14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਬਿਜਲੀ ਕੱਟਾਂ ਤੇ ਵੱਧ ਬਿੱਲਾਂ ਨੂੰ ਲੈ ਕੇ ਕਾਂਗਰਸ ਵਲੋਂ ਸਰਕਾਰ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ

ਜਲੰਧਰ, 14 ਸਤੰਬਰ (ਜਸਪਾਲ ਸਿੰਘ)-ਬਿਜਲੀ ਦੀ ਮਾੜੀ ਸਪਲਾਈ, ਬਿਨਾਂ ਕਿਸੇ ਅਗਾਊਂ ਸੂਚਨਾ ਦੇ ਲਗਾਏ ਜਾ ਰਹੇ ਲੰਬੇ-ਲੰਬੇ ਬਿਜਲੀ ਕੱਟਾਂ ਅਤੇ ਕਥਿਤ ਤੌਰ ’ਤੇ ਵੱਧ ਆ ਰਹੇ ਬਿਜਲੀ ਦੇ ਬਿੱਲਾਂ ਦੇ ਵਿਰੋਧ ਵਿੱਚ ਅੱਜ ਕਾਂਗਰਸ ਪਾਰਟੀ ਵਲੋਂ ਪ੍ਰਤਾਪ ਬਾਗ ਸਥਿਤ ਬਿਜਲੀ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸਰਕਾਰ ਅਤੇ ਬਿਜਲੀ ਵਿਭਾਗ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਜਲੰਧਰ, 14 ਸਤੰਬਰ (ਜਸਪਾਲ ਸਿੰਘ)-ਬਿਜਲੀ ਦੀ ਮਾੜੀ ਸਪਲਾਈ, ਬਿਨਾਂ ਕਿਸੇ ਅਗਾਊਂ ਸੂਚਨਾ ਦੇ ਲਗਾਏ ਜਾ ਰਹੇ ਲੰਬੇ-ਲੰਬੇ ਬਿਜਲੀ ਕੱਟਾਂ ਅਤੇ ਕਥਿਤ ਤੌਰ ’ਤੇ ਵੱਧ ਆ ਰਹੇ ਬਿਜਲੀ ਦੇ ਬਿੱਲਾਂ ਦੇ ਵਿਰੋਧ ਵਿੱਚ ਅੱਜ ਕਾਂਗਰਸ ਪਾਰਟੀ ਵਲੋਂ ਪ੍ਰਤਾਪ ਬਾਗ ਸਥਿਤ ਬਿਜਲੀ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸਰਕਾਰ ਅਤੇ ਬਿਜਲੀ ਵਿਭਾਗ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ । ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਅਤੇ ਵਿਧਾਇਕ ਬਾਵਾ ਹੈਨਰੀ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਬਿਜਲੀ ਦੀ ਅਨਿਯਮਿਤ ਸਪਲਾਈ ਨੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਕਰ ਦਿੱਤਾ ਹੈ । ਬਿਨਾਂ ਦੱਸੇ ਲੱਗ ਰਹੇ ਲੰਬੇ ਕੱਟਾਂ ਕਾਰਨ ਘਰੇਲੂ ਖਪਤਕਾਰਾਂ ਦੇ ਨਾਲ-ਨਾਲ ਵਪਾਰੀ, ਕਾਰੋਬਾਰੀ ਅਤੇ ਸਨਅਤੀ ਵਰਗ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ । ਉਨ੍ਹਾਂ ਦੋਸ਼ ਲਗਾਇਆ ਕਿ ਲੋਕਾਂ ਨੂੰ ਚਾਰ-ਚਾਰ ਮਹੀਨਿਆਂ ਦੇ ਇਕੱਠੇ ਬਿਜਲੀ ਦੇ ਬਿੱਲ ਭੇਜੇ ਜਾ ਰਹੇ ਹਨ, ਜਦੋਂ ਲੋਕ ਇਨ੍ਹਾਂ ਬਿੱਲਾਂ ਨੂੰ ਠੀਕ ਕਰਵਾਉਣ ਲਈ ਬਿਜਲੀ ਦਫ਼ਤਰਾਂ ’ਚ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਕਥਿਤ ਤੌਰ ’ਤੇ ‘ਸਿਸਟਮ ਨਹੀਂ ਚੱਲ ਰਿਹਾ’ ਕਹਿ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ । ਇਸ ਮੌਕੇ ਕਾਂਗਰਸੀ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਵਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ । ਇਸ ਮੌਕੇ ਗੁਰਵਿੰਦਰ ਪਾਲ ਸਿੰਘ ਬੰਟੀ ਨੀਲਕੰਠ, ਪਵਨ ਕੁਮਾਰ, ਜਗਦੀਸ਼ ਦਕੋਹਾ, ਵਿਪਨ ਕੁਮਾਰ, ਅਨੁਰਾਧਾ ਬੰਗਾ ਪ੍ਰਧਾਨ ਮਹਿਲਾ ਕਾਂਗਰਸ, ਦੀਪਕ ਸ਼ਰਮਾ ਮੋਨਾ, ਜਗਜੀਤ ਕੰਬੋਜ, ਜਗਮੋਹਨ ਛਾਬੜਾ, ਦੀਨਾ ਨਾਥ ਪ੍ਰਧਾਨ, ਰੀਟਾ ਸ਼ਰਮਾ, ਸਤੀਸ਼ ਧੀਰ, ਹਰਪ੍ਰੀਤ ਵਾਲੀਆ, ਅਨਮੋਲ ਕਾਲੀਆਂ, ਪਰਮਜੀਤ ਪੰਮਾ, ਮੰਨੀ ਸੈਂਬੀ, ਆਸ਼ੂ ਸਚਦੇਵਾ, ਰਵੀ ਸੈਣੀ, ਬੱਬੂ ਸਿਡਾਨਾ, ਲਲਿਤ ਵਿਜ, ਵਰਿੰਦਰ ਕੁਮਾਰ, ਪਰਮਜੀਤ ਬਲ, ਗੁਲਸ਼ਨ ਸੋਢੀ, ਰਾਹੁਲ ਸ਼ਰਮਾ, ਰਤਨੇਸ਼ ਸੈਣੀ, ਦਵਿੰਦਰ ਸ਼ਰਮਾ ਬੌਬੀ, ਸੂਬਾ ਸਿੰਘ, ਟੋਨੂੰ ਜਿੰਦਲ, ਯਸ਼ ਪਾਲ ਸਫਰੀ, ਪ੍ਰੇਮ ਪਾਲ ਡੁਮੇਲੀ, ਹਾਮਿਦ ਮਸੀਹ, ਰਵੀ ਬੱਗਾ, ਅਮਨ ਧੰਨੋਵਾਲੀ, ਸੁਧੀਰ ਘੁੱਗੀ, ਸੌਰਵ ਭਾਰਦਵਾਜ, ਸਮੀਰ ਚਿਸ਼ਤੀ, ਗੁਲਸ਼ਨ ਮਿੱਡਾ, ਪ੍ਰਦੀਪ ਸ਼ੁਕਲਾ, ਮਨੂੰ ਪਹਿਲਵਾਨ, ਰਵਿੰਦਰ ਸਿੰਘ ਲਾਡੀ, ਲੱਕੀ ਬਸਤੀ ਮਿੱਠੂ, ਰੋਹਨ ਚੱਢਾ, ਹਰਮੀਤ ਸਾਬਾ, ਕੁਲਦੀਪ ਸ਼ਰਮਾ, ਸੁਮਿਤ ਬੇਰੀ, ਰਾਜੀਵ ਸ਼ਰਮਾ, ਮੀਨੂੰ ਬੱਗਾ, ਆਸ਼ਾ ਅਗਰਵਾਲ ਅਤੇ ਸਰਬਜੀਤ ਪਿੰਕੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਵਲੋਂ ਬਿਜਲੀ ਦੀ ਮਾੜੀ ਸਪਲਾਈ ਦੇ ਵਿਰੋਧ ’ਚ ਸ਼ਕਤੀ ਸਦਨ ਦਾ ਘਿਰਾਓ ਬਿਜਲੀ ਨਾ ਮਿਲਣ ਕਾਰਨ ਝੋਨਾ ਤੇ ਹੋਰ ਫਸਲਾਂ... ਅਗਲੀ ਖ਼ਬਰ ਗੜ੍ਹਾ ਰੇਲਵੇ ਕਰਾਸਿੰਗ ’ਤੇ ਫਲਾਈਓਵਰ ਦੇ ਵਿਰੋਧ ’ਚ ਦੁਕਾਨਦਾਰਾਂ ਵਲੋਂ ਪ੍ਰਦਰਸ਼ਨ, ਕੰਮ ਰੁਕਵਾਇਆ
Ad Position 24