ਜਲੰਧਰ ਦਫ਼ਤਰ ਹਿੰਸਾ ਮਾਮਲੇ ’ਚ ਸਾਡੀ ਟੀਮ ਜਾਂਚ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦੇ ਰਹੀ ਹੈ-ਪਿਰਾਮਿਡ ਈ ਸਰਵਿਸਿਜ਼
ਜਲੰਧਰ, 3 ਸਤੰਬਰ (ਅਜੀਤ ਬਿਊਰੋ)-ਪਿਰਾਮਿਡ ਈ ਸਰਵਿਸਿਜ਼ ਨੇ 1 ਸਤੰਬਰ 2026 ਨੂੰ ਆਪਣੇ ਜਲੰਧਰ ਦਫ਼ਤਰ ’ਚ ਵਾਪਰੀ ਹਿੰਸਕ ਘਟਨਾ ਦੀ ਨਿੰਦਾ ਕਰਦਿਆਂ ਪੁਲਿਸ ਤੋਂ ਇਸ ਘਟਨਾ ’ਤੇ ਲਗਾਤਾਰ ਚੱਲ ਰਹੀ ਸੋਸ਼ਲ ਮੀਡੀਆ ਮੁਹਿੰਮ ਵਿਚਕਾਰ ਸੰਭਾਵੀ ਸੰਬੰਧ ਦੀ ਜਾਂਚ ਕਰਨ ਦੀ ਮੰਗ ਕੀਤੀ। ਕੰਪਨੀ ਮੁਤਾਬਕ, ਘਟਨਾ ਦੌਰਾਨ ਕਰੀਬ 200 ਤੋਂ 250 ਲੋਕਾਂ ਦੀ ਭੀੜ ਇਮਾਰਤ ’ਚ ਦਾਖ਼ਲ ਹੋਈ, ਜਿਸ ਦੌਰਾਨ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਤੇ ਕੁਝ ਕਰਮਚਾਰੀਆਂ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ।
ਜਲੰਧਰ, 3 ਸਤੰਬਰ (ਅਜੀਤ ਬਿਊਰੋ)-ਪਿਰਾਮਿਡ ਈ ਸਰਵਿਸਿਜ਼ ਨੇ 1 ਸਤੰਬਰ 2026 ਨੂੰ ਆਪਣੇ ਜਲੰਧਰ ਦਫ਼ਤਰ ’ਚ ਵਾਪਰੀ ਹਿੰਸਕ ਘਟਨਾ ਦੀ ਨਿੰਦਾ ਕਰਦਿਆਂ ਪੁਲਿਸ ਤੋਂ ਇਸ ਘਟਨਾ ’ਤੇ ਲਗਾਤਾਰ ਚੱਲ ਰਹੀ ਸੋਸ਼ਲ ਮੀਡੀਆ ਮੁਹਿੰਮ ਵਿਚਕਾਰ ਸੰਭਾਵੀ ਸੰਬੰਧ ਦੀ ਜਾਂਚ ਕਰਨ ਦੀ ਮੰਗ ਕੀਤੀ। ਕੰਪਨੀ ਮੁਤਾਬਕ, ਘਟਨਾ ਦੌਰਾਨ ਕਰੀਬ 200 ਤੋਂ 250 ਲੋਕਾਂ ਦੀ ਭੀੜ ਇਮਾਰਤ ’ਚ ਦਾਖ਼ਲ ਹੋਈ, ਜਿਸ ਦੌਰਾਨ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਤੇ ਕੁਝ ਕਰਮਚਾਰੀਆਂ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ। ਪਿਰਾਮਿਡ ਈ ਸਰਵਿਸਿਜ਼ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਡਿਵੀਜ਼ਨ ਨੰਬਰ 6, ਜਲੰਧਰ ’ਚ 1 ਸਤੰਬਰ ਨੂੰ ਐੱਫ.ਆਈ.ਆਰ ਦਰਜ ਕੀਤੀ ਗਈ ਹੈ। ਕੰਪਨੀ ਨੇ ਕਿਹਾ ਕਿ ਉਸ ਦੀ ਟੀਮ ਜਾਂਚ ’ਚ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦੇ ਰਹੀ ਹੈ। ਕੰਪਨੀ ਨੇ ਆਪਣੇ ਖ਼ਿਲਾਫ਼ ਲਗਾਏ ਗਏ ਗੈਰ-ਕਾਨੂੰਨੀ ਪੈਕੇਜ ਸੌਦਿਆਂ, ਅਣਅਧਿਕਾਰਤ ਫੰਡ ਪ੍ਰਬੰਧਾਂ ਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਦੇ ਦੋਸ਼ਾਂ ਨੂੰ ਰੱਦ ਕੀਤਾ ਹੈ। ਇਕ ਵਿਦਿਆਰਥੀ ਨਾਲ ਸਬੰਧਿਤ ਮਾਮਲੇ ’ਚ ਪਿਰਾਮਿਡ ਈ ਨੇ ਸਪਸ਼ਟ ਕਰਦਿਆਂ ਕਿਹਾ ਕਿ ਉਸ ਦੀ ਫਾਈਲ ਇਸ ਲਈ ਪ੍ਰਕਿਰਿਆ ’ਚ ਨਹੀਂ ਲਈ ਗਈ ਕਿਉਂਕਿ ਉਸ ਦੇ ਫੰਡਾਂ ਦੀ ਤਸਦੀਕ ਨਹੀਂ ਹੋ ਸਕੀ ਸੀ। ਕੰਪਨੀ ਅਨੁਸਾਰ, ਕਾਊਂਸਲਰ ਵਲੋਂ ਵਿਦਿਆਰਥੀ ਨੂੰ ਆਪਣੀ ਅਰਜ਼ੀ ਵਾਪਸ ਲੈਣ ਦੀ ਸਲਾਹ ਦਿੱਤੀ ਗਈ ਤੇ ਪ੍ਰਸ਼ਾਸਕੀ ਤੇ ਪ੍ਰੋਸੈਸਿੰਗ ਫੀਸ ਸਮੇਤ ਲਾਗੂ ਰਕਮ ਵਾਪਸ ਕਰ ਦਿੱਤੀ ਗਈ ਸੀ। ਕੰਪਨੀ ਨੇ 1 ਕਰੋੜ, 3.65 ਕਰੋੜ ਤੇ 36 ਲੱਖ ਰੁਪਏ ਨਾਲ ਸਬੰਧਿਤ ਦੋਸ਼ਾਂ ਨੂੰ ਵੀ ਸਪੱਸ਼ਟ ਤੌਰ ’ਤੇ ਰੱਦ ਕੀਤਾ ਹੈ।