18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਚੋਰਾਂ ਵਲੋਂ ਕਰਿਆਨੇ ਦੀ ਦੁਕਾਨ ਦਾ ਸ਼ਟਰ ਪੁੱਟ ਕੇ ਨਕਦੀ ਤੇ ਸਾਮਾਨ ਚੋਰੀ ਖਿੰਗਰਾ ਗੇਟ ’ਚ ਦੇਰ ਰਾਤ 2.30 ਵਜੇ ਦੇ ਕਰੀਬ 2 ਚੋਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਜਲੰਧਰ, 17 ਸਤੰਬਰ (ਜਤਿੰਦਰ ਪੰਮੀ)-ਖਿੰਗਰਾ ਗੇਟ ’ਚ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਨੇ ਸ਼ਟਰ ਦੇ ਤਾਲੇ ਤੋੜਨ ਦੀ ਬਜਾਏ ਇਕ ਪਾਸਿਓਂ ਸ਼ਟਰ ਹੀ ਪੁੱਟ ਦਿੱਤਾ ਅਤੇ ਦੁਕਾਨ ’ਚੋਂ ਨਕਦੀ ਤੇ ਸਾਮਾਨ ਚੋਰੀ ਕਰ ਲਿਆ। ਮਾਲਕ ਨੂੰ ਚੋਰੀ ਦੀ ਘਟਨਾ ਦਾ ਪਤਾ ਸਵੇਰੇ 7 ਵਜੇ ਲੱਗਾ ਜਦੋਂ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ’ਚ ਚੋਰੀ ਹੋ ਗਈ ਹੈ।

Ad Position 21
No active advertisement
ਅਜੀਤ ਡੈਸਕ 18-09-2026
ਜਲੰਧਰ, 17 ਸਤੰਬਰ (ਜਤਿੰਦਰ ਪੰਮੀ)-ਖਿੰਗਰਾ ਗੇਟ ’ਚ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਨੇ ਸ਼ਟਰ ਦੇ ਤਾਲੇ ਤੋੜਨ ਦੀ ਬਜਾਏ ਇਕ ਪਾਸਿਓਂ ਸ਼ਟਰ ਹੀ ਪੁੱਟ ਦਿੱਤਾ ਅਤੇ ਦੁਕਾਨ ’ਚੋਂ ਨਕਦੀ ਤੇ ਸਾਮਾਨ ਚੋਰੀ ਕਰ ਲਿਆ। ਮਾਲਕ ਨੂੰ ਚੋਰੀ ਦੀ ਘਟਨਾ ਦਾ ਪਤਾ ਸਵੇਰੇ 7 ਵਜੇ ਲੱਗਾ ਜਦੋਂ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ’ਚ ਚੋਰੀ ਹੋ ਗਈ ਹੈ। ਪੀੜਤ ਦੁਕਾਨਦਾਰ ਹਰਮੀਤ ਸਿੰਘ ਵਾਸੀ ਖਿੰਗਰਾ ਗੇਟ ਨੇ ਦੱਸਿਆ ਕਿ ਬੀਤੀ ਰਾਤ 9 ਵਜੇ ਉਹ ਆਪਣੀ ਕਰਿਆਨੇ ਦੀ ਦੁਕਾਨ ਬੰਦ ਕਰਕੇ ਗਿਆ ਸੀ। ਸਵੇਰੇ 7 ਵਜੇ ਉਸ ਦੇ ਚਾਚੇ ਦੇ ਪੁੱਤਰ ਨੂੰ ਬਾਜ਼ਾਰ ’ਚੋਂ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਦੁਕਾਨ ਦਾ ਸ਼ਟਰ ਪੁੱਟਿਆ ਹੋਇਆ ਹੈ ਤੇ ਚੋਰੀ ਹੋ ਗਈ ਹੈ। ਜਦੋਂ ਉਸ ਨੇ ਆ ਦੇਖਿਆ ਤਾਂ ਚੋਰਾਂ ਨੇ ਸ਼ਟਰ ਇਕ ਪਾਸਿਓਂ ਪੁੱਟਿਆ ਹੋਇਆ ਸੀ। ਹਰਮੀਤ ਸਿੰਘ ਨੇ ਦੱਸਿਆ ਕਿ ਚੋਰ ਗੱਲੇ ਵਿੱਚ ਪਏ 50-50 ਦੇ ਨੋਟਾਂ ਦੇ ਦੋ ਪੈਕੇਟ, 1000-1000 ਰੁਪਏ ਦੇ 10 ਨੋਟ ਅਤੇ 10-12 ਕਿੱਲੋ ਡਰਾਈ ਫਰੂਟ ਤੇ 10 ਕਿੱਲੋ ਦੇ ਕਰੀਬ ਦੇਸੀ ਘਿਓ ਦੇ ਡੱਬੇ ਚੋਰੀ ਕਰਕੇ ਲੈ ਗਏ। ਪੀੜਤ ਨੇ ਦੱਸਿਆ ਕਿ ਉਨ੍ਹਾਂ ਦਾ ਕਰੀਬ 28-30 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਸ਼ਟਰ ਠੀਕ ਕਰਵਾਉਣ ਲਈ 6000 ਰੁਪਏ ਹੋਰ ਲੱਗੇ ਹਨ। ਉਸ ਨੇ ਦੱਸਿਆ ਕਿ ਦੁਕਾਨ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ’ਚ ਨਜ਼ਰ ਆ ਰਿਹਾ ਹੈ ਕਿ ਦੇਰ ਰਾਤ ਕਰੀਬ 2.30 ਵਜੇ ਦੋ ਚੋਰ ਐਕਟਿਵਾ ’ਤੇ ਆਏ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਹਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬਾਜ਼ਾਰ ’ਚ ਪਿਛਲੇ 6 ਮਹੀਨਿਆਂ ਦੌਰਾਨ 6-7 ਚੋਰੀਆਂ ਹੋ ਚੁੱਕੀਆਂ ਹਨ ਪਰ ਕਿਸੇ ਪੁਲਿਸ ਕਿਸੇ ਵੀ ਚੋਰੀ ਨੂੰ ਹੱਲ ਨਹੀਂ ਕਰ ਸਕੀ। ਇਸ ਲਈ ਉਸ ਨੇ ਪੁਲਿਸ ਨੂੰ ਸੂਚਨਾ ਨਹੀਂ ਦਿੱਤੀ ਤੇ ਨਾ ਹੀ ਕੋਈ ਸ਼ਿਕਾਇਤ ਦਰਜ ਕਰਵਾਈ। ਬਾਅਦ ਵਿੱਚ ਬਾਜ਼ਾਰ ਦੇ ਪ੍ਰਧਾਨ ਸਤੀਸ਼ ਰੱਲ੍ਹਣ ਨੇ ਆਪਣੇ ਤੌਰ ’ਤੇ ਹੀ ਪੁਲਿਸ ਨੂੰ ਬੁਲਾ ਕੇ ਸ਼ਿਕਾਇਤ ਦਿੱਤੀ, ਜਿਸ ’ਤੇ ਪੁਲਿਸ ਵਾਲੇ ਆ ਕੇ ਕਾਰਵਾਈ ਪਾ ਕੇ ਚਲੇ ਗਏ।
Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਹਲਕਿਆਂ ਦੇ ਨਸ਼ਾ ਮੁਕਤ ਮੋਰਚਾ ਦੇ ਮੈਂਬਰਾਂ ਨੂੰ ਨਸ਼ਾ ਵਿਰੋਧੀ ਮੁਹਿੰਮ ਦੇ ਅੰਤਿਮ ਪੜਾਅ ਬਾਰੇ ਦਿੱਤੀ ਜਾਣਕਾਰੀ ਅਗਲੀ ਖ਼ਬਰ ਨਿਗਮ ਕਮਿਸ਼ਨਰ ਨੂੰ ਮਿਲੇ ਕਾਂਗਰਸੀ ਕੌਂਸਲਰ- ਕਿਹਾ ਕੌਂਸਲਰਾਂ ਨੂੰ ਕੰਮਾਂ ਦੇ ਫੰਡ ਖਰਚਣ ਦੇ ਅਧਿਕਾਰ ਮਿਲਣ
Ad Position 24