ਜਿਮਖਾਨਾ ਕਲੱਬ ਦੇ ਸਕੱਤਰ ਅਮਿਤ ਕੁਕਰੇਜਾ ਵਲੋਂ ਖੇਡ ਪ੍ਰੇਮੀਆਂ ਨੂੰ ਵੱਡਾ ਤੋਹਫ਼ਾ
ਜਲੰਧਰ, 30 ਸਤੰਬਰ (ਜਸਪਾਲ ਸਿੰਘ)-ਜਲੰਧਰ ਜਿਮਖਾਨਾ ਕਲੱਬ ਦੇ ਸਕੱਤਰ ਅਮਿਤ ਕੁਕਰੇਜਾ ਵਲੋਂ ਕਲੱਬ ਦੇ ਖੇਡ ਪ੍ਰੇਮੀਆਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਪਿਕਲਬਾਲ, ਪੈਡਲ ਕੋਰਟ ਅਤੇ ਬਾਕਸ ਕ੍ਰਿਕਟ ਦੀਆਂ ਫੀਸਾਂ ’ਚ ਕਟੌਤੀ ਕਰਨ ਦਾ ਐਲਾਨ ਕੀਤਾ ਗਿਆ ਹੈ। ਨਵੀਆਂ ਦਰਾਂ 1 ਅਕਤੂਬਰ 2026 ਤੋਂ ਲਾਗੂ ਹੋਣਗੀਆਂ।
ਅ
ਅਮਿਤ ਕੁਕਰੇਜਾ
01-10-2026
ਜਲੰਧਰ, 30 ਸਤੰਬਰ (ਜਸਪਾਲ ਸਿੰਘ)-ਜਲੰਧਰ ਜਿਮਖਾਨਾ ਕਲੱਬ ਦੇ ਸਕੱਤਰ ਅਮਿਤ ਕੁਕਰੇਜਾ ਵਲੋਂ ਕਲੱਬ ਦੇ ਖੇਡ ਪ੍ਰੇਮੀਆਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਪਿਕਲਬਾਲ, ਪੈਡਲ ਕੋਰਟ ਅਤੇ ਬਾਕਸ ਕ੍ਰਿਕਟ ਦੀਆਂ ਫੀਸਾਂ ’ਚ ਕਟੌਤੀ ਕਰਨ ਦਾ ਐਲਾਨ ਕੀਤਾ ਗਿਆ ਹੈ। ਨਵੀਆਂ ਦਰਾਂ 1 ਅਕਤੂਬਰ 2026 ਤੋਂ ਲਾਗੂ ਹੋਣਗੀਆਂ। ਅਮਿਤ ਕੁਕਰੇਜਾ ਨੇ ਦੱਸਿਆ ਕਿ ਹੁਣ ਪਿਕਲਬਾਲ ਅਤੇ ਪੈਡਲ ਕੋਰਟ ਦੀ ਫੀਸ 700 ਰੁਪਏ ਪ੍ਰਤੀ ਮਹੀਨਾ + 18 ਫੀਸਦੀ ਜੀ.ਐੱਸ.ਟੀ. ਹੋਵੇਗੀ, ਜੋ ਜੀ.ਐੱਸ.ਟੀ. ਸਮੇਤ 826 ਰੁਪਏ ਪ੍ਰਤੀ ਮਹੀਨਾ ਬਣਦੀ ਹੈ। ਪਹਿਲਾਂ ਪਿਕਲਬਾਲ ਲਈ 466 ਰੁਪਏ ਪ੍ਰਤੀ ਘੰਟਾ ਅਤੇ ਪੈਡਲ ਕੋਰਟ ਲਈ 551 ਰੁਪਏ ਪ੍ਰਤੀ ਘੰਟਾ ਫੀਸ ਲਈ ਜਾਂਦੀ ਸੀ। ਇਸੇ ਤਰ੍ਹਾਂ ਬਾਕਸ ਕ੍ਰਿਕਟ ਦੀ ਫੀਸ 600 ਰੁਪਏ ਪ੍ਰਤੀ ਘੰਟਾ + ਜੀ.ਐੱਸ.ਟੀ. ਕਰ ਦਿੱਤੀ ਗਈ ਹੈ, ਜੋ ਜੀ.ਐੱਸ.ਟੀ. ਸਮੇਤ 708 ਰੁਪਏ ਪ੍ਰਤੀ ਘੰਟਾ ਬਣਦੀ ਹੈ। ਪਹਿਲਾਂ ਇਸ ਦੀ ਫੀਸ 635 ਰੁਪਏ ਪ੍ਰਤੀ ਘੰਟਾ + ਜੀ.ਐੱਸ.ਟੀ. ਸੀ। ਕਲੱਬ ਸਕੱਤਰ ਨੇ ਦੱਸਿਆ ਕਿ ਪਿਕਲਬਾਲ ਅਤੇ ਪੈਡਲ ਕੋਰਟ ਨੂੰ ਮਹੀਨਾਵਾਰ ਫੀਸ ਦੇ ਅਧੀਨ ਲਿਆਉਣ ਨਾਲ ਨਿਯਮਿਤ ਤੌਰ ’ਤੇ ਖੇਡਣ ਵਾਲੇ ਮੈਂਬਰਾਂ ਨੂੰ ਵਧੇਰੇ ਸਹੂਲਤ ਮਿਲੇਗੀ।