13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਅਣਕਿਆਸੇ ਬਿਜਲੀ ਕੱਟਾਂ ਕਾਰਨ ਸਨਅਤਕਾਰਾਂ ’ਚ ਮੁੜ ਰੋਸ ਦੀ ਲਹਿਰ

ਜਲੰਧਰ, 12 ਸਤੰਬਰ (ਜਤਿੰਦਰ ਪੰਮੀ)-ਪਾਵਰਕਾਮ ਵਲੋਂ ਲਾਏ ਜਾ ਰਹੇ ਅਣਕਿਆਸੇ ਬਿਜਲੀ ਕੱਟਾਂ ਕਾਰਨ ਸਨਅਤਕਾਰਾਂ ’ਚ ਮੁੜ ਰੋਸ ਦੀ ਲਹਿਰ ਫੈਲ ਗਈ ਹੈ। ਸ਼ੁੱਕਰਵਾਰ ਨੂੰ ਸ਼ਕਤੀ ਸਦਨ ਸਥਿਤ ਪਾਵਰਕਾਮ ਦੇ ਜਲੰਧਰ ਜ਼ੋਨ ਦੇ ਅਧਿਕਾਰੀਆਂ ਵਲੋਂ ਕੈਟੇਗਰੀ 2 ਤੇ 3 ਦੇ ਫੀਡਰ ਦੁਪਹਿਰ ਵੇਲੇ 3 ਤੋਂ ਰਾਤ 12 ਵਜੇ ਤਕ ਬੰਦ ਰੱਖਣ ਦੇ ਅਚਨਚੇਤੀ ਪਾਏ ਗਏ ਸੰਦੇਸ਼ ਕਾਰਨ ਸ਼ਹਿਰ ਦੇ ਸਨਅਤਕਾਰਾਂ ’ਚ ਆਪਣੇ ਉਤਪਾਦਨ ਯੂਨਿਟਾਂ ਦੇ ਬੰਦ ਹੋਣ ਅਤੇ ਚੱਲ ਰਹੇ ਕੰਮ ਨੂੰ ਮਹਿੰਗੇ ਭਾਅ ਦੇ ਡੀਜ਼ਲ ਨਾਲ ਜਰਨੇਟਰ ਚਲਾ ਕੇ ਪੂਰਾ ਕਰਨ ਕਰਕੇ ਬੇਚੈਨੀ ਵਾਲਾ ਮਾਹੌਲ ਪੈਦਾ ਹੋ ਗਿਆ ਹੈ।

Ad Position 21
repet_subhas-goyals [Copy P29]
ਸਰਕਾਰ ਨੂੰ ਅਗਾਊਂ ਜਾਣਕਾਰੀ ਦੇਣ ਦੀ ਅਪੀਲ 13-09-2026
ਜਲੰਧਰ, 12 ਸਤੰਬਰ (ਜਤਿੰਦਰ ਪੰਮੀ)-ਪਾਵਰਕਾਮ ਵਲੋਂ ਲਾਏ ਜਾ ਰਹੇ ਅਣਕਿਆਸੇ ਬਿਜਲੀ ਕੱਟਾਂ ਕਾਰਨ ਸਨਅਤਕਾਰਾਂ ’ਚ ਮੁੜ ਰੋਸ ਦੀ ਲਹਿਰ ਫੈਲ ਗਈ ਹੈ। ਸ਼ੁੱਕਰਵਾਰ ਨੂੰ ਸ਼ਕਤੀ ਸਦਨ ਸਥਿਤ ਪਾਵਰਕਾਮ ਦੇ ਜਲੰਧਰ ਜ਼ੋਨ ਦੇ ਅਧਿਕਾਰੀਆਂ ਵਲੋਂ ਕੈਟੇਗਰੀ 2 ਤੇ 3 ਦੇ ਫੀਡਰ ਦੁਪਹਿਰ ਵੇਲੇ 3 ਤੋਂ ਰਾਤ 12 ਵਜੇ ਤਕ ਬੰਦ ਰੱਖਣ ਦੇ ਅਚਨਚੇਤੀ ਪਾਏ ਗਏ ਸੰਦੇਸ਼ ਕਾਰਨ ਸ਼ਹਿਰ ਦੇ ਸਨਅਤਕਾਰਾਂ ’ਚ ਆਪਣੇ ਉਤਪਾਦਨ ਯੂਨਿਟਾਂ ਦੇ ਬੰਦ ਹੋਣ ਅਤੇ ਚੱਲ ਰਹੇ ਕੰਮ ਨੂੰ ਮਹਿੰਗੇ ਭਾਅ ਦੇ ਡੀਜ਼ਲ ਨਾਲ ਜਰਨੇਟਰ ਚਲਾ ਕੇ ਪੂਰਾ ਕਰਨ ਕਰਕੇ ਬੇਚੈਨੀ ਵਾਲਾ ਮਾਹੌਲ ਪੈਦਾ ਹੋ ਗਿਆ ਹੈ। ਸਨਅਤਕਾਰਾਂ ਦੇ ਬਣੇ ਵਟਸਐਪ ਗਰੁੱਪ ਵਿੱਚ ਸਨਅਤਕਾਰ ਜਿੱਥੇ ਪਾਵਰਕਾਮ ਦੇ ਅਣਐਲਾਨੇ ਕੱਟਾਂ ਵਿਰੁੱਧ ਰੋਸ ਪ੍ਰਗਟਾ ਰਹੇ ਹਨ, ਉਥੇ ਹੀ ਪੰਜਾਬ ਸਰਕਾਰ ਦੀ ਬਦਇੰਤਜ਼ਾਮੀ ’ਤੇ ਸਵਾਲ ਖੜ੍ਹੇ ਕਰ ਰਹੇ ਹਨ। ਸਨਅਤਕਾਰਾਂ ਦਾ ਕਹਿਣਾ ਹੈ ਕਿ ਪਾਵਰਕਾਮ ਅਧਿਕਾਰੀਆਂ ਨੂੰ ਬਿਜਲੀ ਕੱਟ ਲਗਾਉਣ ਤੋਂ ਘੱਟੋ-ਘੱਟ 2-3 ਘੰਟੇ ਪਹਿਲਾਂ ਸੂਚਿਤ ਕਰਨਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਉਦਯੋਗ ਵਿੱਚ ਚੱਲ ਰਹੇ ਜਾਬ ਵਰਕ ਨੂੰ ਪੂਰਾ ਕਰਨ ਦਾ ਹੋਰ ਪ੍ਰਬੰਧ ਕਰ ਸਕਣ, ਜਿਸ ਨਾਲ ਉਨ੍ਹਾਂ ਦਾ ਹੋਣ ਵਾਲਾ ਨੁਕਸਾਨ ਬਚ ਸਕੇ। ਫੈੱਡਰੇਸ਼ਨ ਆਫ ਇੰਡਸਟਰੀ ਐਂਡ ਟਰੇਡ ਦੀ ਪ੍ਰਧਾਨ ਸੁਨੀਲ ਸ਼ਰਮਾ ਨੇ ਕਿਹਾ ਕਿ ਵਾਰ-ਵਾਰ ਬਿਜਲੀ ਸਪਲਾਈ ਆਉਣ ਤੇ ਕੱਟ ਲੱਗਣ ਕਾਰਨ ਉਕਤ ਸਨਅਤਾਂ ਨੂੰ ਵੱਡੇ ਪੱਧਰ ’ਤੇ ਨੁਕਸਾਨ ਝੱਲਣਾ ਪੈ ਰਿਹਾ ਸੀ। ਇਸ ਤੋਂ ਬਚਣ ਲਈ ਮਜਬੂਰਨ ਸਨਅਤਾਂ ਨੂੰ ਹਫਤੇ ’ਚ ਤਿੰਨ ਦਿਨ ਤੱਕ ਬੰਦ ਰੱਖਣ ਦਾ ਫੈਸਲਾ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਓਧਰ ਯੂਨਾਈਟਿਡ ਫੋਰਮ ਆਫ ਇੰਡਸਟਰੀ ਐਂਡ ਟਰੇਡਰਜ਼ ਦੇ ਅਹੁਦੇਦਾਰ ਨਰਿੰਦਰ ਸਿੰਘ ਸੱਗੂ ਨੇ ਵੀ ਬਿਨਾਂ ਦੱਸੇ ਪਾਵਰਕੱਟ ਐਲਾਨੇ ਜਾਣ ਕਾਰਨ ਪਾਵਰਕਾਮ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਅਪੀਲ ਕੀਤੀ ਕਿ ਕੱਟ ਬਾਰੇ ਸਮੇਂ ਸਿਰ ਦੱਸਿਆ ਜਾਵੇ ਤਾਂ ਜੋ ਸਨਅਤਾਂ ਵਿੱਚ ਚੱਲ ਰਹੇ ਜਾਬ ਵਰਕ ਨੂੰ ਪੂਰਾ ਕੀਤਾ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਰਾਜ ਕਪੂਰ ਦੀ ਬਰਸੀ ਮੌਕੇ ਬੂਟੇ ਲਗਾਏ ਅਗਲੀ ਖ਼ਬਰ ਬਰਸੀ ’ਤੇ ਵਿਸ਼ੇਸ਼-ਜ਼ਿੰਦਾਦਿਲੀ ਦੀ ਇਕ ਅਨੋਖੀ ਮਿਸਾਲ ਸਨ ਮਨਮੋਹਨ ਸਿੰਘ ਕਲਸੀ
Ad Position 24