20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਭਗਵਾਨ ਵਾਲਮੀਕਿ ਪ੍ਰਗਟ ਦਿਵਸ ਸੰਬੰਧੀ ਹੋਈ ਮੀਟਿੰਗ 18 ਅਕਤੂਬਰ ਨੂੰ ਅੰਮ੍ਰਿਤਸਰ ਲਈ ਜਾਵੇਗੀ ਵਿਸ਼ਾਲ ਬੱਸ ਯਾਤਰਾ-ਵਿਪਨ ਸੱਭਰਵਾਲ

ਜਲੰਧਰ, 20 ਸਤੰਬਰ (ਸ਼ਿਵ)- ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਦੇ ਪ੍ਰਧਾਨ ਅਤੇ ਵਾਲਮੀਕਿ ਵੈਲਫੇਅਰ ਟਰੱਸਟ ਸ਼ਕਤੀ ਨਗਰ ਜਲੰਧਰ ਦੇ ਚੇਅਰਮੈਨ ਵਿਪਨ ਸਭਰਵਾਲ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਆਸ਼ਰਮ, ਸ਼ਕਤੀ ਨਗਰ ਵਿਖੇ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਸਬੰਧੀ ਵਿਸ਼ਾਲ ਮੀਟਿੰਗ ਹੋਈ। ਮੀਟਿੰਗ ਵਿੱਚ ਵੱਖ-ਵੱਖ ਸੰਸਥਾਵਾਂ, ਸਭਾ-ਸੋਸਾਇਟੀਆਂ ਦੇ ਪ੍ਰਧਾਨਾਂ, ਟਰੱਸਟੀਆਂ ਅਤੇ ਉਤਸਵ ਕਮੇਟੀ ਦੇ ਕਾਰਕੁਨਾਂ ਨੇ ਹਿੱਸਾ ਲਿਆ।

Ad Position 21
No active advertisement
ਮੀਟਿੰਗ ਵਿਚ ਵਿਪਨ ਸਭਰਵਾਲ, ਸੁਭਾਸ਼ ਸੌਂਧੀ, ਚੇਤਨ ਹਾਂਡਾ, ਹਰਮਿੰਦਰ ਸਿੰਘ ਸੰਧੂ, ਬਾਬਾ ਰਾਜ ਕਿਸ਼ੋਰ, ਸ਼ਸੀ ਸ਼ਰਮਾ, ਜਤਿੰਦਰ ਨਿੱਕਾ, ਅਸ਼ੋਕ ਭੀਲ, ਮਨੋਜ ਨੰਨ੍ਹਾ ਤੇ ਹੋਰ ਪਤਵੰਤੇ। ਤਸਵੀਰ. ਮੁਨੀਸ਼ 21-09-2026
ਜਲੰਧਰ, 20 ਸਤੰਬਰ (ਸ਼ਿਵ)- ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਦੇ ਪ੍ਰਧਾਨ ਅਤੇ ਵਾਲਮੀਕਿ ਵੈਲਫੇਅਰ ਟਰੱਸਟ ਸ਼ਕਤੀ ਨਗਰ ਜਲੰਧਰ ਦੇ ਚੇਅਰਮੈਨ ਵਿਪਨ ਸਭਰਵਾਲ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਆਸ਼ਰਮ, ਸ਼ਕਤੀ ਨਗਰ ਵਿਖੇ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਸਬੰਧੀ ਵਿਸ਼ਾਲ ਮੀਟਿੰਗ ਹੋਈ। ਮੀਟਿੰਗ ਵਿੱਚ ਵੱਖ-ਵੱਖ ਸੰਸਥਾਵਾਂ, ਸਭਾ-ਸੋਸਾਇਟੀਆਂ ਦੇ ਪ੍ਰਧਾਨਾਂ, ਟਰੱਸਟੀਆਂ ਅਤੇ ਉਤਸਵ ਕਮੇਟੀ ਦੇ ਕਾਰਕੁਨਾਂ ਨੇ ਹਿੱਸਾ ਲਿਆ। ਇਸ ਮੌਕੇ ਵਿਪਨ ਸਭਰਵਾਲ ਨੇ ਦੱਸਿਆ ਕਿ 15 ਅਕਤੂਬਰ ਨੂੰ ਸਵੇਰੇ 8 ਤੋਂ 10 ਵਜੇ ਤੱਕ ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਵਿਖੇ ਪਾਵਨ ਵਾਲਮੀਕਿ ਸਤਿਸੰਗ ਕਰਵਾਇਆ ਜਾਵੇਗਾ ਅਤੇ ਸਵੇਰੇ 10 ਵਜੇ ਵਿਸ਼ਵ ਸ਼ਾਂਤੀ ਲਈ ਹਵਨ ਯੱਗ ਕੀਤਾ ਜਾਵੇਗਾ। ਦੁਪਹਿਰ 2 ਵਜੇ ਸੰਗਤ ਲਈ ਲੰਗਰ ਵਰਤਾਇਆ ਜਾਵੇਗਾ ਉਨ੍ਹਾਂ ਦੱਸਿਆ ਕਿ 18 ਅਕਤੂਬਰ ਨੂੰ ਦੁਪਹਿਰ 12 ਵਜੇ ਸੰਤ ਸਮਾਜ ਦੀ ਅਗਵਾਈ ਹੇਠ ਪ੍ਰਾਚੀਨ ਅਲੀ ਮੁਹੱਲਾ ਸਥਿਤ ਭਗਵਾਨ ਵਾਲਮੀਕਿ ਮੰਦਰ ਤੋਂ ਪਾਵਨ ਵਾਲਮੀਕਿ ਤੀਰਥ ਅੰਮ੍ਰਿਤਸਰ ਲਈ ਵਿਸ਼ਾਲ ਬੱਸ ਯਾਤਰਾ ਰਵਾਨਾ ਹੋਵੇਗੀ । ਇਸ ਤੋਂ ਬਾਅਦ 24 ਅਕਤੂਬਰ ਨੂੰ ਦੁਪਹਿਰ 1 ਵਜੇ ਜਲੰਧਰ ਸ਼ਹਿਰ ਵਿਚ ਭਗਵਾਨ ਵਾਲਮੀਕਿ ਜੀ ਦੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਇਹ ਸ਼ੋਭਾ ਯਾਤਰਾ ਵੀ ਪ੍ਰਾਚੀਨ ਅਲੀ ਮੁਹੱਲਾ ਸਥਿਤ ਭਗਵਾਨ ਵਾਲਮੀਕਿ ਮੰਦਰ ਤੋਂ ਸ਼ੁਰੂ ਹੋਵੇਗੀ। 26 ਅਕਤੂਬਰ ਨੂੰ ਰਾਤ 8 ਵਜੇ ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਵਿਖੇ ਦੀਪਮਾਲਾ ਕਰਕੇ ਪ੍ਰਗਟ ਦਿਵਸ ਮਨਾਇਆ ਜਾਵੇਗਾ। ਇਸ ਮੌਕੇ ਵਿਪਨ ਸਭਰਵਾਲ ਵੱਲੋਂ ਸੁਭਾਸ਼ ਸੋਂਧੀ ਨੂੰ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਸੁਭਾਸ਼ ਸੋਂਧੀ ਨੇ ਕਿਹਾ ਕਿ ਉਹ ਸੰਸਥਾ ਦੇ ਪ੍ਰਚਾਰ-ਪ੍ਰਸਾਰ ਲਈ ਪੂਰੀ ਮਿਹਨਤ ਨਾਲ ਕੰਮ ਕਰਨਗੇ। ਜਨਰਲ ਸਕੱਤਰ ਜਤਿੰਦਰ ਨਿੱਕਾ ਨੇ ਚਾਰੋਂ ਸਮਾਗਮਾਂ ਦੌਰਾਨ ਅਨੁਸ਼ਾਸਨ ਬਣਾਈ ਰੱਖਣ ਦੀ ਅਪੀਲ ਕੀਤੀ। ਦੀਪਕ ਤੇਲੂ ਨੇ ਅੰਮ੍ਰਿਤਸਰ ਜਾਣ ਵਾਲੀ ਬੱਸ ਯਾਤਰਾ ਸਬੰਧੀ ਕਪੂਰਥਲਾ, ਅੰਮ੍ਰਿਤਸਰ ਅਤੇ ਜਲੰਧਰ ਪ੍ਰਸ਼ਾਸਨ ਨਾਲ ਜਲਦ ਮੀਟਿੰਗ ਕਰਨ ਦੀ ਗੱਲ ਕਹੀ। ਟਰੱਸਟ ਦੇ ਜਨਰਲ ਸਕੱਤਰ ਅਸ਼ੋਕ ਭੀਲ ਨੇ ਕਿਹਾ ਕਿ ਬੱਸ ਯਾਤਰਾ ਦੇ ਅੱਗੇ ਭਗਵਾਨ ਵਾਲਮੀਕਿ ਜੀ ਮਹਾਰਾਜ ਦੀ ਫੁੱਲਾਂ ਨਾਲ ਸਜਾਈ ਪਾਵਨ ਪਾਲਕੀ ਸੰਤ ਸਮਾਜ ਦੀ ਅਗਵਾਈ ਹੇਠ ਚਲਾਈ ਜਾਵੇ। ਸਮਾਜ ਸੇਵੀ ਸ਼ਸ਼ੀ ਸ਼ਰਮਾ ਨੇ ਪਾਵਨ ਵਾਲਮੀਕਿ ਤੀਰਥ ਵਿਖੇ ਸੰਗਤ ਲਈ ਵਿਸ਼ਾਲ ਲੰਗਰ ਲਗਾਉਣ ਦਾ ਐਲਾਨ ਕੀਤਾ। ਮੀਟਿੰਗ ਵਿਚ ਸੰਤ ਮਹਾਂਨਾਥ ਜੀ, ਬਾਬਾ ਅਮਰਜੀਤ ਕਾਦਰੀ, ਬਾਬਾ ਰਾਜ ਕਿਸ਼ੋਰ, ਪ੍ਰਚਾਰਕ ਸਚਿਨ ਅਸੂਰ ਰਾਵਣ, ਸੁਭਾਸ਼ ਸੋਂਧੀ, ਚੇਤਨ ਹਾਂਡਾ, ਰਾਜੀਵ ਗੋਰਾ, ਨੰਨੂ ਕਲਿਆਣ, ਗੁਲਜ਼ਾਰ ਖੋਸਲਾ, ਮਨੋਜ ਨੰਨਾ, ਨਰੇਂਦਰ ਥਾਪਰ, ਰਿੰਕੂ ਖੋਸਲਾ, ਗੌਰਵ ਜੀਕੇ, ਆਨੰਦ ਬੈਂਸ, ਲਿੰਕੀ ਬੈਂਸ, ਮੰਨੀ ਸੋਂਧੀ, ਰਮਨ ਗਿੱਲ, ਐਡਵੋਕੇਟ ਹਰਮਿੰਦਰ ਸੰਧੂ, ਐਡਵੋਕੇਟ ਬੰਦਨਾ, ਐਡਵੋਕੇਟ ਮਿੰਟੂ ਸਿੰਘ ਭਗਤ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਅਤੇ ਵੱਖ-ਵੱਖ ਸਭਾ-ਸੋਸਾਇਟੀਆਂ ਦੇ ਨੁਮਾਇੰਦੇ ਹਾਜ਼ਰ ਸਨ। ਮਹਿਲਾ ਭਜਨ ਮੰਡਲੀ ਦੀ ਪ੍ਰਧਾਨ ਸੀਤਾ ਸਭਰਵਾਲ ਸਮੇਤ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਵੀ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸੋਢਲ ਛਾਉਣੀ ਨਿਹੰਗ ਸਿੰਘਾਂ ਵਿਖੇ ਮੇਲੇ ਦੀਆਂ ਤਿਆਰੀਆਂ ਸੰਬੰਧੀ ਹੋਈ ਇਕੱਤਰਤਾ ਅਗਲੀ ਖ਼ਬਰ ਬਾਬਾ ਸੋਢਲ ਮੇਲੇ ਲਈ ਨਗਰ ਨਿਗਮ ਦੇ 500 ਕਰਮਚਾਰੀ ਰਹਿਣਗੇ ਤਾਇਨਾਤ ਬਾਬਾ ਸੋਢਲ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਅਧਿਕਾ...
Ad Position 24