
ਜਲੰਧਰ, 9 ਸਤੰਬਰ (ਸ਼ਿਵ)-ਪੰਜਾਬ ’ਚ ਵੱਧ ਰਹੇ ਨਸ਼ੇ, ਵਿਗੜ ਰਹੀ ਕਾਨੂੰਨ-ਵਿਵਸਥਾ, ਲੋਕਤਾਂਤਰਿਕ ਹੱਕਾਂ ਦੇ ਦਮਨ ਅਤੇ ਮੋਹਨਜੀਤ ਸਿੰਘ ਸ਼ੇਰੋਂ ਤੇ ਗੁਲਜ਼ਾਰ ਸਿੰਘ ਵਰਗੇ ਮਾਮਲਿਆਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਨੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ 14 ਮੰਡਲਾਂ ’ਚ ਇਕੱਠੇ ਵਿਸ਼ਾਲ ਰੋਸ ਪ੍ਰਦਰਸ਼ਨ ਕਰਕੇ ਆਮ ਆਦਮੀ ਪਾਰਟੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ। ਸ਼ਹਿਰ ਦੇ ਵੱਖ-ਵੱਖ ਚੌਕਾਂ ਅਤੇ ਬਾਜ਼ਾਰਾਂ ’ਚ ਭਾਜਪਾ ਵਰਕਰਾਂ ਨੇ ਮਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਜ਼ੋਰਦਾਰ ਪ੍ਰਦਰਸ਼ਨ ਕੀਤਾ। ਭਾਜਪਾ ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ’ਚ ਨਸ਼ੇ, ਅਪਰਾਧ ਅਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਆਵਾਜ਼ ਉਠਾਉਣ ਵਾਲਿਆਂ ਨੂੰ ਡਰਾਇਆ ਅਤੇ ਦਬਾਇਆ ਜਾ ਰਿਹਾ ਹੈ। ਮੋਹਨਜੀਤ ਸਿੰਘ ਸ਼ੇਰੋਂ ਅਤੇ ਗੁਲਜ਼ਾਰ ਸਿੰਘ ਨਾਲ ਜੁੜੀਆਂ ਘਟਨਾਵਾਂ ਨੇ ਸੂਬੇ ਦੀ ਕਾਨੂੰਨ-ਵਿਵਸਥਾ ਅਤੇ ਲੋਕਤਾਂਤਰਿਕ ਹੱਕਾਂ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਜ਼ਿਲ੍ਹਾ ਭਾਜਪਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਪੰਜਾਬ ’ਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਰਹੀ। ਮੁੱਖ ਮੰਤਰੀ ਭਗਵੰਤ ਮਾਨ ਸਿਰਫ਼ ਇਸ਼ਤਿਹਾਰਾਂ ਅਤੇ ਸੋਸ਼ਲ ਮੀਡੀਆ ਰਾਹੀਂ ਝੂਠੀ ਤਸਵੀਰ ਪੇਸ਼ ਕਰ ਰਹੇ ਹਨ, ਜਦਕਿ ਜ਼ਮੀਨੀ ਹਕੀਕਤ ਬਿਲਕੁਲ ਵੱਖਰੀ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਨਸ਼ਾ ਮਾਫੀਆ, ਭ੍ਰਿਸ਼ਟਾਚਾਰ ਅਤੇ ਪ੍ਰਸ਼ਾਸਨਿਕ ਨਾਕਾਮੀਆਂ ਖ਼ਿਲਾਫ਼ ਆਵਾਜ਼ ਉਠਾਉਂਦੇ ਹਨ, ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਹ ਹਾਲਾਤ ਜਾਰੀ ਰਹੇ ਤਾਂ 2027 ਤੱਕ ਪੰਜਾਬ ਦਾ ਬੱਚਾ-ਬੱਚਾ ਇਸ ਸਰਕਾਰ ਦੇ ਖ਼ਿਲਾਫ਼ ਸੜਕਾਂ ’ਤੇ ਉਤਰ ਆਵੇਗਾ। ਰਾਕੇਸ਼ ਰਾਠੌਰ, ਮਨੋਰੰਜਨ ਕਾਲੀਆ, ਕੇ. ਡੀ. ਭੰਡਾਰੀ, ਰਾਜਨ ਅੰਗੁਰਾਲ, ਦਿਨੇਸ਼ ਢਲ ਦੀ ਅਗਵਾਈ ’ਚ ਪੁਤਲਾ ਫੂਕ ਪ੍ਰਦਰਸ਼ਨ ਕੀਤੇ ਗਏ। ਪ੍ਰਦਰਸ਼ਨਾਂ ’ਚ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਰਵੀ ਮਹਿੰਦਰੂ, ਜ਼ਿਲ੍ਹਾ ਸਕੱਤਰ ਅਮਿਤ ਭਾਟੀਆ, ਪ੍ਰਦੇਸ਼ ਸਕੱਤਰ ਅਮਰਜੀਤ ਸਿੰਘ ਗੋਲਡੀ, ਪੁਨੀਤ ਸ਼ੁਕਲਾ, ਦਵਿੰਦਰ ਭਾਰਦਵਾਜ, ਦਰਸ਼ਨ ਲਾਲ ਭਗਤ, ਮਨਜੀਤ ਸਿੰਘ ਟੀਟੂ, ਤਰਵਿੰਦਰ ਸਿੰਘ ਸੋਈ, ਮੁਨੀਸ਼ ਬਲ, ਕੁਣਾਲ ਸ਼ਰਮਾ, ਸਨੀ ਸ਼ਰਮਾ, ਕ੍ਰਿਸ਼ਨਾ ਮਿਨੀਆ, ਵਿਜੈ ਬਾਬਾ, ਬੌਬੀ ਕਸ਼ਯਪ, ਅਜੈ ਬਬਲ, ਰਾਣੀ ਭਗਤ, ਸੁਰੇਸ਼ ਖੁਰਾਨਾ, ਗਗਨ ਭਗਤ, ਅਸ਼ੋਕ ਭਗਤ, ਐਮ.ਪੀ. ਸ਼ਰਮਾ, ਦੀਪਕ ਤਨੇਜਾ, ਅਰੁਣ ਨਾਰੰਗ, ਮਲਕੀਤ ਸਿੰਘ, ਡਾ. ਜਤਿੰਦਰ, ਡਾ. ਨਰੇਸ਼ ਠਾਕੁਰ, ਸੰਜੀਵ ਨਾਗਰਥ, ਸੰਜੀਵ ਕੁਮਾਰ, ਹੇਮੰਤ ਖੰਨਾ, ਅਨੁਜ ਸ਼ਾਰਦਾ, ਬ੍ਰਿਜ ਮੋਹਨ ਗੁਪਤਾ, ਮੁਨੀਸ਼ ਠਾਕੁਰ, ਰਾਹੁਲ ਗਰੋਵਰ, ਹੇਮੰਤ ਢੱਲ, ਹਰੀਸ਼ ਮਹਿੰਦਰੂ, ਵਿਜੈ ਚੱਢਾ, ਵੈਭਵ ਸਹਿਗਲ, ਵਿਸ਼ੂ ਖੰਨਾ, ਸਤਪਾਲ ਬਠਲਾ, ਰਾਮਨਾਥ ਕਪੂਰ, ਰਮਨ ਪਰਾਸ਼ਰ, ਅਸ਼ਵਨੀ ਖੰਨਾ, ਜੋਤੀ ਸਰੀਨ ਸਮੇਤ ਸੈਂਕੜੇ ਭਾਜਪਾ ਵਰਕਰ ਮੌਜੂਦ ਸਨ । ਭਾਜਪਾਈਆਂ ਵਲੋਂ ਕਿਸ਼ਨਪੁਰਾ ਚੌਕ ’ਚ ਰੋਸ ਪ੍ਰਦਰਸ਼ਨ ਚੁਗਿੱਟੀ /ਜੰਡੂਸਿੰਘਾ (ਨਰਿੰਦਰ ਲਾਗੂ)-ਮੋਹਨਜੀਤ ਦੀ ਕੁੱਟਮਾਰ ਦੀ ਘਟਨਾ, ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਥਿਤ ਧੱਕੇਸ਼ਾਹੀ ਦੇ ਵਿਰੋਧ ਵਿੱਚ ਭਾਰਤੀ ਜਨਤਾ ਪਾਰਟੀ ਵਲੋਂ ਕਿਸ਼ਨਪੁਰਾ ਚੌਕ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਦੌਰਾਨ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣਾ ਰੋਸ ਪ੍ਰਗਟ ਕੀਤਾ। ਧਰਨੇ ਦੌਰਾਨ ਭਾਜਪਾ ਆਗੂਆਂ ਨੇ ਕਿਹਾ ਕਿ ਮੋਹਨਜੀਤ ਨਾਲ ਹੋਈ ਕੁੱਟਮਾਰ ਦੀ ਘਟਨਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਸਾਬਕਾ ਵਿਧਾਇਕ ਭੰਡਾਰੀ ਅਤੇ ਵੱਖ -ਵੱਖ ਹੋਰ ਭਾਜਪਾ ਆਗੂਆਂ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਦੀ ਆਵਾਜ਼ ਨੂੰ ਦਬਾਉਣ ਅਤੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਦੇ ਹੱਕਾਂ ਅਤੇ ਇਨਸਾਫ਼ ਲਈ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ। ਇਸ ਮੌਕੇ ਸਾਬਕਾ ਵਿਧਾਇਕ ਕੇ.ਡੀ. ਭੰਡਾਰੀ, ਦਿਨੇਸ਼ ਢੱਲ, ਅਮਿਤ ਢੱਲ, ਬੌਬੀ ਢੱਲ, ਲੋਕਲ ਬਾਡੀ ਸੈੱਲ ਦੇ ਸਪੋਕਸਪਰਸਨ ਕਿਰਨਦੀਪ ਸਿੰਘ ਰੰਧਾਵਾ, ਕੌਂਸਲਰ ਰਵੀ ਕੁਮਾਰ, ਲੋਕਲ ਬਾਡੀ ਸੈੱਲ ਦੇ ਜਨਰਲ ਸਕੱਤਰ ਹੈਪੀ ਸ਼ਰਮਾ, ਰੋਹਿਤ ਢੱਲ, ਰਣਜੀਤ ਸਿੰਘ, ਪਾਰਥ ਢੱਲ, ਲਕਸ਼ ਢੱਲ, ਯੁਗ ਢੱਲ, ਵਾਸੂ ਤੁਲੀ, ਗੋਰੂ ਢੱਲ, ਵਿੱਕੀ ਕੌਸ਼ਲ, ਯੋਗੇਸ਼, ਘੱਗੀ, ਅਮਿਤ ਸ਼ਰਮਾ (ਮੋਂਟੀ), ਬੌਨੀ ਸ਼ਰਮਾ, ਮੋਨੂ ਸ਼ਰਮਾ, ਸਿਮਰਨ ਸਿਡਾਨਾ, ਅਜੈ ਖੋਸਲਾ, ਵਿੱਕੀ ਚਿੱਢਾ, ਰਵੀ ਲੁਬਾਣਾ, ਰਿਸ਼ੂ ਸੇਠ, ਕਰਨ ਲੋਹਰੀਆ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ।