20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਸਾਬਕਾ ਮੰਤਰੀ ਚੂਨੀ ਲਾਲ ਭਗਤ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਉਮੜਿਆ ਲੋਕਾਂ ਦਾ ਇਕੱਠ

ਜਲੰਧਰ, 20 ਸਤੰਬਰ (ਜਤਿੰਦਰ ਪੰਮੀ)–ਸਾਬਕਾ ਕੈਬਨਿਟ ਮੰਤਰੀ ਪੰਜਾਬ ਚੂਨੀ ਲਾਲ ਭਗਤ, ਜੋ ਬੀਤੀ 10 ਸਤੰਬਰ ਨੂੰ ਅਕਾਲ ਚਲਾਣਾ ਕਰ ਗਏ ਸਨ, ਦੀ ਯਾਦ ਵਿੱਚ ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 21-09-2026
ਜਲੰਧਰ, 20 ਸਤੰਬਰ (ਜਤਿੰਦਰ ਪੰਮੀ)–ਸਾਬਕਾ ਕੈਬਨਿਟ ਮੰਤਰੀ ਪੰਜਾਬ ਚੂਨੀ ਲਾਲ ਭਗਤ, ਜੋ ਬੀਤੀ 10 ਸਤੰਬਰ ਨੂੰ ਅਕਾਲ ਚਲਾਣਾ ਕਰ ਗਏ ਸਨ, ਦੀ ਯਾਦ ਵਿੱਚ ਐੱਮ. ਐੱਸ. ਫਾਰਮ ਬਸਤੀ ਪੀਰਦਾਦ ਵਿਖੇ ਰੱਖੀ ਗਈ ਸ਼ਰਧਾਂਜਲੀ ਸਭਾ ਵਿੱਚ ਰਿਸ਼ਤੇਦਾਰਾਂ, ਸਨੇਹੀਆਂ ਅਤੇ ਵੱਡੀ ਗਿਣਤੀ ਲੋਕਾਂ ਨੇ ਪੁੱਜ ਕੇ ਆਪਣੇ ਹਰਮਨਪਿਆਰੇ ਆਗੂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਕੈਬਨਿਟ ਮੰਤਰੀ ਮੋਹਿੰਦਰ ਭਗਤ ਤੇ ਉਨ੍ਹਾਂ ਦੇ ਸਮੂਹ ਪਰਿਵਾਰਕ ਮੈਂਬਰਾਂ ਵਲੋਂ ਆਪਣੇ ਪਰਿਵਾਰ ਦੇ ਮੁਖੀ ਦੀ ਆਤਮਿਕ ਸ਼ਾਂਤੀ ਲਈ ਧਾਰਮਿਕ ਰੀਤੀ-ਰਿਵਾਜਾਂ ਮੁਤਾਬਕ ਸ਼ਰਧਾਂਜਲੀ ਭੇਟ ਕੀਤੀ ਗਈ। ਵੱਖ-ਵੱਖ ਧਾਰਮਿਕ ਆਗੂਆਂ ਨੇ ਸਤਿਸੰਗ ਕੀਤਾ, ਜਿਨ੍ਹਾਂ ਵਿੱਚ ਡੇਰਾ ਸਵਾਮੀ ਜਗਤ ਗਿਰੀ ਮਹਾਰਾਜ ਪਠਾਨਕੋਟ ਦੇ ਸਵਾਮੀ ਗੁਰਦੀਪ ਗਿਰੀ ਮਹਾਰਾਜ, ਸਤਿਗੁਰੂ ਕਬੀਰ ਪੰਥ ਪੰਜਾਬ ਦੇ ਮਹੰਤ ਅਚਾਰੀਆ ਜਗਦੀਸ਼ ਦਾਸ, ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਨੂਰਮਹਿਲ ਤੋਂ ਸਵਾਮੀ ਸਜਣਾਨੰਦ, ਬਾਬਾ ਨਿਰਮਲ ਦਾਸ ਜੀ ਡੇਰਾ ਬਾਬਾ ਪ੍ਰੀਤਮ ਦਾਸ ਮਹਾਰਾਜ ਅਤੇ ਹੋਰ ਸ਼ਾਮਲ ਸਨ। ਉਨ੍ਹਾਂ ਨੇ ਪਰਮਪਿਤਾ ਪ੍ਰਮਾਤਮਾ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਭਾਣਾ ਮੰਨਣ ਲਈ ਬਲ ਬਖਸ਼ਣ ਵਾਸਤੇ ਅਰਦਾਸ ਕੀਤੀ। ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਤੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਵੀ ਮਰਹੂਮ ਆਗੂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਧਾਰਮਿਕ, ਸਮਾਜਿਕ ਤੇ ਸਿਆਸੀ ਬੁਲਾਰਿਆਂ ਨੇ ਮਰਹੂਮ ਆਗੂ ਦੀ ਲੋਕਾਂ ਤੱਕ ਪਹੁੰਚ ਅਤੇ ਕਾਰਜਸ਼ੈਲੀ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦਰਵਾਜ਼ੇ ਲੋਕਾਂ ਲਈ ਹਮੇਸ਼ਾਂ ਖੁੱਲ੍ਹੇ ਰਹਿੰਦੇ ਸਨ। ਉਨ੍ਹਾਂ ਦੇ ਸਪੁੱਤਰ ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ ਪਰਿਵਾਰ ਦੀ ਲੋਕ ਸੇਵਾ ਦੀ ਵਿਰਾਸਤ ਨੂੰ ਅੱਗੇ ਜਾਰੀ ਰੱਖਿਆ ਜਾ ਰਿਹਾ ਹੈ। ਇਸ ਮੌਕੇ ਚੇਅਰਮੈਨ ਪੰਜਾਬ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਪਵਨ ਕੁਮਾਰ ਟੀਨੂੰ, ਉਪ ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਕੀਮਤੀ ਭਗਤ, ਚੇਅਰਮੈਨ ਜਲੰਧਰ ਇੰਪਰੂਵਮੈਂਟ ਟਰੱਸਟ ਰਮਨੀਕ ਸਿੰਘ ਰੰਧਾਵਾ, ਚੇਅਰਮੈਨ ਮੁਸਲਿਮ ਭਲਾਈ ਬੋਰਡ ਅਬਦੁੱਲ ਬਾਹਰੀ ਸਲਮਾਨੀ, ਡਿਪਟੀ ਮੇਅਰ ਮਲਕੀਤ ਸਿੰਘ, ਹਲਕਾ ਇੰਚਾਰਜ ਨਿਤਿਨ ਕੋਹਲੀ, ਆਮ ਆਦਮੀ ਪਾਰਟੀ ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸ਼ੋਭਾ ਭਗਤ, ਗਾਇਕ ਰੰਜਨ ਰੋਮੀ, ਸਾਬਕਾ ਚੇਅਰਮੈਨ ਚਾਚਾ ਰਜਨੀਸ਼, ਵਿਜੇ ਮਿੰਟੂ, ਨਿਤਿਨ ਭਗਤ, ਬਾਬਾ ਵਿਜੇ ਨਾਥ, ਸੁਦੇਸ਼ ਰਤਨ, ਬਿਸ਼ੰਬਰ ਕੁਮਾਰ ,ਰਾਜੀਵ ਭਗਤ, ਮਾਸਟਰ ਮੋਹਨ ਲਾਲ (ਅੰਮ੍ਰਿਤਸਰ), ਡਾਕਟਰ ਰਮੇਸ਼ ਪਿਮਸ ਹਸਪਤਾਲ, ਡਾਕਟਰ ਅਨੀਕੇਤ, ਹਰੀਸ਼ ਚੰਦਰ ਦੂਰਦਰਸ਼ਨ ਜਲੰਧਰ, ਗਾਰੂ ਰਾਮ ਭਗਤ, ਰਾਕੇਸ਼ ਭਗਤ, ਚੇਅਰਮੈਨ ਸਤੀਸ਼ ਬਿੱਲਾ ਅਤੇ ਸੰਤ ਸਮਾਜ ਦੇ ਪ੍ਰਤੀਨਿਧੀਆਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਸੋਢਲ ਮੇਲੇ ਲਈ ਨਗਰ ਨਿਗਮ ਦੇ 500 ਕਰਮਚਾਰੀ ਰਹਿਣਗੇ ਤਾਇਨਾਤ ਬਾਬਾ ਸੋਢਲ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਅਧਿਕਾ... ਅਗਲੀ ਖ਼ਬਰ ਗੁਰਦੁਆਰਾ ਦੁਆਬਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਨਾਮ ਸਿਮਰਨ ਅਭਿਆਸ ਸਮਾਗਮ ਅੱਜ ਤੋਂ
Ad Position 24