02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਟ੍ਰੈਫਿਕ ਪੁਲਿਸ ਵਲੋਂ 232 ਜ਼ਬਤ ਵਾਹਨਾਂ ਦੀ ਖੁੱਲ੍ਹੀ ਬੋਲੀ ਰਾਹੀਂ ਨਿਲਾਮੀ

ਜਲੰਧਰ, 1 ਸਤੰਬਰ (ਜਤਿੰਦਰ ਪੰਮੀ)-ਕਮਿਸ਼ਨਰੇਟ ਪੁਲਿਸ ਵਲੋਂ ਲੰਮੇ ਸਮੇਂ ਤੋਂ ਥਾਣਿਆਂ ਵਿਚ ਪਏ ਜ਼ਬਤਸ਼ੁਦਾ ਤੇ ਫ਼ੈਸਲਾਸ਼ੁਦਾ ਵਾਹਨਾਂ ਦੇ ਨਿਪਟਾਰੇ ਲਈ 232 ਵਾਹਨਾਂ ਦੀ ਖੁੱਲ੍ਹੀ ਬੋਲੀ ਰਾਹੀਂ ਨਿਲਾਮੀ ਕਰਵਾਈ ਗਈ। ਪੁਲਿਸ ਲਾਈਨ ਵਿਖੇ 6 ਮੈਂਬਰੀ ਕਮੇਟੀ ਦੀ ਨਿਗਰਾਨੀ ਹੇਠ ਹੋਈ ਇਸ ਨਿਲਾਮੀ ਵਿਚ 19 ਬੋਲੀਕਾਰਾਂ ਨੇ ਭਾਗ ਲਿਆ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਜਲੰਧਰ, 1 ਸਤੰਬਰ (ਜਤਿੰਦਰ ਪੰਮੀ)-ਕਮਿਸ਼ਨਰੇਟ ਪੁਲਿਸ ਵਲੋਂ ਲੰਮੇ ਸਮੇਂ ਤੋਂ ਥਾਣਿਆਂ ਵਿਚ ਪਏ ਜ਼ਬਤਸ਼ੁਦਾ ਤੇ ਫ਼ੈਸਲਾਸ਼ੁਦਾ ਵਾਹਨਾਂ ਦੇ ਨਿਪਟਾਰੇ ਲਈ 232 ਵਾਹਨਾਂ ਦੀ ਖੁੱਲ੍ਹੀ ਬੋਲੀ ਰਾਹੀਂ ਨਿਲਾਮੀ ਕਰਵਾਈ ਗਈ। ਪੁਲਿਸ ਲਾਈਨ ਵਿਖੇ 6 ਮੈਂਬਰੀ ਕਮੇਟੀ ਦੀ ਨਿਗਰਾਨੀ ਹੇਠ ਹੋਈ ਇਸ ਨਿਲਾਮੀ ਵਿਚ 19 ਬੋਲੀਕਾਰਾਂ ਨੇ ਭਾਗ ਲਿਆ। ਇਸ ਦੀ ਨਿਗਰਾਨੀ ਏ.ਸੀ.ਪੀ. ਸਪੈਸ਼ਲ ਬ੍ਰਾਂਚ ਮਨਪ੍ਰੀਤ ਸਿੰਘ ਤੇ ਏ.ਡੀ.ਸੀ.ਪੀ. ਟਰੈਫਿਕ ਗੁਰਬਾਜ ਸਿੰਘ ਵਲੋਂ ਕੀਤੀ ਗਈ। ਦੱਸਣਯੋਗ ਹੈ ਕਿ ਇਹ ਵਾਹਨ ਥਾਣਾ ਡਵੀਜ਼ਨ ਨੰਬਰ 2 ਤੇ ਥਾਣਾ ਨਵੀਂ ਬਾਰਾਂਦਰੀ ਦੀ ਹੱਦ ਅੰਦਰ ਵੱਖ-ਵੱਖ ਮੁਕੱਦਮਿਆਂ ਵਿਚ ਫ਼ੈਸਲਾਸ਼ੁਦਾ ਅਤੇ ਮੋਟਰ ਵਹੀਕਲ ਐਕਟ ਦੀ ਧਾਰਾ 207 ਤਹਿਤ ਜ਼ਬਤ ਕੀਤੇ ਗਏ ਸਨ। ਲੰਮੇ ਸਮੇਂ ਤੋਂ ਥਾਣਿਆਂ ਵਿਚ ਪਏ ਰਹਿਣ ’ਤੇ ਸੰਬੰਧਿਤ ਵਿਅਕਤੀਆਂ ਵਲੋਂ ਇਨ੍ਹਾਂ ਨੂੰ ਰਿਲੀਜ਼ ਨਾ ਕਰਵਾਉਣ ਕਾਰਨ ਨਿਯਮਾਂ ਅਨੁਸਾਰ ਨਿਲਾਮੀ ਕੀਤੀ ਗਈ। ਪੁਲਿਸ ਅਨੁਸਾਰ ਨਿਲਾਮੀ ਤੋਂ ਪ੍ਰਾਪਤ ਹੋਣ ਵਾਲੀ ਕੁੱਲ ਰਕਮ ਸਰਕਾਰੀ ਨਿਯਮਾਂ ਅਨੁਸਾਰ ਰਾਜ ਸਰਕਾਰ ਦੇ ਸੰਬੰਧਿਤ ਖ਼ਾਤੇ ਵਿਚ ਜਮ੍ਹਾਂ ਕਰਵਾਈ ਜਾਵੇਗੀ। ਕਮਿਸ਼ਨਰੇਟ ਪੁਲਿਸ ਨੇ ਵਾਹਨ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਦਾ ਕੋਈ ਵਾਹਨ ਕਿਸੇ ਥਾਣੇ ਵਿਚ ਜ਼ਬਤ ਜਾਂ ਬੰਦ ਪਿਆ ਹੈ ਅਤੇ ਕਾਨੂੰਨੀ ਤੌਰ ’ਤੇ ਰਿਲੀਜ਼ ਹੋਣ ਯੋਗ ਹੈ ਤਾਂ ਉਹ ਸਬੰਧਤ ਥਾਣੇ ਵਿਚ ਲਿਖਤੀ ਬਿਨੈ-ਪੱਤਰ ਦੇ ਕੇ ਲੋੜੀਂਦੀ ਕਾਨੂੰਨੀ ਪ੍ਰਕਿਰਿਆ ਜਲਦ ਪੂਰੀ ਕਰਵਾਉਣ, ਤਾਂ ਜੋ ਵਾਹਨ ਨੂੰ ਨਿਯਮਾਂ ਅਨੁਸਾਰ ਰਿਲੀਜ਼ ਕਰਵਾਇਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਘਈ ਹਸਪਤਾਲ ਨੇ ਸਫ਼ਲਤਾ ਦੇ 30 ਸਾਲ ਕੀਤੇ ਪੂਰੇ, ਸਟਾਫ਼ ਨੇ ਮਨਾਇਆ ਜਸ਼ਨ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 5 ਕਿੱਲੋਮੀਟਰ ਮੈਰਾਥਨ ਕਰਵਾਈ
Ad Position 24