ਪ੍ਰਭੂ ਰਤਨਾਕਰ ਚੌਕ ਦੇ ਅਧੂਰੇ ਕੰਮ ਪੂਰੇ ਕਰਵਾਉਣ ਲਈ ਮੇਅਰ ਨੂੰ ਸੌਂਪਿਆ ਮੰਗ ਪੱਤਰ
ਜਲੰਧਰ, 1 ਅਕਤੂਬਰ (ਸ਼ਿਵ)-ਮੁਹੱਲਾ ਇਸਲਾਮਗੰਜ ਦੀ ਵਾਲਮੀਕਿ ਧਰਮਸ਼ਾਲਾ ਦੇ ਪ੍ਰਧਾਨ ਵਿਨੋਦ ਗਿੱਲ ਦੀ ਅਗਵਾਈ ਹੇਠ ਮੁਹੱਲਾ ਵਾਸੀਆਂ ਨੇ ਮੇਅਰ ਵਨੀਤ ਧੀਰ ਨੂੰ ਪ੍ਰਭੂ ਰਤਨਾਕਰ ਚੌਕ ਦੇ ਅਧੂਰੇ ਪਏ ਕੰਮਾਂ ਨੂੰ ਪੂਰਾ ਕਰਵਾਉਣ ਲਈ ਮੰਗ ਪੱਤਰ ਸੌਂਪਿਆ। ਮੰਗ ਪੱਤਰ ਰਾਹੀਂ ਚੌਕ ਦੇ ਚਾਰੇ ਪਾਸੇ ਸਾਈਨ ਬੋਰਡ ਲਗਾਉਣ, ਟੁੱਟੇ ਹੋਏ ਸੰਗਮਰਮਰ ਦੇ ਪੱਥਰ ਬਦਲਣ, ਰੰਗ-ਰੋਗਨ ਕਰਵਾਉਣ ਅਤੇ ਵੱਡੀਆਂ ਫਲੱਡ ਲਾਈਟਾਂ ਲਗਾਉਣ ਦੀ ਮੰਗ ਕੀਤੀ ਗਈ।
ਜਲੰਧਰ, 1 ਅਕਤੂਬਰ (ਸ਼ਿਵ)-ਮੁਹੱਲਾ ਇਸਲਾਮਗੰਜ ਦੀ ਵਾਲਮੀਕਿ ਧਰਮਸ਼ਾਲਾ ਦੇ ਪ੍ਰਧਾਨ ਵਿਨੋਦ ਗਿੱਲ ਦੀ ਅਗਵਾਈ ਹੇਠ ਮੁਹੱਲਾ ਵਾਸੀਆਂ ਨੇ ਮੇਅਰ ਵਨੀਤ ਧੀਰ ਨੂੰ ਪ੍ਰਭੂ ਰਤਨਾਕਰ ਚੌਕ ਦੇ ਅਧੂਰੇ ਪਏ ਕੰਮਾਂ ਨੂੰ ਪੂਰਾ ਕਰਵਾਉਣ ਲਈ ਮੰਗ ਪੱਤਰ ਸੌਂਪਿਆ। ਮੰਗ ਪੱਤਰ ਰਾਹੀਂ ਚੌਕ ਦੇ ਚਾਰੇ ਪਾਸੇ ਸਾਈਨ ਬੋਰਡ ਲਗਾਉਣ, ਟੁੱਟੇ ਹੋਏ ਸੰਗਮਰਮਰ ਦੇ ਪੱਥਰ ਬਦਲਣ, ਰੰਗ-ਰੋਗਨ ਕਰਵਾਉਣ ਅਤੇ ਵੱਡੀਆਂ ਫਲੱਡ ਲਾਈਟਾਂ ਲਗਾਉਣ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਭਗਵਾਨ ਵਾਲਮੀਕਿ ਚੌਕ ਤੋਂ ਪ੍ਰਭੂ ਰਤਨਾਕਰ ਚੌਕ ਤੱਕ ਫੈਂਸੀ ਲਾਈਟਾਂ ਲਗਾਉਣ ਅਤੇ ਇਸ ਸੜਕ ਦਾ ਨਾਮ ਭਗਵਾਨ ਵਾਲਮੀਕਿ ਮਾਰਗ ਰੱਖਣ ਦੀ ਮੰਗ ਵੀ ਕੀਤੀ ਗਈ। ਇਸ ਮੌਕੇ ਚਰਨ ਦਾਸ ਸਭਰਵਾਲ, ਅਸ਼ੋਕ ਭੀਲ, ਵਿਕੀ ਸਭਰਵਾਲ, ਜੀਵਨ ਸਭਰਵਾਲ, ਯੋਗੀ ਸਭਰਵਾਲ, ਰਾਜ ਕੁਮਾਰ, ਰਿੰਕੂ, ਸੋਨੀ ਗਿੱਲ ਅਤੇ ਅਸ਼ੋਕ ਕਾਲੀ ਸਮੇਤ ਹੋਰ ਮੁਹੱਲਾ ਵਾਸੀ ਮੌਜੂਦ ਸਨ।