100 ਬੱਸਾਂ ਦੇ ਕਾਫ਼ਲੇ ਨਾਲ ਉੱਤਰੀ ਹਲਕੇ ਦੇ ਲੋਕ ਅਮਿਤ ਸ਼ਾਹ ਦੀ ਰੈਲੀ ’ਚ ਹੋਣਗੇ ਸ਼ਾਮਿਲ-ਭੰਡਾਰੀ
ਜਲੰਧਰ, 25 ਸਤੰਬਰ (ਸ਼ਿਵ)-ਜਲੰਧਰ ਉੱਤਰੀ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਸਾਬਕਾ ਸੀ. ਪੀ.
ਜਲੰਧਰ, 25 ਸਤੰਬਰ (ਸ਼ਿਵ)-ਜਲੰਧਰ ਉੱਤਰੀ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਸਾਬਕਾ ਸੀ.ਪੀ.ਐੱਸ. ਕੇ.ਡੀ. ਭੰਡਾਰੀ ਨੇ ਅੱਜ ਜਨਤਾ ਕਾਲੋਨੀ, ਮਕਸੂਦਾ ਵਿਖੇ ਭਾਜਪਾ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਮੰਡਲ ਪ੍ਰਧਾਨ ਰਾਜੇਸ਼ ਮਲਹੋਤਰਾ, ਦਿਨੇਸ਼ ਮਹਿੰਦਰੂ, ਮਨਜਿੰਦਰ ਵਿੱਕੀ, ਗੁਰਪ੍ਰੀਤ ਸਿੰਘ, ਮਨੋਜ ਕੁਮਾਰ, ਜੇ.ਪੀ. ਸਿੰਦਰਾ, ਪਵਨ ਕੁਮਾਰ ਸਮੇਤ ਹੋਰ ਵਰਕਰ ਮੌਜੂਦ ਸਨ। ਕੇ.ਡੀ. ਭੰਡਾਰੀ ਨੇ ਕਿਹਾ ਕਿ ਪੰਜਾਬ ਦੇ ਲੋਕ 30 ਸਤੰਬਰ ਦੀ ਉਡੀਕ ਕਰ ਰਹੇ ਹਨ, ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਲੰਧਰ ਦੀ ਧਰਤੀ ’ਤੇ ਪਹੁੰਚ ਕੇ ਪੰਜਾਬ ਵਾਸੀਆਂ ਨੂੰ ਸੰਬੋਧਨ ਕਰਨਗੇ। ਉਨ੍ਹਾਂ ਕਿਹਾ ਕਿ ਜਲੰਧਰ ਨਾਰਥ ਵਿਧਾਨ ਸਭਾ ਹਲਕੇ ਦੇ ਭਾਜਪਾ ਵਰਕਰ ਪੂਰੇ ਜੋਸ਼ ਨਾਲ ਰੈਲੀ ਦੀਆਂ ਤਿਆਰੀਆਂ ਵਿਚ ਜੁਟੇ ਹੋਏ ਹਨ। ਉਨ੍ਹਾਂ ਦੱਸਿਆ ਕਿ ਜਲੰਧਰ ਉਤਰੀ ਹਲਕੇ ਤੋਂ 100 ਬੱਸਾਂ ਦੇ ਕਾਫ਼ਲੇ ਰਾਹੀਂ ਹਜ਼ਾਰਾਂ ਵਰਕਰ ਅਤੇ ਲੋਕ ਰੈਲੀ ਵਿਚ ਸ਼ਾਮਿਲ ਹੋਣਗੇ।