਰੁੱਧ ‘ਆਪ’ ਵਲੋਂ ਜ਼ੋਰਦਾਰ ਪ੍ਰਦਰਸ਼ਨ ਅਗਲੀ ਖ਼ਬਰ ਸੀ. ਆਈ. ਏ. ਸਟਾਫ ਵਲੋਂ ਅੰਤਰਰਾਸ਼ਟਰੀ ਗਰੋਹ ਬੇਨਕਾਬ, 34.5 ਕਿੱਲੋ ਚਰਸ ਸਮੇਤ 3 ਗ੍ਰਿਫ਼ਤਾਰ
Ad Position 24