02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਕਰਤਾਰਪੁਰ ’ਚ ਜਨਮ ਅਸ਼ਟਮੀ ਦੇ ਪਾਵਨ ਉਤਸਵ ਸੰਬੰਧੀ ਸ਼ੋਭਾ ਯਾਤਰਾ ਸਜਾਈ

ਕਰਤਾਰਪੁਰ, 2 ਸਤੰਬਰ (ਜਨਕ ਰਾਜ ਗਿੱਲ, ਭਜਨ ਸਿੰਘ)-ਸ੍ਰੀ ਸਨਾਤਨ ਧਰਮ ਗੋਪਾਲ ਜੀ ਸੰਕੀਰਤਨ ਮੰਡਲ ਕਰਤਾਰਪੁਰ ਵਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਪਾਵਨ ਜਨਮ ਉਤਸਵ ਜਨਮ ਅਸ਼ਟਮੀ ਦੇ ਸਬੰਧ ’ਚ ਸਥਾਨਕ ਮੁਹੱਲਾ ਲੁਹਾਰਾਂ ਵਿਖੇ ਸਥਿਤ ਮੰਦਰ ਸ੍ਰੀ ਰਾਧਾ ਕ੍ਰਿਸ਼ਨਾ ਤੋਂ ਵਿਸ਼ਾਲ ਸ਼ੋਭਾ ਯਾਤਰਾ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਮੰਦਰ ਕਮੇਟੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਜਾਈ ਗਈ । ਸ੍ਰੀ ਕ੍ਰਿਸਨ ਜਨਮ ਉਤਸਵ ਦੀ ਖੁਸ਼ੀ ਸਾਂਝੀ ਕਰਦਿਆਂ ਕਿਸ਼ਨ ਭਗਤਾਂ ਵਲੋਂ ਭਗਵਾਨ ਕ੍ਰਿਸ਼ਨ ਦੇ ਜਨਮ ਸੰਬੰਧੀ ਸੁੰਦਰ ਮਨਮੋਹਕ ਝਾਜੀਆਂ ਸਜਾਉਦੇ ਹੋਏ ਦੁਆਪਰ ਯੁੱਗ ਦੇ ਸਮੇਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਸੰਸਾਰ ਨੂੰ ਸੱਚੇ ਪ੍ਰੇਮ ਅਤੇ ਤਿਆਗ ਦੇ ਨਾਲ ਹਮੇਸ਼ਾ ਧਰਮ ਨਾਲ ਅੜਿੱਗ ਰਹਿਣ ਦਾ ਸਬਕ ਦੇਣ ਵਾਲੇ ਭਗਵਾਨ ਵਿਸ਼ਨੂੰ ਦੇ ਅਵਤਾਰ ਭਗਵਾਨ ਕ੍ਰਿਸ਼ਨ ਨੂੰ ਨਮਨ ਕੀਤਾ ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਕਰਤਾਰਪੁਰ, 2 ਸਤੰਬਰ (ਜਨਕ ਰਾਜ ਗਿੱਲ, ਭਜਨ ਸਿੰਘ)-ਸ੍ਰੀ ਸਨਾਤਨ ਧਰਮ ਗੋਪਾਲ ਜੀ ਸੰਕੀਰਤਨ ਮੰਡਲ ਕਰਤਾਰਪੁਰ ਵਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਪਾਵਨ ਜਨਮ ਉਤਸਵ ਜਨਮ ਅਸ਼ਟਮੀ ਦੇ ਸਬੰਧ ’ਚ ਸਥਾਨਕ ਮੁਹੱਲਾ ਲੁਹਾਰਾਂ ਵਿਖੇ ਸਥਿਤ ਮੰਦਰ ਸ੍ਰੀ ਰਾਧਾ ਕ੍ਰਿਸ਼ਨਾ ਤੋਂ ਵਿਸ਼ਾਲ ਸ਼ੋਭਾ ਯਾਤਰਾ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਮੰਦਰ ਕਮੇਟੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਜਾਈ ਗਈ । ਸ੍ਰੀ ਕ੍ਰਿਸਨ ਜਨਮ ਉਤਸਵ ਦੀ ਖੁਸ਼ੀ ਸਾਂਝੀ ਕਰਦਿਆਂ ਕਿਸ਼ਨ ਭਗਤਾਂ ਵਲੋਂ ਭਗਵਾਨ ਕ੍ਰਿਸ਼ਨ ਦੇ ਜਨਮ ਸੰਬੰਧੀ ਸੁੰਦਰ ਮਨਮੋਹਕ ਝਾਜੀਆਂ ਸਜਾਉਦੇ ਹੋਏ ਦੁਆਪਰ ਯੁੱਗ ਦੇ ਸਮੇਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਸੰਸਾਰ ਨੂੰ ਸੱਚੇ ਪ੍ਰੇਮ ਅਤੇ ਤਿਆਗ ਦੇ ਨਾਲ ਹਮੇਸ਼ਾ ਧਰਮ ਨਾਲ ਅੜਿੱਗ ਰਹਿਣ ਦਾ ਸਬਕ ਦੇਣ ਵਾਲੇ ਭਗਵਾਨ ਵਿਸ਼ਨੂੰ ਦੇ ਅਵਤਾਰ ਭਗਵਾਨ ਕ੍ਰਿਸ਼ਨ ਨੂੰ ਨਮਨ ਕੀਤਾ । ਇਸ ਵਿਸ਼ੇਸ਼ ਮੌਕੇ ਸੰਗਤਾਂ ਨੂੰ ਇਸ ਪਾਬਨ ਵਿਸਸ ਦੀ ਮੁਬਾਰਕਬਾਦ ਦੇਣ ਲਈ ਹਲਕਾ ਇੰਚਾਰਜ਼ ਕਰਤਾਰਪੁਰ ਕਾਂਗਰਸ ਪਾਰਟੀ ਸੇਵਾ ਮੁਕਤ ਐੱਸ. ਐੱਸ. ਪੀ. ਸਰਦਾਰ ਰਾਜਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਰੇਨੂੰ ਸੇਠ ਉਨਾਂ ਦੇ ਨਾਲ ਜਿਲ੍ਹਾ ਚੇਅਰਮੈਨ ਅਰਵਿੰਦ ਢਾਂਡਾ, ਕਾਂਗਰਸੀ ਆਗੂ ਤੇ ਸਾਬਕਾ ਉਪ ਪ੍ਰਧਾਨ ਨਗਰ ਕੌਂਸਲ ਬਾਲ ਮੁਕੰਦ ਬਾਲੀ, ਉਪ ਚੇਅਰਮੈਨ ਹੀਰਾ ਲਾਲ ਖੋਸਲਾ, ਕਾਂਗਰਸ ਸੇਵਾ ਦਲ ਦੇ ਪ੍ਰਧਾਨ ਨਰੇਸ਼ ਗੋਰਾ, ਕਾਂਗਰਸੀ ਆਗੂ ਜੱਸੀ ਭੁੱਲਰ ਸੰਸਾਰ ਚੰਦ, ਉਚੇਚੇ ਤੌਰ ’ਤੇ ਸ਼ੋਭਾ ਯਾਤਰਾ ’ਚ ਸ਼ਰੀਕ ਹੋਏ ਅਤੇ ਸੰਗਤਾਂ ਨੂੰ ਇਸ ਪਾਵਨ ਦਿਵਸ ਦੀ ਵਧਾਈ ਦਿੱਤੀ ਇਸ ਮੌਕੇ ਤੇ ਮੰਦਰ ਕਮੇਟੀ ਪ੍ਰਬੰਧਕਾਂ ’ਚ ਨਾਥੀ ਸਨੋਤਰਾ,ਸ੍ਰੀ ਕ੍ਰਿਸ਼ਨ ਬਸਲ,ਸਮੇਤ ਬਾਕੀ ਪਤਵੰਤਿਆਂ ਵਲੋਂ ਸਿਰਪਾਓ ਭੇਟ ਕਰਦੇ ਹੋਏ ਕੀਤਾ ਅਤੇ ਯਾਦਗਾਰੀ ਸਨਮਾਨ ਭੇਟ ਕੀਤੇ।
Ad Position 22
No active advertisement
ਪਿਛਲੀ ਖ਼ਬਰ ਵੰਦੇ ਮਾਤਰਮ ਦਾ ਲਾਜ਼ਮੀ ਗਾਇਨ ਸਿੱਖ ਸਿਧਾਂਤਾਂ ’ਤੇ ਹਮਲਾ-ਈਮਾਨ ਸਿੰਘ ਮਾਨ ਅਗਲੀ ਖ਼ਬਰ ਰਸ਼ਪਾਲ ਸਿੰਘ ਭੁੱਟਾ ਨੂੰ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ ਭੇਟ
Ad Position 24