ਕਰੋਲ ਬਾਗ਼ ਐਕਸਟੈਨਸ਼ਨ ਵਿਖੇ ਨਿਤਿਨ ਕੋਹਲੀ ਵਲੋਂ ਸੜਕ ਦੇ ਨਿਰਮਾਣ ਦਾ ਉਦਘਾਟਨ
ਚੁਗਿੱਟੀ/ਜੰਡੂ ਸਿੰਘਾ, 28 ਸਤੰਬਰ (ਨਰਿੰਦਰ ਲਾਗੂ)-ਕਰੋਲ ਬਾਗ ਐਕਸਟੈਨਸ਼ਨ ਵਿਖੇ ਜਲੰਧਰ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਨਿਤਿਨ ਕੋਹਲੀ ਤੇ ਵਾਰਡ ਨੰਬਰ 5 ਦੀ ਕੌਂਸਲਰ ਅਤੇ ਹਲਕਾ ਕੋਆਰਡੀਨੇਟਰ ਬੀਬੀ ਨਵਦੀਪ ਕੌਰ ਵਲੋਂ ਸਾਂਝੇ ਰੂਪ ਵਿੱਚ ਸੜਕ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲਗਨਦੀਪ ਸਿੰਘ ਨੇ ਦੱਸਿਆ ਕਿ ਇਸ ਕਾਲੋਨੀ ਵਿੱਚ ਪਹਿਲਾਂ ਸੀਵਰੇਜ ਤੇ ਵਾਟਰ ਸਪਲਾਈ ਲਾਈਨ ਪਾਈ ਹੋਈ ਹੈ ਅਤੇ ਹੁਣ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਸੜਕ ਦਾ ਨਿਰਮਾਣ ਕੀਤਾ ਜਾਵੇਗਾ।
ਚੁਗਿੱਟੀ/ਜੰਡੂ ਸਿੰਘਾ, 28 ਸਤੰਬਰ (ਨਰਿੰਦਰ ਲਾਗੂ)-ਕਰੋਲ ਬਾਗ ਐਕਸਟੈਨਸ਼ਨ ਵਿਖੇ ਜਲੰਧਰ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਨਿਤਿਨ ਕੋਹਲੀ ਤੇ ਵਾਰਡ ਨੰਬਰ 5 ਦੀ ਕੌਂਸਲਰ ਅਤੇ ਹਲਕਾ ਕੋਆਰਡੀਨੇਟਰ ਬੀਬੀ ਨਵਦੀਪ ਕੌਰ ਵਲੋਂ ਸਾਂਝੇ ਰੂਪ ਵਿੱਚ ਸੜਕ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲਗਨਦੀਪ ਸਿੰਘ ਨੇ ਦੱਸਿਆ ਕਿ ਇਸ ਕਾਲੋਨੀ ਵਿੱਚ ਪਹਿਲਾਂ ਸੀਵਰੇਜ ਤੇ ਵਾਟਰ ਸਪਲਾਈ ਲਾਈਨ ਪਾਈ ਹੋਈ ਹੈ ਅਤੇ ਹੁਣ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਸੜਕ ਦਾ ਨਿਰਮਾਣ ਕੀਤਾ ਜਾਵੇਗਾ। ਇਸ ਦੌਰਾਨ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਨੇ ਇਲਾਕੇ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਵਲੋਂ ਆਪਣੇ ਹਲਕੇ ਦੇ ਲੋਕਾਂ ਦੀ ਹਰ ਮੰਗ ਪੂਰੀ ਕੀਤੀ ਜਾਵੇਗੀ। ਕੌਂਸਲਰ ਨਵਦੀਪ ਕੌਰ ਨੇ ਹਲਕਾ ਇੰਚਾਰਜ ਦਾ ਧੰਨਵਾਦ ਕਰਦਿਆਂ ਆਖਿਆ ਕਿ ਨਿਤਿਨ ਕੋਹਲੀ ਹੁਰਾਂ ਦੀ ਰਹਿਨੁਮਾਈ ਹੇਠ ਵਿਕਾਸ ਕਾਰਜਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜਿਸ ਨੂੰ ਲੈ ਕੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਇਸ ਮੌਕੇ ਹਰਭਜਨ ਸਿੰਘ, ਜਗਪਾਲ ਸਿੰਘ, ਪਰਵਿੰਦਰ ਸਿੰਘ,ਰਮਨ,ਅਮਨ, ਪ੍ਰਜਾਪਤੀ, ਜਰਨੈਲ ਸਿੰਘ, ਅਨੀਤਾ ਠਾਕੁਰ, ਸੁਨੀਤਾ ਅਤੇ ਆਰਤੀ ਦੱਤਾ ਆਦਿ ਹਾਜ਼ਰ ਸਨ।