ਸੀ. ਟੀ. ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ‘ਬਰਡ ਡਰੋਨ’ ਤਿਆਰ
ਜਲੰਧਰ, 14 ਸਤੰਬਰ (ਜਸਪਾਲ ਸਿੰਘ)-ਰਚਨਾਤਮਕਤਾ ਅਤੇ ਵਿਹਾਰਕ ਤਕਨੀਕੀ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਸੀ. ਟੀ.
ਜਲੰਧਰ, 14 ਸਤੰਬਰ (ਜਸਪਾਲ ਸਿੰਘ)-ਰਚਨਾਤਮਕਤਾ ਅਤੇ ਵਿਹਾਰਕ ਤਕਨੀਕੀ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਸੀ.ਟੀ. ਯੂਨੀਵਰਸਿਟੀ ਦੇ ਬੀ.ਸੀ.ਏ. ਦੇ ਵਿਦਿਆਰਥੀਆਂ ਨੇ ਇੱਕ ਨਵੀਨਤਮ ‘ਬਰਡ ਡਰੋਨ’ ਤਿਆਰ ਕੀਤਾ ਹੈ । ਪੰਛੀ ਵਰਗੀ ਦਿੱਖ ਵਾਲਾ ਇਹ ਛੋਟਾ ਬਾਇਓ-ਇੰਸਪਾਇਰਡ ਏਰੀਅਲ ਵਾਹਨ ਘੱਟ ਨਜ਼ਰ ਆਉਣ ਵਾਲੀਆਂ ਹਵਾਈ ਗਤੀਵਿਧੀਆਂ ਲਈ ਡਿਜ਼ਾਈਨ ਕੀਤਾ ਗਿਆ ਹੈ । ਇਸ ਪ੍ਰਾਜੈਕਟ ਦੀ ਸੰਕਲਪਨਾ, ਡਿਜ਼ਾਈਨ ਅਤੇ ਨਿਰਮਾਣ ਰੋਬੋਟਿਕਸ ਐਂਡ ਆਟੋਮੇਸ਼ਨ ਲੈਬ ਵਿੱਚ ਕੀਤਾ ਗਿਆ । ਇਸ ਨੂੰ ਤੀਜੇ ਸਮੈਸਟਰ ਦੇ ਵਿਦਿਆਰਥੀਆਂ ਸੁਖਰਾਜ ਸਿੰਘ, ਆਕਾਸ਼ ਅਤੇ ਸੁਖਮਨਪ੍ਰੀਤ ਸਿੰਘ ਅਤੇ ਪਹਿਲੇ ਸਾਲ ਦੇ ਵਿਦਿਆਰਥੀਆਂ ਵਿਵੇਕ ਗੋਗਨਾ ਅਤੇ ਜੈਵੰਤ ਸਿੰਘ ਨੇ ਮਿਲ ਕੇ ਤਿਆਰ ਕੀਤਾ । ਇਹ ਡਰੋਨ 2 ਕਿਲੋਮੀਟਰ ਤੱਕ ਦੀ ਦੂਰੀ ਤੱਕ ਕੰਮ ਕਰ ਸਕਦਾ ਹੈ ਅਤੇ ਇਸ ਦੀ ਵੱਧ ਤੋਂ ਵੱਧ ਗਤੀ ਲਗਭਗ 10–15 ਮੀਟਰ ਪ੍ਰਤੀ ਸਕਿੰਟ ਹੈ । ਇਸ ਦੇ ਸੰਭਾਵਿਤ ਉਪਯੋਗਾਂ ਵਿੱਚ ਵਾਤਾਵਰਣ ਦੀ ਨਿਗਰਾਨੀ, ਹਵਾਈ ਅਵਲੋਕਨ ਅਤੇ ਹਲਕੇ ਸਮਾਨ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਪਹੁੰਚਾਉਣਾ ਸ਼ਾਮਿਲ ਹੈ । ਵਿਦਿਆਰਥੀਆਂ ਨੂੰ ਇੰਜ. ਪੁਲਕਿਤ ਸਾਂਗੜ, ਇੰਜ. ਧਰਮਪ੍ਰੀਤ ਸਿੰਘ ਅਤੇ ਸ੍ਰੀ ਗੁਰਕੀਰਤ ਸਿੰਘ ਵੱਲੋਂ ਤਕਨੀਕੀ ਰਹਿਨੁਮਾਈ ਦਿੱਤੀ ਗਈ । ਮਾਹਿਰਾਂ ਨੇ ਨਿਰਮਾਣ ਪ੍ਰਕਿਰਿਆ ਵਿੱਚ ਵੀ ਸਹਿਯੋਗ ਦਿੱਤਾ, ਜਿਸ ਵਿੱਚ ਡਰੋਨ ਦੇ ਮਹੱਤਵਪੂਰਨ ਹਿੱਸਿਆਂ ਦੀ 3ਡੀ ਪ੍ਰਿੰਟਿੰਗ ਵੀ ਸ਼ਾਮਿਲ ਰਹੀ । ਪ੍ਰੋ ਚਾਂਸਲਰ ਡਾ. ਮਨਬੀਰ ਸਿੰਘ ਨੇ ਵਿਦਿਆਰਥੀਆਂ ਅਤੇ ਮੈਨਟਰਾਂ ਨੂੰ ਵਧਾਈ ਦਿੰਦਿਆਂ ਕਿਹਾ, ਕਿ ਬਰਡ ਡਰੋਨ ਉਸ ਨਵੀਨਤਾ ਦੀ ਭਾਵਨਾ ਨੂੰ ਦਰਸਾਉਂਦਾ ਹੈ, ਜਿਸ ਨੂੰ ਅਸੀਂ ਸੀਟੀ ਯੂਨੀਵਰਸਿਟੀ ਵਿੱਚ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ । ਰੋਬੋਟਿਕਸ ਐਂਡ ਆਟੋਮੇਸ਼ਨ ਲੈਬ ਦੇ ਮੁਖੀ ਡਾ. ਹਰਮੀਤ ਸਿੰਘ ਨੇ ਡਰੋਨ ਦੀਆਂ ਸਮਰੱਥਾਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਪ੍ਰਾਜੈਕਟ ਵਿਦਿਆਰਥੀਆਂ ਦੀ ਨਵੇਂ ਵਿਚਾਰਾਂ ਨੂੰ ਵਿਹਾਰਕ ਅਤੇ ਕਾਰਜਸ਼ੀਲ ਪ੍ਰੋਟੋਟਾਈਪ ’ਚ ਬਦਲਣ ਦੀ ਸਮਰੱਥਾ ਨੂੰ ਦਰਸਾਉਂਦਾ ਹੈ ।