ਭੋਗ ’ਤੇ ਵਿਸ਼ੇਸ਼-
ਮਾਤਾ ਹਰਭਜਨ ਕੌਰ ਮਿਨਹਾਸ
ਆਦਮਪੁਰ - ਮਾਤਾ ਹਰਭਜਨ ਕੌਰ ਮਿਨਹਾਸ ਦਾ ਜੀਵਨ ਸੇਵਾ, ਸਾਦਗੀ ਅਤੇ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਹਰ ਵੇਲੇ ਸ਼ੁਕਰਾਨਾ ਕਰਦਿਆਂ ਹਮੇਸ਼ਾ ਨਿਮਰ ਸੁਭਾਅ ਨਾਲ ਸਭਨਾਂ ਨੂੰ ਪ੍ਰੇਰਿਤ ਕਰਨ ਵਾਲਾ ਰਿਹਾ । ਆਦਮਪੁਰ ਵਿਖੇ ਆਪਣੇ ਪਤੀ ਨੰਬਰਦਾਰ ਭਗਵੰਤ ਸਿੰਘ ਮਿਨਹਾਸ ਨਾਲ ਉਨ੍ਹਾਂ ਦਾ ਪਰਿਵਾਰ ’ਚ ਆਪਣੇ ਪੰਜਾਂ ਬੱਚਿਆਂ ਦੀ ਪਰਵਰਿਸ਼ ਸੁਚੱਜੇ ਵਾਤਾਵਰਨ ’ਚ ਕੀਤੀ ਜਿੱਥੇ ਪਰਿਵਾਰ ਅੰਦਰ ਮਿਹਨਤ ਅਤੇ ਸਿਦਕ ਨਾਲ ਜ਼ਿੰਦਗੀ ਅੱਗੇ ਵਧ ਰਹੀ ਸੀ ਉੱਥੇ ਮਾਤਾ ਹਰਭਜਨ ਕੌਰ ਹਮੇਸ਼ਾ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਜੀ ਦੇ ਵਲੋਂ ਵਿਖਾਏ ਮਾਰਗ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਦੇ ਸਿਧਾਂਤ ’ਤੇ ਪਹਿਰਾ ਦਿੰਦਿਆਂ ਆਪਣੇ ਬੱਚਿਆਂ ਨੂੰ ਵੀ ਇਸੇ ਫਲਸਫੇ ਅਨੁਸਾਰ ਢਾਲਿਆ ਅਤੇ ਉਨ੍ਹਾਂ ਦੇ ਪੁੱਤਰਾਂ ਦੇ ਕੈਨੇਡਾ ਦੀ ਧਰਤੀ ’ਤੇ ਪਹੁੰਚਣ ਤੋਂ ਬਾਅਦ ਆਪ ਵੀ 1988 ਵਿਚ ਉਨ੍ਹਾਂ ਪਾਸ ਕੈਨੇਡਾ ਚਲੇ ਗਏ ਜਿੱਥੇ ਆਪਣੇ ਪੋਤੇ ਪੋਤੀਆਂ ਨੂੰ ਵੀ ਉਸੇ ਸੋਚ ਵਿਚ ਢਾਲਿਆ, ਜਿਸ ਵਿਚ ਉਨ੍ਹਾਂ ਆਪਣੇ ਬੱਚਿਆਂ ਨੂੰ ਢਾਲਿਆ।
ਆਦਮਪੁਰ - ਮਾਤਾ ਹਰਭਜਨ ਕੌਰ ਮਿਨਹਾਸ ਦਾ ਜੀਵਨ ਸੇਵਾ, ਸਾਦਗੀ ਅਤੇ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਹਰ ਵੇਲੇ ਸ਼ੁਕਰਾਨਾ ਕਰਦਿਆਂ ਹਮੇਸ਼ਾ ਨਿਮਰ ਸੁਭਾਅ ਨਾਲ ਸਭਨਾਂ ਨੂੰ ਪ੍ਰੇਰਿਤ ਕਰਨ ਵਾਲਾ ਰਿਹਾ । ਆਦਮਪੁਰ ਵਿਖੇ ਆਪਣੇ ਪਤੀ ਨੰਬਰਦਾਰ ਭਗਵੰਤ ਸਿੰਘ ਮਿਨਹਾਸ ਨਾਲ ਉਨ੍ਹਾਂ ਦਾ ਪਰਿਵਾਰ ’ਚ ਆਪਣੇ ਪੰਜਾਂ ਬੱਚਿਆਂ ਦੀ ਪਰਵਰਿਸ਼ ਸੁਚੱਜੇ ਵਾਤਾਵਰਨ ’ਚ ਕੀਤੀ ਜਿੱਥੇ ਪਰਿਵਾਰ ਅੰਦਰ ਮਿਹਨਤ ਅਤੇ ਸਿਦਕ ਨਾਲ ਜ਼ਿੰਦਗੀ ਅੱਗੇ ਵਧ ਰਹੀ ਸੀ ਉੱਥੇ ਮਾਤਾ ਹਰਭਜਨ ਕੌਰ ਹਮੇਸ਼ਾ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਜੀ ਦੇ ਵਲੋਂ ਵਿਖਾਏ ਮਾਰਗ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਦੇ ਸਿਧਾਂਤ ’ਤੇ ਪਹਿਰਾ ਦਿੰਦਿਆਂ ਆਪਣੇ ਬੱਚਿਆਂ ਨੂੰ ਵੀ ਇਸੇ ਫਲਸਫੇ ਅਨੁਸਾਰ ਢਾਲਿਆ ਅਤੇ ਉਨ੍ਹਾਂ ਦੇ ਪੁੱਤਰਾਂ ਦੇ ਕੈਨੇਡਾ ਦੀ ਧਰਤੀ ’ਤੇ ਪਹੁੰਚਣ ਤੋਂ ਬਾਅਦ ਆਪ ਵੀ 1988 ਵਿਚ ਉਨ੍ਹਾਂ ਪਾਸ ਕੈਨੇਡਾ ਚਲੇ ਗਏ ਜਿੱਥੇ ਆਪਣੇ ਪੋਤੇ ਪੋਤੀਆਂ ਨੂੰ ਵੀ ਉਸੇ ਸੋਚ ਵਿਚ ਢਾਲਿਆ, ਜਿਸ ਵਿਚ ਉਨ੍ਹਾਂ ਆਪਣੇ ਬੱਚਿਆਂ ਨੂੰ ਢਾਲਿਆ। ਕੈਨੇਡਾ ਵਿਖੇ ਉਨ੍ਹਾਂ ਦੇ ਪੁੱਤਰਾਂ ਜਤਿੰਦਰ ਜੇ ਮਿਨਹਾਸ, ਚਰਨਜੀਤ ਸਿੰਘ ਮਿਨਹਾਸ, ਕੁਲਜੀਤ ਸਿੰਘ ਮਿਨਹਾਸ ਅਤੇ ਨਿਰਪਾਲ ਸਿੰਘ ਮਿਨਹਾਸ ਦੀ ਸਫਲਤਾ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ। ਉੱਥੇ ਹੀ ਇਸ ਪਰਿਵਾਰ ਵਲੋਂ ਲਗਾਤਾਰ ਸਮਾਜ ਸੇਵਾ ਦੇ ਖੇਤਰ ਅੰਦਰ ਕੀਤੇ ਜਾ ਰਹੇ ਕੰਮ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹਨ । ਮਾਤਾ ਤੋਂ ਮਿਲੀ ਗੁੜ੍ਹਤੀ ਕਾਰਨ ਅੱਜ ਸਾਰਾ ਪਰਿਵਾਰ ਹੀ ਸੇਵਾ ਦੇ ਖੇਤਰ ਅੰਦਰ ਵੱਡੀਆਂ ਸੇਵਾਵਾਂ ਦੇ ਰਿਹਾ ਹੈ ਤੇ ਇਹ ਉਨ੍ਹਾਂ ਦੇ ਨਿਮਰ ਸੁਭਾਅ ਅਤੇ ਜੀਵਨ ਦੇ ਇਸ ਕਾਲ ਦੀ ਸਫਲਤਾ ਦੀ ਪੂੰਜੀ ਬਣ ਗਿਆ। - ਹਰਪ੍ਰੀਤ ਸਿੰਘ