ਅੰਡਰ-14 ਕ੍ਰਿਕਟ ਟਰਾਇਲ ’ਚ 308 ਖਿਡਾਰੀਆਂ ਨੇ ਦਿਖਾਇਆ ਹੁਨਰ
ਜਲੰਧਰ, 25 ਸਤੰਬਰ ( ਡਾ. ਜਤਿੰਦਰ ਸਾਬੀ)-ਜਲੰਧਰ ਕ੍ਰਿਕਟ ਐਸੋਸੀਏਸ਼ਨ (ਜੇ.
ਜਲੰਧਰ, 25 ਸਤੰਬਰ ( ਡਾ. ਜਤਿੰਦਰ ਸਾਬੀ)-ਜਲੰਧਰ ਕ੍ਰਿਕਟ ਐਸੋਸੀਏਸ਼ਨ (ਜੇ.ਡੀ.ਸੀ.ਏ.) ਵਲੋਂ ਅੰਡਰ-14 ਵਰਗ ਦੇ ਕ੍ਰਿਕਟ ਖਿਡਾਰੀਆਂ ਦੀ ਚੋਣ ਲਈ ਕਰਵਾਏ ਗਏ ਟਰਾਇਲਾਂ ’ਚ ਜਲੰਧਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ 308 ਨੌਜਵਾਨ ਖਿਡਾਰੀਆਂ ਨੇ ਹਿੱਸਾ ਲੈ ਕੇ ਆਪਣੀ ਕ੍ਰਿਕਟ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਟਰਾਇਲਾਂ ਦੌਰਾਨ ਖਿਡਾਰੀਆਂ ਦੀ ਖੇਡ ਕਾਬਲੀਅਤ, ਤਕਨੀਕ ਅਤੇ ਪ੍ਰਦਰਸ਼ਨ ਨੂੰ ਪਰਖਣ ਤੋਂ ਬਾਅਦ 99 ਖਿਡਾਰੀਆਂ ਦੀ ਚੋਣ ਕੀਤੀ ਗਈ । ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਐਪੈਕਸ ਮੈਂਬਰ ਅਰਮਿੰਦਰ ਸਿੰਘ ਅਤੇ ਜਲੰਧਰ ਕ੍ਰਿਕਟ ਐਸੋਸੀਏਸ਼ਨ ਦੇ ਜੁਆਇੰਟ ਸਕੱਤਰ ਸੰਜੀਵ ਅੰਗਰੀਸ਼ ਨੇ ਦੱਸਿਆ ਕਿ ਅੰਡਰ-14 ਵਰਗ ਦੇ ਇਨ੍ਹਾਂ ਟਰਾਇਲਾਂ ’ਚ ਵੱਡੀ ਗਿਣਤੀ ਵਿਚ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਚੋਣ ਪ੍ਰਕਿਰਿਆ ਦੌਰਾਨ ਚੋਣਕਾਰਾਂ ਨੇ ਖਿਡਾਰੀਆਂ ਦੀ ਪ੍ਰਤਿਭਾ ਅਤੇ ਖੇਡ ਸਮਰੱਥਾ ਨੂੰ ਬਾਰੀਕੀ ਨਾਲ ਪਰਖਿਆ।ਚੋਣਕਾਰਾਂ ਦੀ ਟੀਮ ’ਚ ਲਲਿਤ ਕਪੂਰ, ਵਿਵੇਕ ਮਹਾਜਨ ਅਤੇ ਸੰਦੀਪ ਕੋਹਲੀ ਸ਼ਾਮਿਲ ਸਨ। ਉਨ੍ਹਾਂ ਵੱਲੋਂ ਖਿਡਾਰੀਆਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਕੇ ਅਗਲੇ ਪੜਾਅ ਲਈ 99 ਖਿਡਾਰੀਆਂ ਦੀ ਚੋਣ ਕੀਤੀ ਗਈ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਚੁਣੇ ਗਏ ਸਾਰੇ ਖਿਡਾਰੀ ਬਰਲਟਨ ਪਾਰਕ ਵਿਖੇ ਕੋਚ ਅਜੈ ਕੁਮਾਰ ਨੂੰ ਰਿਪੋਰਟ ਕਰਨਾ ਹੋਵੇਗਾ। ਅਗਲੇ ਪੜਾਅ ਵਿੱਚ ਖਿਡਾਰੀਆਂ ਦੀ ਤਿਆਰੀ ਅਤੇ ਪ੍ਰਦਰਸ਼ਨ ਦੇ ਆਧਾਰ ’ਤੇ ਉਨ੍ਹਾਂ ਨੂੰ ਹੋਰ ਮੌਕੇ ਦਿੱਤੇ ਜਾਣਗੇ। ਅੰਡਰ-14 ਪੱਧਰ ’ਤੇ ਹੋਏ ਇਨ੍ਹਾਂ ਟਰਾਇਲਾਂ ਨੂੰ ਜਲੰਧਰ ਵਿੱਚ ਨੌਜਵਾਨ ਕ੍ਰਿਕਟ ਪ੍ਰਤਿਭਾ ਨੂੰ ਅੱਗੇ ਲਿਆਉਣ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।