24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਬੀ.ਵੌਕ. ਈ-ਕਾਮਰਸ ਤੇ ਡਿਜੀਟਲ ਮਾਰਕੀਟਿੰਗ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 23 ਸਤੰਬਰ (ਜਸਪਾਲ ਸਿੰਘ)-ਯੂਨੀਵਰਸਿਟੀ ਕਾਲਜ ਲਾਡੋਵਾਲੀ ਰੋਡ ਦੇ ਬੀ. ਵੌਕ.

Ad Position 21
No active advertisement
ਅਜੀਤ ਡੈਸਕ 24-09-2026
ਜਲੰਧਰ, 23 ਸਤੰਬਰ (ਜਸਪਾਲ ਸਿੰਘ)-ਯੂਨੀਵਰਸਿਟੀ ਕਾਲਜ ਲਾਡੋਵਾਲੀ ਰੋਡ ਦੇ ਬੀ.ਵੌਕ. (ਈ-ਕਾਮਰਸ ਐਂਡ ਡਿਜੀਟਲ ਮਾਰਕੀਟਿੰਗ) ਸਮੈਸਟਰ-2 ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਐਲਾਨੇ ਨਤੀਜਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ । ਵਿਦਿਆਰਥਣ ਮਹਿਕ ਨੇ 8.46 ਐੱਸ.ਜੀ.ਪੀ.ਏ. ਹਾਸਲ ਕਰਕੇ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਯੂਨੀਵਰਸਿਟੀ ਟਾਪਰ ਬਣਨ ਦਾ ਮਾਣ ਹਾਸਲ ਕੀਤਾ। ਇਸੇ ਤਰ੍ਹਾਂ ਅਰਮਾਨਪ੍ਰੀਤ ਨੇ 8.14 ਐੱਸ.ਜੀ.ਪੀ.ਏ. ਨਾਲ ਯੂਨੀਵਰਸਿਟੀ ਵਿੱਚ ਛੇਵਾਂ ਸਥਾਨ ਹਾਸਲ ਕੀਤਾ । ਕਾਲਜ ਪੱਧਰ ’ਤੇ ਵੀ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜੇ ਦਰਜ ਕੀਤੇ। ਮਹਿਕ ਨੇ 8.46 ਐੱਸ.ਜੀ.ਪੀ.ਏ. ਨਾਲ ਪਹਿਲਾ, ਅਰਮਾਨਪ੍ਰੀਤ ਨੇ 8.14 ਐੱਸ.ਜੀ.ਪੀ.ਏ. ਨਾਲ ਦੂਜਾ ਅਤੇ ਮਨਦੀਪ ਨੇ 7.71 ਐੱਸ.ਜੀ.ਪੀ.ਏ. ਨਾਲ ਤੀਜਾ ਸਥਾਨ ਪ੍ਰਾਪਤ ਕੀਤਾ । ਇਸ ਮੌਕੇ ਓ.ਐੱਸ.ਡੀ. ਪ੍ਰੋ. (ਡਾ.) ਨਵਜੋਤ ਕੌਰ ਨੇ ਮਿਹਨਤੀ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਵਿਦਿਆਰਥੀਆਂ ਦੀ ਇਸ ਸਫਲਤਾ ਲਈ ਵਿਭਾਗ ਦੀ ਮੁਖੀ ਡਾ. ਸੋਨੀਆ ਕੁੰਦਰਾ ਅਤੇ ਸਮੂਹ ਫੈਕਲਟੀ ਮੈਂਬਰਾਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਜਨਗਣਨਾ-2027 ਸੰਬੰਧੀ ਜਲੰਧਰ ’ਚ ਫੀਲਡ ਟ੍ਰੇਨਰਾਂ ਦੀ ਦੂਜੇ ਦਿਨ ਦੀ ਸਿਖਲਾਈ ਜਾਰੀ ਅਗਲੀ ਖ਼ਬਰ ਐਚ. ਐਮ. ਵੀ. ਕਾਲਜ ’ਚ ‘ਮੈਨੇਜਿੰਗ ਐਕ੍ਰਾਸ ਜਨਰੇਸ਼ਨਜ਼: ਰੀਡਿਫਾਇਨਿੰਗ ਦ ਮਾਡਰਨ ਵਰਕਪਲੇਸ’ ਵਿਸ਼ੇ ’ਤੇ ਸੈਮੀਨਾਰ
Ad Position 24