ਮਾਂ ਭਗਵਤੀ ਸੇਵਾ ਸੰਘ ਨੇ ਕੀਰਤਨ ਸਮਾਗਮ ਕਰਵਾਇਆ
ਜਲੰਧਰ, 1 ਅਕਤੂਬਰ (ਐੱਮ. ਐੱਸ.
ਜਲੰਧਰ, 1 ਅਕਤੂਬਰ (ਐੱਮ. ਐੱਸ. ਲੋਹੀਆ)-ਮਾਂ ਭਗਵਤੀ ਸੇਵਾ ਸੰਘ, ਨਿਊ ਜਵਾਹਰ ਨਗਰ, ਜਲੰਧਰ ਵਲੋਂ ਕੀਰਤਨ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਪ੍ਰਸਿੱਧ ਕੀਰਤਨੀਏ ਭਾਈ ਬਲਵਿੰਦਰ ਸਿੰਘ ਰੰਗੀਲਾ (ਚੰਡੀਗੜ੍ਹ ਵਾਲੇ), ਭਾਈ ਦਵਿੰਦਰ ਸਿੰਘ ਸੋਢੀ (ਲੁਧਿਆਣੇ ਵਾਲੇ) ਅਤੇ ਭਾਈ ਮਹਾਂਗੁਰਜੋਤ ਸਿੰਘ (ਪੋਤਰਾ ਭਾਈ ਹਰਬੰਸ ਸਿੰਘ ਜਗਾਧਰੀ ਵਾਲੇ) ਦੇ ਜਥਿਆਂ ਨੇ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ। ਕਥਾਵਾਚਕ ਗਿਆਨੀ ਗੁਰਮੀਤ ਸਿੰਘ ਨੇ ਗੁਰਮਿਤ ਵਿਚਾਰਾਂ ਦੁਆਰਾ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਸਮਾਗਮ ’ਚ ਸ਼ੀਤਲ ਵਿੱਜ (ਮੁੱਖ ਸੰਪਾਦਕ ‘ਦੈਨਿਕ ਸਵੇਰਾ’), ਸਾਬਕਾ ਵਿਧਾਇਕ ਰਜਿੰਦਰ ਬੇਰੀ, ਸ੍ਰੀ ਦੇਵੀ ਤਲਾਬ ਮੰਦਰ ਪ੍ਰਬੰਧਕ ਕਮੇਟੀ ਦੇ ਕੈਸ਼ੀਅਰ ਪਰਵਿੰਦਰ ਬਹਿਲ, ਪ੍ਰਧਾਨ ਵਿਨੋਦ ਗੁਪਤਾ, ਕਿਸ਼ਨ ਲਾਲ ਅਰੋੜਾ, ਕੌਂਸਲਰ ਡਾ. ਜਸਲੀਨ ਕੌਰ ਸੇਠੀ, ਗੀਤਾ ਮੰਦਰ ਮਾਡਲ ਟਾਊਨ ਡਿਸਪੈਂਸਰੀ ਇੰਚਾਰਜ ਅਜੇ ਲਾਲੀ, ਰਜਿੰਦਰ ਸਹਿਗਲ, ਸੁਨੀਲ ਨਈਅਰ, ਅਖਿਲ ਅਗਰਵਾਲ, ਪ੍ਰੀਤਮ ਸਿੰਘ ਅਤੇ ਪ੍ਰਕਾਸ਼ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਕੌਂਸਲਰ ਸ਼ੈਰੀ ਚੱਢਾ, ਦਵਿੰਦਰ ਸਿੰਘ ਰਹੇਜਾ, ਗੁਰਬਖ਼ਸ਼ ਸਿੰਘ ਜੁਨੇਜਾ, ਐਡਵੋਕੇਟ ਹਰਜੀਤ ਸਿੰਘ ਕਾਲੜਾ, ਭਾਈ ਬ੍ਰਹਮਜੋਤ ਸਿੰਘ (ਗੋਪਾਲ ਨਗਰ), ਭਾਈ ਪਰਮਜੀਤ ਸਿੰਘ (ਮਾਡਲ ਟਾਊਨ), ਹਰਪ੍ਰੀਤ ਸਿੰਘ (ਅੰਮ੍ਰਿਤ ਕੰਪਿਊਟਰਜ਼), ਅਮਰਜੀਤ ਸਿੰਘ ਬਜਾਜ, ਮੋਹਨ ਸਿੰਘ (ਅਨਾਉਂਸਰ), ਬਲਜੀਤ ਸਿੰਘ ਸੇਠੀ, ਜਤਿੰਦਰ ਪਾਲ ਸਿੰਘ ਮਝੈਲ, ਸਮਾਗਮ ਦੌਰਾਨ ਜੋੜਿਆ ਦੀ ਸੇਵਾ ਭਾਈ ਘਨ੍ਹਈਆ ਜੀ ਸੇਵਕ ਦਲ ਅਤੇ ਲੰਗਰ ਦੀ ਸੇਵਾ ਸ਼ਹੀਦ ਨਿਹਾਲ ਸਿੰਘ ਸੇਵਾ ਸੁਸਾਇਟੀ ਤੱਲ੍ਹਣ ਵਲੋਂ ਨਿਭਾਈ ਗਈ।