18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਦੱਖਣੀ ਏਸ਼ੀਆ ’ਚ ਚਾਕਬਾਲ ਦੇ ਵਿਕਾਸ ਲਈ ਖੇਤਰੀ ਸਹਿਯੋਗ ਮਜ਼ਬੂਤ ਕਰਨ ’ਤੇ ਜ਼ੋਰ

ਜਲੰਧਰ ,17 ਸਤੰਬਰ (ਡਾ. ਜਤਿੰਦਰ ਸਾਬੀ)-ਦੱਖਣੀ ਏਸ਼ੀਆ ਵਿੱਚ ਚਾਕਬਾਲ ਖੇਡ ਦੇ ਵਿਕਾਸ ਅਤੇ ਪ੍ਰਸਾਰ ਨੂੰ ਹੋਰ ਗਤੀ ਦੇਣ ਲਈ ਦੱਖਣੀ ਏਸ਼ੀਆਈ ਚਾਕਬਾਲ ਫੈੱਡਰੇਸ਼ਨਾਂ ਦੀ ਇੱਕ ਮਹੱਤਵਪੂਰਨ ਮੀਟਿੰਗ ਨਵੀਂ ਦਿੱਲੀ ਵਿਖੇ ਹੋਈ।

Ad Position 21
No active advertisement
ਅਜੀਤ ਡੈਸਕ 18-09-2026
ਜਲੰਧਰ ,17 ਸਤੰਬਰ (ਡਾ. ਜਤਿੰਦਰ ਸਾਬੀ)-ਦੱਖਣੀ ਏਸ਼ੀਆ ਵਿੱਚ ਚਾਕਬਾਲ ਖੇਡ ਦੇ ਵਿਕਾਸ ਅਤੇ ਪ੍ਰਸਾਰ ਨੂੰ ਹੋਰ ਗਤੀ ਦੇਣ ਲਈ ਦੱਖਣੀ ਏਸ਼ੀਆਈ ਚਾਕਬਾਲ ਫੈੱਡਰੇਸ਼ਨਾਂ ਦੀ ਇੱਕ ਮਹੱਤਵਪੂਰਨ ਮੀਟਿੰਗ ਨਵੀਂ ਦਿੱਲੀ ਵਿਖੇ ਹੋਈ। ਮੀਟਿੰਗ ਵਿੱਚ ਸ਼੍ਰੀਲੰਕਾ, ਬੰਗਲਾਦੇਸ਼, ਪਾਕਿਸਤਾਨ ਅਤੇ ਨੇਪਾਲ ਦੇ ਪ੍ਰਤੀਨਿਧੀਆਂ ਨੇ ਭਾਗ ਲਿਆ। ਮੀਟਿੰਗ ਦੀ ਪ੍ਰਧਾਨਗੀ ਫੈੱਡਰੇਸ਼ਨ ਇੰਟਰਨੈਸ਼ਨਲ ਚਾਕਬਾਲ ਸਿੰਗਾਪੁਰ ਦੇ ਪ੍ਰਧਾਨ ਸ੍ਰੀ ਡੈਲਨ ਲਿਮ ਨੇ ਕੀਤੀ, ਜਦਕਿ ਚਾਕਬਾਲ ਫੈੱਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਐੱਮ. ਐੱਫ. ਫਰੂਕੀ ਨੇ ਸਹਿ-ਪ੍ਰਧਾਨ ਵਜੋਂ ਮੀਟਿੰਗ ’ਚ ਭੂਮਿਕਾ ਨਿਭਾਈ। ਮੀਟਿੰਗ ਦੀ ਕਾਰਵਾਈ ਚਾਕਬਾਲ ਫੈੱਡਰੇਸ਼ਨ ਆਫ ਇੰਡੀਆ ਦੀ ਸਕੱਤਰ ਜਨਰਲ ਡਾ. ਰਸ਼ਮੀ ਵਿਜ ਨੇ ਸੰਚਾਲਿਤ ਕੀਤੀ । ਭਾਰਤ ਵਲੋਂ ਸੁਰੇਸ਼ ਗਾਂਧੀ, ਉਪ ਪ੍ਰਧਾਨ, ਕਿਸ਼ੋਰ ਪਟੇਲ, ਸੰਯੁਕਤ ਸਕੱਤਰ, ਅਸ਼ੋਕ ਗੋਰਾਇ, ਖਜ਼ਾਨਚੀ, ਰਾਕੇਸ਼ ਕੁਮਾਰ, ਕਾਰਜਕਾਰੀ ਮੈਂਬਰ, ਪ੍ਰਿੰਸ ਅਤੇ ਜਗਦੀਪ ਸਿੰਘ ਸਮੇਤ ਹੋਰ ਮੈਂਬਰਾਂ ਨੇ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਦੱਖਣੀ ਏਸ਼ੀਆਈ ਦੇਸ਼ਾਂ ਦੀਆਂ ਚਾਕਬਾਲ ਫੈੱਡਰੇਸ਼ਨਾਂ ਵਿਚਕਾਰ ਆਪਸੀ ਤਾਲਮੇਲ, ਸਹਿਯੋਗ ਅਤੇ ਸੰਪਰਕ ਨੂੰ ਹੋਰ ਮਜ਼ਬੂਤ ਕਰਨ ਸੰਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਦੱਖਣੀ ਏਸ਼ੀਆਈ ਚਾਕਬਾਲ ਚੈਂਪੀਅਨਸ਼ਿਪ ਹਰ ਦੋ ਸਾਲ ਬਾਅਦ ਕਰਵਾਈ ਜਾਵੇਗੀ। ਚੈਂਪੀਅਨਸ਼ਿਪ ਦੇ ਚੌਥੇ ਐਡੀਸ਼ਨ ਦੀ ਮੇਜ਼ਬਾਨੀ ਭਾਰਤ ਵੱਲੋਂ ਫਰਵਰੀ 2027 ਵਿੱਚ ਕੀਤੀ ਜਾਵੇਗੀ, ਜਦਕਿ ਅਗਲੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਬੰਗਲਾਦੇਸ਼ ਕਰੇਗਾ। ਮੀਟਿੰਗ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਗਿਆ ਕਿ ਇਹ ਸਾਂਝੀ ਪਹਿਲ ਦੱਖਣੀ ਏਸ਼ੀਆ ਵਿੱਚ ਚਾਕਬਾਲ ਦੇ ਵਿਕਾਸ ਅਤੇ ਆਪਸੀ ਸਹਿਯੋਗ ਨੂੰ ਇੱਕ ਨ ਵੀਂ ਦਿਸ਼ਾ ਪ੍ਰਦਾਨ ਕਰੇਗੀ।
Ad Position 22
No active advertisement
ਪਿਛਲੀ ਖ਼ਬਰ ਸੀ. ਟੀ. ਗਰੁੱਪ ਵਿਖੇ ਗਣੇਸ਼ ਉਤਸਵ ਮਨਾਇਆ ਅਗਲੀ ਖ਼ਬਰ ਜਲੰਧਰ ਨੂੰ ਮਿਲੇ ਵਿਸ਼ੇਸ਼ ਸੈਰ-ਸਪਾਟਾ ਤੇ ਸੱਭਿਆਚਾਰਕ ਦਰਜਾ-ਅਰਜੁਨ ਤ੍ਰੇਹਨ
Ad Position 24