ਡਰਾਈਵਿੰਗ ਟਰੈਕ ’ਤੇ ਬਿਜਲੀ ਗੁੱਲ, 3 ਘੰਟੇ ਪੱਕੇ ਡਰਾਈਵਿੰਗ ਲਾਇਸੈਂਸਾਂ ਦੇ ਨਹੀਂ ਹੋਏ ਟੈਸਟ
ਡਰਾਈਵਿੰਗ ਲਾਇਸੈਂਸ ਲਈ ਟੈਸਟ ਦੇਣ ਆਏ ਲੋਕ ਹੋਏ ਖੱਜਲ - ਖੁਆਰ
ਜਲੰਧਰ, 3 ਸਤੰਬਰ (ਸ਼ਿਵ ਸ਼ਰਮਾ)-ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਡਰਾਈਵਿੰਗ ਟਰੈਕ ’ਤੇ ਪਹੁੰਚਣ ਵਾਲੇ ਲੋਕਾਂ ਨੂੰ ਅੱਜ ਮੁੜ ਬਿਜਲੀ ਦੀ ਸਮੱਸਿਆ ਕਾਰਨ ਭਾਰੀ ਪ੍ਰ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੁਪਹਿਰ ਕਰੀਬ 2 ਵਜੇ ਬਿਜਲੀ ਬੰਦ ਹੋਣ ਕਾਰਨ ਪੱਕੇ ਡਰਾਈਵਿੰਗ ਲਾਇਸੈਂਸ ਲਈ ਹੋਣ ਵਾਲੇ ਟੈਸਟਾਂ ਦਾ ਕੰਮ ਬੰਦ ਰਿਹਾ ਪਰ ਸ਼ਾਮ 5 ਵਜੇ ਦੇ ਕਰੀਬ ਬਿਜਲੀ ਆਈ ਤਾਂ ਲੋਕ ਉਸ ਵੇਲੇ ਨਿਰਾਸ਼ ਹੋ ਕੇ ਵਾਪਸ ਪਰਤ ਗਏ ਸਨ ।
ਡ
ਡਰਾਈਵਿੰਗ ਟਰੈਕ ’ਤੇ ਕੰਮ ਕਰਵਾਉਣ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹੋਏ ਕੁਝ ਲੋਕ। ਤਸਵੀਰ. ਜੀ. ਪੀ. ਸਿੰਘ
04-09-2026
ਜਲੰਧਰ, 3 ਸਤੰਬਰ (ਸ਼ਿਵ ਸ਼ਰਮਾ)-ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਡਰਾਈਵਿੰਗ ਟਰੈਕ ’ਤੇ ਪਹੁੰਚਣ ਵਾਲੇ ਲੋਕਾਂ ਨੂੰ ਅੱਜ ਮੁੜ ਬਿਜਲੀ ਦੀ ਸਮੱਸਿਆ ਕਾਰਨ ਭਾਰੀ ਪ੍ਰ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੁਪਹਿਰ ਕਰੀਬ 2 ਵਜੇ ਬਿਜਲੀ ਬੰਦ ਹੋਣ ਕਾਰਨ ਪੱਕੇ ਡਰਾਈਵਿੰਗ ਲਾਇਸੈਂਸ ਲਈ ਹੋਣ ਵਾਲੇ ਟੈਸਟਾਂ ਦਾ ਕੰਮ ਬੰਦ ਰਿਹਾ ਪਰ ਸ਼ਾਮ 5 ਵਜੇ ਦੇ ਕਰੀਬ ਬਿਜਲੀ ਆਈ ਤਾਂ ਲੋਕ ਉਸ ਵੇਲੇ ਨਿਰਾਸ਼ ਹੋ ਕੇ ਵਾਪਸ ਪਰਤ ਗਏ ਸਨ । ਟੈਸਟ ਦੇਣ ਲਈ 250 ਦਾ ਬੈਚ ਸੀ ਤੇ ਸਿਰਫ 120 ਲੋਕਾਂ ਦੇ ਹੀ ਕੰਮ ਹੋ ਸਕੇ। ਬਿਜਲੀ ਬੰਦ ਰਹਿਣ ਕਾਰਨ ਕਰੀਬ ਤਿੰਨ ਘੰਟਿਆਂ ਤੱਕ ਡਰਾਈਵਿੰਗ ਟਰੈਕ ’ਤੇ ਕੰਮ ਪ੍ਰਭਾਵਿਤ ਰਿਹਾ। ਇਸ ਦੌਰਾਨ ਪੱਕਾ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਟੈਸਟ ਦੇਣ ਆਏ ਲੋਕਾਂ ਨੂੰ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ। ਕਈ ਲੋਕਾਂ ਦਾ ਕਹਿਣਾ ਸੀ ਕਿ ਉਹ ਆਪਣੇ ਕੰਮ-ਧੰਦੇ ਤੋਂ ਸਮਾਂ ਕੱਢ ਕੇ ਟੈਸਟ ਦੇਣ ਲਈ ਟਰੈਕ ’ਤੇ ਪਹੁੰਚੇ ਸਨ, ਪਰ ਬਿਜਲੀ ਬੰਦ ਹੋਣ ਕਾਰਨ ਉਨ੍ਹਾਂ ਦਾ ਕੀਮਤੀ ਸਮਾਂ ਬਰਬਾਦ ਹੋ ਗਿਆ। ਲੋਕਾਂ ਨੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਡਰਾਈਵਿੰਗ ਟਰੈਕ ’ਤੇ ਬਿਜਲੀ ਦਾ ਬਦਲਵਾਂ ਪ੍ਰਬੰਧ ਕੀਤਾ ਜਾਵੇ ਅਤੇ ਜਨਰੇਟਰ ਦੀ ਸਹੂਲਤ ਲਾਜ਼ਮੀ ਤੌਰ ’ਤੇ ਉਪਲਬਧ ਕਰਵਾਈ ਜਾਵੇ।