02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

3 ਦਿਨਾਂ ਦੇ ਸੰਘਰਸ਼ ਤੋਂ ਬਾਅਦ ਡੇਅਰੀ ਐਸੋਸੀਏਸ਼ਨ ਨੂੰ ਮਿਲੀ ਵੱਡੀ ਕਾਮਯਾਬੀ

ਜਮਸ਼ੇਰ ਖ਼ਾਸ, 1 ਅਕਤੂਬਰ (ਹਰਵਿੰਦਰ ਕੁਮਾਰ)-ਡੇਅਰੀ ਕੰਪਲੈਕਸ ਜਮਸ਼ੇਰ ਖਾਸ ਜਲੰਧਰ ਵਿਖੇ ਪਿਛਲੇ ਤਿੰਨ ਦਿਨਾਂ ਤੋਂ ਡੇਅਰੀ ਐਸੋਸੀਏਸ਼ਨ ਵਲੋਂ ਦਿੱਤੀ ਗਈ ਬੰਦ ਦੀ ਕਾਲ, ਜੋ ਬਾਅਦ ’ਚ ਹੜਤਾਲ ਦਾ ਰੂਪ ਧਾਰ ਗਈ ਸੀ, ਨੂੰ ਅੱਜ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਦੁੱਧ ਦੇ ਰਿਟੇਲ ਰੇਟਾਂ ਸਮੇਤ ਜਲੰਧਰ ਦੀਆਂ ਫੈਟ ਡੇਅਰੀ ਵਾਲੀਆਂ ਦੁਕਾਨਾਂ ਅਤੇ ਜਮਸ਼ੇਰ ਡੇਅਰੀ ਕੰਪਲੈਕਸ ਦੇ ਮਿਲਕ ਸੈਂਟਰਾਂ ਦੇ ਰੇਟਾਂ ’ਚ ਵਾਧੇ ਸਬੰਧੀ ਆਪਸੀ ਸਹਿਮਤੀ ਨਾਲ ਫੈਸਲਾ ਲਿਆ ਗਿਆ। ਮਨਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਮੰਗੂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਡੇਅਰੀ ਐਸੋਸੀਏਸ਼ਨ ਨੇ ਇਸ ਕਾਮਯਾਬੀ ਨੂੰ ਡੇਅਰੀ ਕਿਸਾਨਾਂ ਦੀ ਏਕਤਾ ਅਤੇ ਸਾਂਝੇ ਸੰਘਰਸ਼ ਦੀ ਜਿੱਤ ਕਰਾਰ ਦਿੱਤਾ ਹੈ।

Ad Position 21
No active advertisement
ਮਨਪ੍ਰੀਤ ਸਿੰਘ ਮੰਗੂ 02-10-2026
ਜਮਸ਼ੇਰ ਖ਼ਾਸ, 1 ਅਕਤੂਬਰ (ਹਰਵਿੰਦਰ ਕੁਮਾਰ)-ਡੇਅਰੀ ਕੰਪਲੈਕਸ ਜਮਸ਼ੇਰ ਖਾਸ ਜਲੰਧਰ ਵਿਖੇ ਪਿਛਲੇ ਤਿੰਨ ਦਿਨਾਂ ਤੋਂ ਡੇਅਰੀ ਐਸੋਸੀਏਸ਼ਨ ਵਲੋਂ ਦਿੱਤੀ ਗਈ ਬੰਦ ਦੀ ਕਾਲ, ਜੋ ਬਾਅਦ ’ਚ ਹੜਤਾਲ ਦਾ ਰੂਪ ਧਾਰ ਗਈ ਸੀ, ਨੂੰ ਅੱਜ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਦੁੱਧ ਦੇ ਰਿਟੇਲ ਰੇਟਾਂ ਸਮੇਤ ਜਲੰਧਰ ਦੀਆਂ ਫੈਟ ਡੇਅਰੀ ਵਾਲੀਆਂ ਦੁਕਾਨਾਂ ਅਤੇ ਜਮਸ਼ੇਰ ਡੇਅਰੀ ਕੰਪਲੈਕਸ ਦੇ ਮਿਲਕ ਸੈਂਟਰਾਂ ਦੇ ਰੇਟਾਂ ’ਚ ਵਾਧੇ ਸਬੰਧੀ ਆਪਸੀ ਸਹਿਮਤੀ ਨਾਲ ਫੈਸਲਾ ਲਿਆ ਗਿਆ। ਮਨਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਮੰਗੂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਡੇਅਰੀ ਐਸੋਸੀਏਸ਼ਨ ਨੇ ਇਸ ਕਾਮਯਾਬੀ ਨੂੰ ਡੇਅਰੀ ਕਿਸਾਨਾਂ ਦੀ ਏਕਤਾ ਅਤੇ ਸਾਂਝੇ ਸੰਘਰਸ਼ ਦੀ ਜਿੱਤ ਕਰਾਰ ਦਿੱਤਾ ਹੈ। ਐਸੋਸੀਏਸ਼ਨ ਵਲੋਂ ਇਸ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣ ਵਾਲੇ ਸਮੂਹ ਡੇਅਰੀ ਕਿਸਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਫੈਟ ਡੇਅਰੀ ਵਾਲੀਆਂ ਦੁਕਾਨਾਂ ਦੇ ਸਮੂਹ ਭਰਾਵਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਆਪਸੀ ਸਹਿਮਤੀ ਬਣਾਉਣ ਵਿੱਚ ਆਪਣਾ ਸਹਿਯੋਗ ਦਿੱਤਾ। ਸਾਬੀ ਸਰਪੰਚ ਅਤੇ ਮਨਪ੍ਰੀਤ ਸਿੰਘ ਮੰਗੂ ਨੇ ਦੱਸਿਆ ਕਿ ਜਮਸ਼ੇਰ ਡੇਅਰੀ ਕੰਪਲੈਕਸ ਵਿਖੇ ਸੁੱਖ-ਸ਼ਾਂਤੀ, ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਜਲਦ ਹੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਕਰਵਾਇਆ ਜਾਵੇਗਾ। ਇਸ ਮੌਕੇ ਯੋਧਾ ਬਾਜਵਾ, ਕੁਲਬੀਰ ਬਾਜਵਾ, ਦੀਪ ਗੁਰਦਾਸ ਡੇਅਰੀ, ਸਹਿਜ ਬਾਜਵਾ,ਆਨੰਦ, ਹਰਮਨ ਘੁੰਮਣ ,ਅਭੀ ਜੈਨ ,ਅੰਕੁਸ਼ ਗੱਬਾ, ਮੋਨੂੰ ਚੋਪੜਾ, ਬਲਦੇਵ ਕਪੂਰ ਆਦਿ ਹਾਜ਼ਰ ਸਨ। ਮਿਲਾਵਟੀ ਦੁੱਧ ਅਤੇ ਨਕਲੀ ਪਨੀਰ ਖ਼ਿਲਾਫ਼ ਸੰਘਰਸ਼ ਰਹੇਗਾ ਜਾਰੀ : ਡੇਅਰੀ ਐਸੋਸੀਏਸ਼ਨ ਨੇ ਸਪੱਸ਼ਟ ਕੀਤਾ ਕਿ ਇਹ ਸੰਘਰਸ਼ ਦਾ ਅੰਤ ਨਹੀਂ, ਸਗੋਂ ਇੱਕ ਪੜਾਅ ਦੀ ਕਾਮਯਾਬੀ ਹੈ। ਉਹਨਾਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਮਿਲਾਵਟੀ ਦੁੱਧ ਅਤੇ ਨਕਲੀ ਪਨੀਰ ਦੇ ਖ਼ਿਲਾਫ਼ ਜੰਗ ਇਸੇ ਤਰ੍ਹਾਂ ਜਾਰੀ ਰੱਖੀ ਜਾਵੇਗੀ। ਬਲਦੇਵ ਸਿੰਘ ਮੰਗੂ ਨੇ ਕਿਹਾ ਕਿ ਸਾਡਾ ਮਕਸਦ ਡੇਅਰੀ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਕਰਨ ਦੇ ਨਾਲ-ਨਾਲ ਲੋਕਾਂ ਤੱਕ ਸ਼ੁੱਧ ਅਤੇ ਮਿਆਰੀ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦ ਪਹੁੰਚਾਉਣਾ ਹੈ।
Ad Position 22
No active advertisement
ਪਿਛਲੀ ਖ਼ਬਰ ਜਥੇਬੰਦੀਆਂ ਵਲੋਂ 9 ਨੂੰ ਡੀ.ਐਸ.ਪੀ. ਨਕੋਦਰ ਦੇ ਦਫ਼ਤਰ ਬਾਹਰ ਪ੍ਰਦਰਸ਼ਨ ਕਰਨ ਦਾ ਐਲਾਨ ਅਗਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਸ਼ਿਆਂ ’ਤੇ ਨਿਰਭਰ ਲੋਕਾਂ ਦੇ ਮੁੜ ਵਸੇਬੇ ਲਈ ਕੀਤੇ ਜਾ ਰਹੈ ਸੰਜੀਦਾ ਯਤਨ-ਅਮਰਜੀਤ ਬੈਂਸ
Ad Position 24