24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪਸ਼ੂ ਹਸਪਤਾਲ ਦੀ ਖੰਡਰ ਇਮਾਰਤ ’ਚ ਵਿਅਕਤੀ ਵਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ

ਮਹਿਤਪੁਰ, 23 ਸਤੰਬਰ (ਲਖਵਿੰਦਰ ਸਿੰਘ)-ਸਬ ਤਹਿਸੀਲ ਮਹਿਤਪੁਰ ਦੇ ਖੰਡਰ ਬਣ ਚੁੱਕੇ ਸਰਕਾਰੀ ਪਸ਼ੂਆਂ ਦੇ ਹਸਪਤਾਲ ‘ਚ ਪੱਖਾ ਟੰਗਣ ਵਾਲੀ ਕਿੱਲੀ ਨਾਲ ਇੱਕ ਵਿਅਕਤੀ ਨੇ ਫਾਹਾ ਲੈ ਕੇ ਅਪਣੀ ਜੀਵਨ ਲੀਲਾ ਸਮਾਪਤ ਕੀਤੀ। ਮੌਕੇ ’ਤੇ ਪਹੁੰਚੇ ਥਾਣਾ ਮੁਖੀ ਲਾਭ ਸਿੰਘ ਅਨੁਸਾਰ ਮ੍ਰਿਤਕ ਵਿਅਕਤੀ ਦੀ ਪਛਾਣ ਸੰਦੀਪ ਪੁੱਤਰ ਚਰਨ ਦਾਸ ਵਾਸੀ ਸੁਲਤਾਨਪੁਰ ਵਜੋ ਹੋਈ ਹੈ।

Ad Position 21
No active advertisement
ਅਜੀਤ ਡੈਸਕ 24-09-2026
ਮਹਿਤਪੁਰ, 23 ਸਤੰਬਰ (ਲਖਵਿੰਦਰ ਸਿੰਘ)-ਸਬ ਤਹਿਸੀਲ ਮਹਿਤਪੁਰ ਦੇ ਖੰਡਰ ਬਣ ਚੁੱਕੇ ਸਰਕਾਰੀ ਪਸ਼ੂਆਂ ਦੇ ਹਸਪਤਾਲ ‘ਚ ਪੱਖਾ ਟੰਗਣ ਵਾਲੀ ਕਿੱਲੀ ਨਾਲ ਇੱਕ ਵਿਅਕਤੀ ਨੇ ਫਾਹਾ ਲੈ ਕੇ ਅਪਣੀ ਜੀਵਨ ਲੀਲਾ ਸਮਾਪਤ ਕੀਤੀ। ਮੌਕੇ ’ਤੇ ਪਹੁੰਚੇ ਥਾਣਾ ਮੁਖੀ ਲਾਭ ਸਿੰਘ ਅਨੁਸਾਰ ਮ੍ਰਿਤਕ ਵਿਅਕਤੀ ਦੀ ਪਛਾਣ ਸੰਦੀਪ ਪੁੱਤਰ ਚਰਨ ਦਾਸ ਵਾਸੀ ਸੁਲਤਾਨਪੁਰ ਵਜੋ ਹੋਈ ਹੈ। ਉਨਾਂ ਦੱਸਿਆ ਕਿ ਸੰਦੀਪ ਮਹਿਤਪੁਰ ’ਚ ਹੀ ਚੌਕੀਦਾਰ ਦਾ ਕੰਮ ਕਰਦਾ ਸੀ। ਜਿਸ ਨੇ ਘਰੇਲੂ ਪ੍ਰੇਸ਼ਾਨੀ ਕਾਰਨ ਖੁਦਖੁਸੀ ਕੀਤੀ ਹੈ ਜਿਸ ਦੀ ਉਮਰ 42 ਸਾਲ ਦੇ ਕਰੀਬ ਹੈ। ਪੁਲਿਸ ਵਲੋ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਸਥਾਨ ’ਤੇ ਪਹੁੰਚੇ ਇਲਾਕੇ ਦੇ ਮੁਹਤਬਰ ਵਿਅਕਤੀਆਂ ਨੇ ਕਿਹਾ ਕਿ ਇਹ ਇਮਾਰਤ ਲੰਮੇ ਸਮੇਂ ਤੋਂ ਖੰਡਰ ਬਣੀ ਹੋਈ ਹੈ ਅਤੇ ਨਸ਼ੇੜੀਆਂ ਦਾ ਅੱਡਾ ਬਣੀ ਹੋਈ ਹੈ । ਉਨਾਂ ਪ੍ਰਸ਼ਾਸਨ ਅਤੇ ਸਰਕਾਰ ਕੋਲੋਂ ਮੰਗ ਕੀਤੀ ਗਈ ਇਸ ਤਰ੍ਹਾਂ ਖੰਡਰ ਪਈਆਂ ਇਮਾਰਤਾਂ ਦੀ ਮੁਰੰਮਤ ਕਰਕੇ ਲੋਕ ਸੇਵਾ ’ਚ ਲਾਉਣਾ ਚਾਹੀਦਾ ਹੈ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੋ ਸਕਣ।
Ad Position 22
No active advertisement
ਪਿਛਲੀ ਖ਼ਬਰ ਇਕ ਮਹੀਨੇ ਤੋਂ ਆਰ.ਸੀ. ਮਨਜ਼ੂਰੀਆਂ ਪਈਆਂ ਲੰਬਿਤ - ਵਾਰ-ਵਾਰ ਦਫ਼ਤਰ ਦੇ ਚੱਕਰ ਲਗਾਉਣ ਲਈ ਲੋਕ ਮਜਬੂਰ ਅਗਲੀ ਖ਼ਬਰ ਸਿਹਤ ਵਿਭਾਗ ਦੇ ਡਾਇਰੈਕਟਰ ਨੂੰ 15 ਦਿਨਾਂ ’ਚ ਕੰਮ ਪੂਰਾ ਕਰਨ ਦਾ ਕੀਤਾ ਵਾਅਦਾ ਪੀ. ਡਬਲਿਊ. ਡੀ. ਤੇ ਠੇਕੇਦਾਰ ਤੋਂ ਨਹੀਂ...
Ad Position 24