ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਐਨ. ਸੀ. ਸੀ. ਕੈਡਿਟ ਖੁਸ਼ੀ ਦੀ ‘ਆਲ ਇੰਡੀਆ ਥਲ ਸੈਨਿਕ ਕੈਂਪ’ ਲਈ ਚੋਣ
ਆਦਮਪੁਰ, 2 ਸਤੰਬਰ (ਰਮਨ ਦਵੇਸਰ)-ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਨੇ ਨੈਸ਼ਨਲ ਕੈਡਿਟ ਕੌਰਪਸ ਐੱਨ. ਸੀ.
ਆਦਮਪੁਰ, 2 ਸਤੰਬਰ (ਰਮਨ ਦਵੇਸਰ)-ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਨੇ ਨੈਸ਼ਨਲ ਕੈਡਿਟ ਕੌਰਪਸ ਐੱਨ.ਸੀ.ਸੀ ਦੇ ਖੇਤਰ ਵਿੱਚ ਇੱਕ ਹੋਰ ਉਪਲਬਧੀ ਹਾਸਿਲ ਕੀਤੀ ਹੈ। ਯੂਨੀਵਰਸਿਟੀ ਦੀ ਐੱਨ.ਸੀ.ਸੀ. ਕੈਡੇਟ ਖੁਸ਼ੀ ਦੀ ਚੋਣ 31 ਅਗਸਤ ਤੋਂ 14 ਸਤੰਬਰ 2026 ਤੱਕ ਨਵੀਂ ਦਿੱਲੀ ਵਿਖੇ ਆਯੋਜਿਤ ਹੋਣ ਵਾਲੇ ‘ ਆਲ ਇੰਡੀਆ ਥਲ ਸੈਨਿਕ ਕੈਂਪ ਲਈ ਹੋਈ ਹੈ। ਇਸ ਰਾਸ਼ਟਰੀ ਪੱਧਰ ਦੇ ਕੈਂਪ ਲਈ ਚੋਣ ਹੋਣਾ ਯੂਨੀਵਰਸਿਟੀ ਲਈ ਬਹੁਤ ਮਾਣ ਵਾਲੀ ਗੱਲ ਹੈ, ਜੋ ਕੈਡਿਟ ਦੇ ਸਮਰਪਣ, ਅਨੁਸ਼ਾਸਨ ਅਤੇ ਸਖ਼ਤ ਮਿਹਨਤ ਨੂੰ ਦਰਸਾਉਂਦੀ ਹੈ। ਥਲ ਸੈਨਿਕ ਕੈਂਪ ਐੱਨ.ਸੀ.ਸੀ. ਦੇ ਆਰਮੀ ਵਿੰਗ ਦਾ ਇੱਕ ਪ੍ਰਮੁੱਖ ਕੈਂਪ ਹੈ, ਜਿਸ ਵਿੱਚ ਦੇਸ਼ ਭਰ ਤੋਂ ਚੁਣੇ ਗਏ ਕੈਡੇਟ ਹਿੱਸਾ ਲੈਂਦੇ ਹਨ। ਇਸ ਕੈਂਪ ਦਾ ਮੁੱਖ ਮਕਸਦ ਕੈਡੇਟਾਂ ਵਿੱਚ ਅਨੁਸ਼ਾਸਨ, ਲੀਡਰਸ਼ਿਪ, ਭਾਈਚਾਰਾ ਅਤੇ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ।ਕੈਂਪ ਦੌਰਾਨ ਕੈਡੇਟ ਓਬਸਟੈਕਲ ਕੋਰਸ (ਰੁਕਾਵਟ ਦੌੜ), ਮੈਪ ਰੀਡਿੰਗ, ਲਾਈਨ ਏਰੀਆ, ਸਿਹਤ-ਸਫ਼ਾਈ, ਫੀਲਡ ਸਿਗਨਲ ਅਤੇ ਲਿਖਤੀ ਪ੍ਰੀਖਿਆਵਾਂ ਵਰਗੇ ਚੁਣੌਤੀਪੂਰਨ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ। ਯੂਨੀਵਰਸਿਟੀ ਪ੍ਰਸ਼ਾਸਨ ਨੇ ਕੈਡਿਟ ਖੁਸ਼ੀ ਅਤੇ ਐੱਨ.ਸੀ.ਸੀ. ਯੂਨਿਟ ਦੀ ਟ੍ਰੇਨਿੰਗ ਟੀਮ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਅਤੇ ਆਉਣ ਵਾਲੇ ਕੈਂਪ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਸ਼ਾਸਨ ਨੇ ਆਸ ਪ੍ਰਗਟਾਈ ਕਿ ਖੁਸ਼ੀ ਦੀ ਇਹ ਸਫ਼ਲਤਾ ਯੂਨੀਵਰਸਿਟੀ ਦੇ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਬਣੇਗੀ।