ਦੋਆਬਾ ਬਿਸਤ ਨਹਿਰ ’ਚ ਗੰਦਗੀ ਦੇ ਢੇਰਾਂ ਖ਼ਿਲਾਫ਼ ਭਾਜਪਾ ਵਲੋਂ ਪ੍ਰਦਰਸ਼ਨ
ਜਲੰਧਰ, 5 ਸਤੰਬਰ (ਸ਼ਿਵ)- ਜਲੰਧਰ ਵੈਸਟ ਹਲਕੇ ਦੇ ਲੈਦਰ ਕੰਪਲੈਕਸ ਨੇੜੇ ਦੋਆਬਾ ਬਿਸਤ ਨਹਿਰ ’ਚ ਲੱਗੇ ਗੰਦਗੀ ਦੇ ਵੱਡੇ-ਵੱਡੇ ਢੇਰਾਂ ਨੂੰ ਲੈ ਕੇ ਅੱਜ ਭਾਰਤੀ ਜਨਤਾ ਪਾਰਟੀ ਮੰਡਲ ਬਸਤੀ ਬਾਵਾ ਖੇਲ ਅਤੇ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਪੰਜਾਬ ਸਰਕਾਰ, ਨਗਰ ਨਿਗਮ ਅਤੇ ਨਹਿਰੀ ਵਿਭਾਗ ਦੀ ਕਾਰਗੁਜ਼ਾਰੀ ਖ਼ਿਲਾਫ਼ ਰੋਸ ਜ਼ਾਹਰ ਕਰਦਿਆਂ ਪੁਤਲਾ ਫੂਕਿਆ ਗਿਆ।
ਨ
ਨਾਅਰੇਬਾਜ਼ੀ ਕਰਦੇ ਹੋਏ ਪ੍ਰਦੀਪ ਖੁੱਲਰ ਤੇ ਹੋਰ। ਤਸਵੀਰ. ਜੀ. ਪੀ. ਸਿੰਘ
06-09-2026
ਜਲੰਧਰ, 5 ਸਤੰਬਰ (ਸ਼ਿਵ)- ਜਲੰਧਰ ਵੈਸਟ ਹਲਕੇ ਦੇ ਲੈਦਰ ਕੰਪਲੈਕਸ ਨੇੜੇ ਦੋਆਬਾ ਬਿਸਤ ਨਹਿਰ ’ਚ ਲੱਗੇ ਗੰਦਗੀ ਦੇ ਵੱਡੇ-ਵੱਡੇ ਢੇਰਾਂ ਨੂੰ ਲੈ ਕੇ ਅੱਜ ਭਾਰਤੀ ਜਨਤਾ ਪਾਰਟੀ ਮੰਡਲ ਬਸਤੀ ਬਾਵਾ ਖੇਲ ਅਤੇ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਪੰਜਾਬ ਸਰਕਾਰ, ਨਗਰ ਨਿਗਮ ਅਤੇ ਨਹਿਰੀ ਵਿਭਾਗ ਦੀ ਕਾਰਗੁਜ਼ਾਰੀ ਖ਼ਿਲਾਫ਼ ਰੋਸ ਜ਼ਾਹਰ ਕਰਦਿਆਂ ਪੁਤਲਾ ਫੂਕਿਆ ਗਿਆ। ਇਸ ਮੌਕੇ ਭਾਜਪਾ ਮੰਡਲ ਬਸਤੀ ਬਾਵਾ ਖੇਲ ਦੇ ਮੰਡਲ ਪ੍ਰਧਾਨ ਪ੍ਰਦੀਪ ਖੁੱਲਰ ਦੀ ਅਗਵਾਈ ਹੇਠ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਨੇ ਕਿਹਾ ਕਿ ਨਹਿਰ ਦੇ ਆਸ-ਪਾਸ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਇਲਾਕੇ ਵਿੱਚ ਚਾਰੋਂ ਪਾਸੇ ਬਦਬੂ ਫੈਲ ਰਹੀ ਹੈ। ਗੰਦਗੀ ਕਾਰਨ ਸਥਾਨਕ ਵਸਨੀਕਾਂ, ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕਾਂ ਵਿੱਚ ਬਿਮਾਰੀਆਂ ਫੈਲਣ ਦਾ ਖ਼ਤਰਾ ਵਧ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਬਸਤੀ ਬਾਵਾ ਖੇਲ ਦੀ ਕਥਿਤ ਨਾਜਾਇਜ਼ ਮੱਛੀ ਮਾਰਕੀਟ ’ਚੋਂ ਨਿਕਲਣ ਵਾਲੀ ਗੰਦਗੀ ਵੀ ਨਹਿਰ ’ਚ ਸੁੱਟੀ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜੇਕਰ ਕਿਸੇ ਅਧਿਕਾਰੀ ਜਾਂ ਵਿਅਕਤੀ ਵਲੋਂ ਗੈਰ-ਕਾਨੂੰਨੀ ਤੌਰ ’ਤੇ ਗੰਦਗੀ ਸੁੱਟਣ ਜਾਂ ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਭਾਜਪਾ ਆਗੂ ਨੇ ਚਿਤਾਵਨੀ ਦਿੱਤੀ ਕਿ ਜੇਕਰ ਦੋਆਬਾ ਬਿਸਤ ਨਹਿਰ, ਲੈਦਰ ਕੰਪਲੈਕਸ ਨੇੜੇ ਗੰਦਗੀ ਦੀ ਸਮੱਸਿਆ ਦਾ ਜਲਦ ਸਥਾਈ ਹੱਲ ਨਾ ਕੀਤਾ ਗਿਆ ਤਾਂ ਭਾਜਪਾ ਮੰਡਲ ਬਸਤੀ ਬਾਵਾ ਖੇਲ ਅਤੇ ਸਥਾਨਕ ਦੁਕਾਨਦਾਰਾਂ ਵੱਲੋਂ ਨਹਿਰੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਦਫ਼ਤਰ ਦੇ ਬਾਹਰ ਭੁੱਖ ਹੜਤਾਲ ਕੀਤੀ ਜਾਵੇਗੀ ਅਤੇ ਦਫ਼ਤਰ ਦਾ ਘੇਰਾਓ ਕੀਤਾ ਜਾਵੇਗਾ। ਇਸ ਮੌਕੇ ਵਿੰਕਲ ਭਗਤ ਸੁਰਜੀਤ ਭੁੱਲਰ ਸਾਹਿਲ ਭਗਤ ਗੁਰਪ੍ਰੀਤ ਸਿੰਘ ਰਾਕੇਸ਼ ਥਾਪਾ ਮਦਨ ਲਾਲ ਅਰੋੜਾ ਸੁਨੀਲ ਚੋਪੜਾ ਕਮਲਜੀਤ ਸਿੰਘ ਸਾਬੀ ਮੰਨਾ ਢਾਬੇ ਵਾਲਾ ਹਾਜ਼ਰ ਸਨ।