10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਆਰ.ਵੀ.ਐਫ਼. ਨੇ ਲਗਾਇਆ ਅੱਖਾਂ ਦੀ ਜਾਂਚ ਦਾ ਮੁਫ਼ਤ ਕੈਂਪ

ਜਲੰਧਰ, 9 ਸਤੰਬਰ (ਐੱਮ. ਐੱਸ.

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਜਲੰਧਰ, 9 ਸਤੰਬਰ (ਐੱਮ. ਐੱਸ. ਲੋਹੀਆ)-ਅਰੋੜਾ ਆਈ ਹਸਪਤਾਲ ਵਲੋਂ ਚਲਾਈ ਜਾ ਰਹੀ ‘ਰੀਸਾਈਟ ਵਿਜ਼ਨ ਫਾਊਂਡੇਸ਼ਨ’ (ਆਰ. ਵੀ. ਐੱਫ਼) ਵਲੋਂ ਮਹਿਤਪੁਰ, ਨਕੋਦਰ ਵਿਖੇ ਅੱਖਾਂ ਦੀ ਜਾਂਚ ਦਾ ਮੁਫ਼ਤ ਕੈਂਪ ਲਗਾਇਆ ਗਿਆ। ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ ਕੈਂਪ ਦੌਰਾਨ ਰੀਸਾਈਟ ਵਿਜ਼ਨ ਫਾਊਂਡੇਸ਼ਨ ਦੀ ਮਾਹਿਰ ਟੀਮ ਨੇ ਲਗਭਗ 206 ਵਿਅਕਤੀਆਂ ਦੀ ਜਾਂਚ ਕੀਤੀ, ਜਿਨ੍ਹਾਂ ’ਚੋਂ 26 ਵਿਅਕਤੀ ਮੋਤੀਆਬਿੰਦ ਤੋਂ ਪੀੜਤ ਹੋਣ ਕਰਕੇ ਆਪ੍ਰੇਸ਼ਨ ਯੋਗ ਪਾਏ ਗਏ। ਪ੍ਰਬੰਧਕਾਂ ਨੇ ਕਿਹਾ ਕਿ ਆਪ੍ਰੇਸ਼ਨ ਯੋਗ ਪਾਏ ਵਿਅਕਤੀਆਂ ਦੇ ਆਰ. ਵੀ. ਐੱਫ਼. ਵਲੋਂ ਮੁਫ਼ਤ ਆਪ੍ਰੇਸ਼ਨ ਕੀਤੇ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਕੰਪਨੀ ਬਾਗ਼ ਦੀ ਮਾੜੀ ਹਾਲਤ ਦੇਖ ਕੇ ਭੜਕੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਪਾਤਿਸ਼ਾਹੀ ਛੇਵੀਂ ਪਤਾਰਾ ਨਾਲ ਲੱਗਦੀ ਸੜਕ ਦੀ ਹਾਲਤ ਨਾ ਸੁਧਾਰੇ ਜਾਣ ’ਤੇ ਸੰਗਤਾਂ ’ਚ ਰੋਸ
Ad Position 24