27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਆਇਮਾ ਦੇ ਡਾਕਟਰਾਂ ਨੂੰ ਡਾ. ਰੁਚੀ ਭਾਰਗਵ ਨੇ ਜੋਖ਼ਮ ਵਾਲੇ ਜਣੇਪੇ ਦੌਰਾਨ ਸਾਵਧਾਨੀਆਂ ਪ੍ਰਤੀ ਕੀਤਾ ਜਾਗਰੂਕ

ਜਲੰਧਰ, 27 ਸਤੰਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 28-09-2026
ਜਲੰਧਰ, 27 ਸਤੰਬਰ (ਐੱਮ. ਐੱਸ. ਲੋਹੀਆ) - ਆਲ ਇੰਡੀਆ ਇੰਟਿਗ੍ਰੇਟਿਡ ਮੈਡੀਕਲ ਐਸੋਸੀਏਸ਼ਨ ਵਲੋਂ ਆਪਣੇ ਮੈਂਬਰ ਡਾਕਟਰਾਂ ਦੀ ਆਧੁਨਿਕ ਇਲਾਜ ਪ੍ਰਤੀ ਜਾਣਕਾਰੀ ’ਚ ਵਾਧਾ ਕਰਨ ਲਈ ਭਾਰਗਵ ਹਸਪਤਾਲ, ਜਲੰਧਰ ਦੇ ਸਹਿਯੋਗ ਨਾਲ ਇਕ ਸੈਮੀਨਾਰ ਕਰਵਾਇਆ ਗਿਆ। ਆਇਮਾ ਪ੍ਰਧਾਨ ਡਾ. ਜਸਜੀਤ ਸਿੰਘ ਭੋਲੋਵਾਸੀਆ ਦੀ ਪ੍ਰਧਾਨਗੀ ਹੇਠ ਹੋਏ ਇਸ ਸੈਮੀਨਾਰ ਦੌਰਾਨ ਕੈਂਸਰ ਸਰਜਰੀ ਵਿੱਚ 25 ਸਾਲਾਂ ਦਾ ਤਜੁਰਬਾ ਰੱਖਣ ਵਾਲੇ ਅਤੇ ਐਡਵਾਂਸਡ ਲੈਪਰੋਸਕੋਪਿਕ ਸਰਜਨ ਡਾ: ਰੁਪਿੰਦਰ ਭਾਰਗਵ ਨੇ ਕੈਂਸਰ ਦੇ ਰੂਪ, ਇਸ ਦੇ ਲੱਛਣ ਅਤੇ ਆਧੁਨਿਕ ਇਲਾਜ ਵਿਧੀਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਕੈਂਸਰ ਦੇ ਲੱਛਣਾ ਦਾ ਪਤਾ ਲਗਦੇ ਹੀ, ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ, ਤਾਂ ਜੋ ਇਸ ਦੀ ਸ਼ੁਰੂਆਤੀ ਪੜਾਅ ‘ਤੇ ਹੀ ਪਛਾਣ ਕਰ ਲਈ ਜਾਵੇ, ਤਾਂ ਜੋ ਇਲਾਜ ਵਧੇਰੇ ਸਫ਼ਲ ਹੋ ਸਕੇ। ਇਸ ਦੇ ਨਾਲ ਹੀ ਕੀਮੋਥੈਰੇਪੀ ਅਤੇ ਰੇਡੀਏਸ਼ਨ ਦੀ ਜ਼ਰੂਰਤ ਤੋਂ ਬਚਿਆ ਜਾਵੇ ਜਾਂ ਫਿਰ ਬਹੁਤ ਘੱਟ ਕੀਤਾ ਜਾ ਸਕੇ। ਇਸ ਮੌਕੇ ਮਹਿਲਾ ਰੋਗਾਂ ਦੀ ਮਾਹਿਰ ਡਾ. ਰੁਚੀ ਭਾਰਗਵ ਨੇ ਉੱਚ ਜ਼ੋਖਮ ਵਾਲੀ ਗਰਭ ਅਵਸਥਾ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਇਸ ਦੀ ਪਛਾਣ ਕਿਵੇਂ ਕੀਤੀ ਜਾਵੇ, ਪਛਾਣ ਹੋਣ ਉਪਰੰਤ ਮਾਂ ਅਤੇ ਬੱਚੇ ਦੀ ਸੁਰੱਖਿਆ ਲਈ ਸਹੀ ਯੋਜਨਾਬੰਦੀ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਮਰੀਜ਼ ਦੇ ਜਨੇਪੇ ਲਈ ਮਾਹਿਰ ਡਾਕਟਰ, ਅਨੱਸਥੀਸੀਆ ਮਾਹਿਰ, ਸਰਜਨ, ਬਾਲ ਰੋਗ ਵਿਗਿਆਨੀ ਸਹਿਤ ਇਕ ਚੰਗੀ ਅਤੇ ਤਜਰਬੇਕਾਰ ਟੀਮ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਅਜਿਹੇ ਮਾਮਲੇ ਸੰਭਾਲਣ ਲਈ ਆਪਣੇ 25 ਸਾਲਾਂ ਤਜੁਰਬੇ ਅਤੇ ਮੁਹਾਰਤ ਬਾਰੇ ਵੀ ਚਰਚਾ ਕੀਤੀ। ਇਸ ਮੌਕੇ ਡਾ. ਰਾਕੇਸ਼ ਸ਼ਰਮਾ, ਡਾ. ਨਰੇਸ਼ ਸ਼ਰਮਾ, ਡਾ. ਪੰਕਜ ਡੋਗਰਾ, ਡਾ. ਗੁਰਪ੍ਰੀਤ ਸਿੰਘ, ਡਾ. ਵਿਨੋਦ ਕੁਮਾਰ, ਡਾ . ਸਾਹਿਲ, ਡਾ. ਅਭਿਨਵ ਮਹਿਤਾ, ਡਾ. ਅਨੁਪਮਾ ਸੂਦ, ਡਾ. ਹਰੀਸ਼ ਸਹਿਗਲ, ਡਾ. ਭਰਤ ਬਾਵਾ, ਡਾ. ਬੱਬਰ, ਡਾ. ਅਨੂੰ ਰਾਮਪਾਲ, ਡਾ. ਜੁਗਿੰਦਰ ਅਰੋੜਾ, ਡਾ. ਕਰਨਵੀਰ, ਡਾ. ਰਾਜੇਸ਼ ਚੰਦਰ, ਡਾ. ਵਨੀਤਾ ਚੰਦਨਾ, ਡਾ. ਪੀ. ਸੀ. ਚੌਹਾਨ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ ਮਨ ਕੀ ਬਾਤ’ ਵਿੱਚ ਛਾਇਆ ਪੰਜਾਬ ਦਾ ਹਾਕੀ ਮਾਣ ਅਗਲੀ ਖ਼ਬਰ ਫੋਰਟਿਸ ਹਸਪਤਾਲ ਜਲੰਧਰ ਨੇ ‘ਰਾਸ਼ਟਰੀ ਪੋਸ਼ਣ ਮਹੀਨੇ’ ਮੌਕੇ ਕਰਵਾਈ ਨਿਊਟ੍ਰਿਸ਼ਨ ਕਾਨਫਰੰਸ
Ad Position 24