27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਫੋਰਟਿਸ ਹਸਪਤਾਲ ਜਲੰਧਰ ਨੇ ‘ਰਾਸ਼ਟਰੀ ਪੋਸ਼ਣ ਮਹੀਨੇ’ ਮੌਕੇ ਕਰਵਾਈ ਨਿਊਟ੍ਰਿਸ਼ਨ ਕਾਨਫਰੰਸ

ਜਲੰਧਰ, 27 ਸਤੰਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 28-09-2026
ਜਲੰਧਰ, 27 ਸਤੰਬਰ (ਐੱਮ. ਐੱਸ. ਲੋਹੀਆ) - ਫੋਰਟਿਸ ਹਸਪਤਾਲ ਜਲੰਧਰ ਨੇ ਹਸਪਤਾਲ ’ਚ ਜਲੰਧਰ ਦੀ ਪਹਿਲੀ ਨਿਊਟ੍ਰਿਸ਼ਨ ਕਾਨਫਰੰਸ ਕਰਵਾ ਕੇ ‘ਰਾਸ਼ਟਰੀ ਪੋਸ਼ਣ ਮਹੀਨਾ 2026’ ਮਨਾਇਆ। ਇਸ ਕਾਨਫਰੰਸ ’ਚ ਮੁੱਖ ਮਹਿਮਾਨ ਵਜੋਂ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ.ਜੀ.ਆਈ.ਐੱਮ.ਈ.ਆਰ.), ਚੰਡੀਗੜ੍ਹ ਦੀ ਚੀਫ਼ ਡਾਇਟੀਸ਼ੀਅਨ ਅਤੇ ਹੈੱਡ, ਡਿਪਾਰਟਮੈਂਟ ਆਫ਼ ਡਾਇਟੈਟਿਕਸ ਡਾ. ਨੈਂਸੀ ਸਾਹਨੀ ਸ਼ਾਮਲ ਹੋਏ। ਇਸ ਮੌਕੇ ਪ੍ਰਮੁੱਖ ਮੈਡੀਕਲ ਪ੍ਰੋਫੈਸ਼ਨਲਜ਼, ਡਾਇਟੀਸ਼ੀਅਨ ਅਤੇ ਨਿਊਟ੍ਰਿਸ਼ਨ ਐਕਸਪਰਟਸ ਇਕੱਠੇ ਹੋਏ, ਤਾਂ ਜੋ ਕਲੀਨਿਕਲ ਕੇਅਰ, ਡਾਇਟਰੀ ਸਾਇੰਸ ਅਤੇ ਮਾਈਕ੍ਰੋਬਾਇਓਮ ਹੈੱਲਥ ’ਚ ਹੋਈਆਂ ਨਵੀਆਂ ਅਤੇ ਅਹਿਮ ਤਰੱਕੀਆਂ ’ਤੇ ਚਰਚਾ ਕੀਤੀ ਜਾ ਸਕੇ। ਕਾਨਫਰੰਸ ਦੌਰਾਨ ਸਾਇੰਟਿਫਿਕ ਸੈਸ਼ਨ ’ਚ ਵੱਖ-ਵੱਖ ਆਰਗਨ ਸਿਸਟਮਾਂ ’ਚ ਗਟ ਮਾਈਕ੍ਰੋਬਾਇਓਮ ਦੀ ਭੂਮਿਕਾ ਦੇ ਨਾਲ-ਨਾਲ ਕਲੀਨਿਕਲ ਨਿਊਟ੍ਰਿਸ਼ਨ, ਨਿਊਟ੍ਰਿਸ਼ਨ ਦੀ ਕਮੀ, ਰੀਨਲ ਅਤੇ ਇਲੈਕਟ੍ਰੋਲਾਈਟ ਨਿਊਟ੍ਰਿਸ਼ਨ, ਬੱਚਿਆਂ ਅਤੇ ਕ੍ਰਿਟੀਕਲ ਕੇਅਰ ਨਿਊਟ੍ਰਿਸ਼ਨ ਅਤੇ ਹਸਪਤਾਲ ’ਚ ਦਾਖ਼ਲ ਮਰੀਜ਼ਾਂ ਨੂੰ ਪ੍ਰੋਟੀਨ ਸਪਲੀਮੈਂਟ ਦੇਣ ਵਰਗੇ ਵਿਸ਼ਿਆਂ ’ਤੇ ਚਰਚਾ ਕੀਤੀ ਗਈ। ਫੋਰਟਿਸ ਹਸਪਤਾਲ ਜਲੰਧਰ ਦੇ ਫੈਸਿਲਿਟੀ ਡਾਇਰੈਕਟਰ ਡਾ. ਅੰਕੁਸ਼ ਮਹਿਤਾ, ਮੈਡੀਕਲ ਸੁਪਰਿੰਟੈਂਡੈਂਟ ਡਾ. ਆਰ. ਆਰ. ਸਾਗਰ ਅਤੇ ਅਸਿਸਟੈਂਟ ਮੈਡੀਕਲ ਸੁਪਰਿੰਟੈਂਡੈਂਟ ਡਾ. ਸੁਕ੍ਰਿਤੀ ਸੂਦ ਨੇ ਵੀ ਇਸ ਵਿੱਚ ਸਹਿਯੋਗ ਦਿੱਤਾ। ਫੋਰਟਿਸ ਹਸਪਤਾਲ, ਜਲੰਧਰ ਦੇ ਡਾਇਟੀਸ਼ੀਅਨ ਸਾਕਸ਼ੀ ਨੇ ਕਿਹਾ ਕਿ “ਜਲੰਧਰ ਦੀ ਪਹਿਲੀ ਨਿਊਟ੍ਰਿਸ਼ਨ ਕਾਨਫਰੰਸ ਦੀ ਮੇਜ਼ਬਾਨੀ ਕਰਨਾ ਸਾਡੀ ਟੀਮ ਲਈ ਮਾਣ ਦੀ ਗੱਲ ਹੈ। ਇਸ ਨਾਲ ਸਾਨੂੰ ਇਸ ਗੱਲ ’ਤੇ ਖਾਸ ਤੌਰ ’ਤੇ ਧਿਆਨ ਦੇਣ ਦਾ ਮੌਕਾ ਮਿਲਿਆ ਕਿ ਕਿਵੇਂ ਕਲੀਨਿਕਲ ਨਿਊਟ੍ਰਿਸ਼ਨ ਅਤੇ ਮਾਈਕ੍ਰੋਬਾਇਓਮ ਰਿਸਰਚ ਸਿੱਧੇ ਤੌਰ ’ਤੇ ਮਰੀਜ਼ਾਂ ਦੀ ਰਿਕਵਰੀ ਅਤੇ ਇਲਾਜ ਦੇ ਨਤੀਜਿਆਂ ਨੂੰ ਬਿਹਤਰ ਬਣਾਉਂਦੇ ਹਨ। ਜਿੱਥੇ ਸਾਡੇ ਮਹੀਨਾ ਭਰ ਚੱਲੇ ਆਊਟਰੀਚ ਪ੍ਰੋਗਰਾਮ ਨੇ ਆਮ ਲੋਕਾਂ ਨੂੰ ਜੋੜਿਆ, ਉੱਥੇ ਇਸ ਕਾਨਫਰੰਸ ਨੇ ਮਲਟੀ-ਡਿਸਿਪਲਿਨਰੀ ਮਰੀਜ਼ ਦੇਖਭਾਲ ਦੇ ਭਵਿੱਖ ਨੂੰ ਆਕਾਰ ਦੇਣ ਦੇ ਸਾਡੇ ਮਿਸ਼ਨ ਨੂੰ ਹੋਰ ਅੱਗੇ ਵਧਾਇਆ ਹੈ।”
Ad Position 22
No active advertisement
ਪਿਛਲੀ ਖ਼ਬਰ ਆਇਮਾ ਦੇ ਡਾਕਟਰਾਂ ਨੂੰ ਡਾ. ਰੁਚੀ ਭਾਰਗਵ ਨੇ ਜੋਖ਼ਮ ਵਾਲੇ ਜਣੇਪੇ ਦੌਰਾਨ ਸਾਵਧਾਨੀਆਂ ਪ੍ਰਤੀ ਕੀਤਾ ਜਾਗਰੂਕ ਅਗਲੀ ਖ਼ਬਰ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ 24 ਅਕਤੂਬਰ ਨੂੰ ਗੁਰਦੁਆਰਾ ਡੇਰਾ ਸੰਤਗੜ੍ਹ ਵ...
Ad Position 24