24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਤੇਜ਼ ਰਫ਼ਤਾਰ ਬੇਕਾਬੂ ਕਾਰ ਨੇ ਮਾਰੀ ਫੇਟ, ਮੈਂਬਰ ਪੰਚਾਇਤ ਮੋਹਣ ਲਾਲ ਦੀ ਮੌਤ

ਅੱਪਰਾ, 23 ਸਤੰਬਰ (ਦਲਵਿੰਦਰ ਸਿੰਘ ਅੱਪਰਾ)- ਬੀਤੀ ਸ਼ਾਮ ਤੇਜ਼ ਰਫ਼ਤਾਰ ਕਾਰ ਦੀ ਸਾਈਕਲ ਨਾਲ ਹੋਈ ਟੱਕਰ ਕਾਰਨ ਕਸਬਾ ਅੱਪਰਾ ਦੇ ਮੈਂਬਰ ਪੰਚਾਇਤ ਮੋਹਣ ਲਾਲ ਦਾ ਦਿਹਾਂਤ ਹੋ ਗਿਆ। ਪ੍ਰਾਪਤ ਵੇਰਵਿਆਂ ਅਨੁਸਾਰ ਮੋਹਣ ਲਾਲ ਜੋ ਕਿ ਡਾ.

Ad Position 21
No active advertisement
ਪੰਚ ਮੋਹਣ ਲਾਲ ਨੂੰ ਫੇਟ ਮਾਰਨ ਉਪਰੰਤ ਕੰਧ ਨਾਲ ਟਕਰਾਈ ਹੋਈ ਕਾਰ ਦੀ ਸੀ.ਸੀ.ਟੀ.ਵੀ. ’ਚ ਕੈਦ ਹੋਈ ਤਸਵੀਰ। ਤਸਵੀਰਾਂ : ਦਲਵਿੰਦਰ ਸਿੰਘ ਅੱਪਰਾ  24-09-2026
ਅੱਪਰਾ, 23 ਸਤੰਬਰ (ਦਲਵਿੰਦਰ ਸਿੰਘ ਅੱਪਰਾ)- ਬੀਤੀ ਸ਼ਾਮ ਤੇਜ਼ ਰਫ਼ਤਾਰ ਕਾਰ ਦੀ ਸਾਈਕਲ ਨਾਲ ਹੋਈ ਟੱਕਰ ਕਾਰਨ ਕਸਬਾ ਅੱਪਰਾ ਦੇ ਮੈਂਬਰ ਪੰਚਾਇਤ ਮੋਹਣ ਲਾਲ ਦਾ ਦਿਹਾਂਤ ਹੋ ਗਿਆ। ਪ੍ਰਾਪਤ ਵੇਰਵਿਆਂ ਅਨੁਸਾਰ ਮੋਹਣ ਲਾਲ ਜੋ ਕਿ ਡਾ. ਅੰਬੇਡਕਰ ਮਹੱਲਾ ਅੱਪਰਾ ਵਿਖੇ ਰਹਿੰਦੇ ਹਨ, ਬੀਤੀ ਸ਼ਾਮ ਕਰੀਬ 6 ਵਜੇ ਆਪਣੇ ਘਰ ਤੋਂ ਕਿਸੇ ਕੰਮ ਲਈ ਸਾਈਕਲ ’ਤੇ ਸਵਾਰ ਹੋ ਕੇ ਸਰਕਾਰੀ ਹਾਈ ਸਕੂਲ ਵਾਲੇ ਰਸਤੇ ਤੋਂ ਬਾਈਪਾਸ ਵਾਲੀ ਸੜਕ ’ਤੇ ਅਜੇ ਪਹੁੰਚੇ ਹੀ ਸਨ ਕਿ ਬੰਗਾ ਰੋਡ ਵਾਲੀ ਸੜਕ ਵਲੋਂ ਆ ਰਹੀ ਤੇਜ਼ ਰਫ਼ਤਾਰ ਕਾਰ ਅਚਾਨਕ ਬੇਕਾਬੂ ਹੋ ਗਈ ਅਤੇ ਉਲਟ ਦਿਸ਼ਾ ’ਚ ਜਾ ਕੇ ਪੰਚ ਮੋਹਣ ਲਾਲ ਨਾਲ ਟਕਰਾਉਣ ਤੋਂ ਬਾਅਦ ਫੇਰ ਦੂਸਰੀ ਦਿਸ਼ਾ ’ਚ ਦੀਵਾਰ ਨਾਲ ਜਾ ਟਕਰਾਈ। ਰਾਹਗੀਰਾਂ ਤੇ ਆਸ ਪਾਸ ਦੇ ਦੁਕਾਨਦਾਰਾਂ ਨੇ ਤੁਰੰਤ ਹੀ ਪੰਚ ਨੂੰ ਕਿਸੇ ਗੱਡੀ ’ਚ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਦੇਖਦਿਆਂ ਉਹਨਾਂ ਨੂੰ ਦਯਾ ਨੰਦ ਹਸਪਤਾਲ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ। ਡੀ.ਐਮ.ਸੀ. ਲੁਧਿਆਣਾ ਵਿਖੇ ਉਹਨਾਂ ਮਿ੍ਤਕ ਕਰਾਰ ਦੇ ਦਿੱਤਾ ਗਿਆ। ਉਧਰ ਕਾਰ ਸਵਾਰ ਖੁੱਲੇ ਹੋਏ ਏਅਰ ਬੈਗਜ਼ ਅਤੇ ਫੱਟੇ ਹੋਏ ਟਾਇਰਾਂ ਦਾ ਬਾਵਜੂਦ ਕਾਰ ਲੈ ਕ ੇ ਫਰਾਰ ਹੋ ਗਏ। ਏ. ਐਸ. ਆਈ. ਮਨਦੀਪ ਸਿੰਘ ਇੰਚਾਰਜ ਪੁਲਿਸ ਚੌਕੀ ਅੱਪਰਾ ਨੇ ਦੱਸਿਆ ਕਿ 2 ਦੋਸ਼ੀਆਂ ਨੂੰ ਕਾਬੂ ਕਰ ਕੇ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਧਾਮੀ ਦੇ ਘਰ ਬਾਹਰ ‘ਸ਼ਬਦ ਚੌਕੀ’ ਲਗਾ ਕੇ ਅਸਤੀਫ਼ੇ ਦੀ ਮੰਗ ਕਰਨਗੀਆਂ ਸਿੱਖ ਜਥੇਬੰਦੀਆਂ ਅਗਲੀ ਖ਼ਬਰ 26 ਦੀ ਮੋਗਾ ਰੈਲੀ ’ ਚ ਹੁੰਮ ਹੁੰਮਾ ਕੇ ਪੁੱਜੋ - ਤਰਸੇਮ ਪੀਟਰ
Ad Position 24