02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਪਿਮਸ ਵਿਖੇ ਆਈ.ਪੀ.ਐੱਸ. ਨਾਰਥ ਜ਼ੋਨ 2026 ਦੀ ਹੋਈ 51ਵੀਂ ਸਾਲਾਨਾ ਕਾਨਫਰੰਸ

ਜਲੰਧਰ, 1 ਅਕਤੂਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 02-10-2026
ਜਲੰਧਰ, 1 ਅਕਤੂਬਰ (ਐੱਮ. ਐੱਸ. ਲੋਹੀਆ)-ਇੰਡੀਅਨ ਸਾਈਕਿਆਟ੍ਰਿਕ ਸੁਸਾਇਟੀ (ਆਈ.ਪੀ.ਐੱਸ.) – ਨਾਰਥ ਜ਼ੋਨ 2026 ਦੀ 51ਵੀਂ ਸਾਲਾਨਾ ਕਾਨਫਰੰਸ, ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਪਿਮਸ), ਜਲੰਧਰ ਵਿਖੇ ਹੋਈ। ਦੋ ਦਿਨਾਂ ਤੱਕ ਚੱਲੀ ਇਸ ਕਾਨਫਰੰਸ ’ਚ ਉੱਤਰੀ ਖੇਤਰ ਦੇ ਵੱਖ-ਵੱਖ ਹਿੱਸਿਆਂ ਤੋਂ 250 ਤੋਂ ਵੱਧ ਡੈਲੀਗੇਟਾਂ ਨੇ ਭਾਗ ਲਿਆ। ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ ਇਸ ਸਾਲ ਕਾਨਫਰੰਸ ਦਾ ਵਿਸ਼ਾ “ਐਮਰਜੈਂਸੀ ਸਾਈਕਿਆਟ੍ਰੀ” ਸੀ, ਜੋ ਮਾਨਸਿਕ ਸਿਹਤ ਸੇਵਾਵਾਂ ਦੇ ਖੇਤਰ ’ਚ ਖੋਜ ਅਤੇ ਕਲੀਨਿਕਲ ਪ੍ਰੈਕਟਿਸ ਦਾ ਇਕ ਉੱਭਰਦਾ ਹੋਇਆ ਮਹੱਤਵਪੂਰਨ ਵਿਸ਼ਾ ਹੈ। ਸਮਾਗਮ ਦੌਰਾਨ ਡਾ. ਅਰੁਣ ਮਰਵਾਲੇ (ਜਨਰਲ ਸਕੱਤਰ , ਆਈ.ਪੀ.ਐੱਸ.) ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਡਾ. ਰਾਜੀਵ ਅਰੋੜਾ, ਡਾਇਰੈਕਟਰ ਪ੍ਰਿੰਸੀਪਲ (ਪਿਮਸ) ਵਿਸ਼ੇਸ਼ ਮਹਿਮਾਨ ਸਨ। ਇਸ ਮੌਕੇ ਡਾ. ਰਾਜੇਸ਼ ਸਾਗਰ (ਪ੍ਰਧਾਨ ਆਈ.ਪੀ.ਐੱਸ.- ਨਾਰਥ ਜ਼ੋਨ), ਡਾ. ਵੀ. ਡੀ. ਮੀਲ (ਉਪ-ਪ੍ਰਧਾਨ), ਡਾ. ਸੰਦੀਪ ਗਰੋਵਰ (ਸੰਪਾਦਕ), ਡਾ. ਗੁਲਬਹਾਰ ਸਿੱਧੂ (ਚੇਅਰਪਰਸਨ, ਆਯੋਜਨ ਕਮੇਟੀ), ਡਾ. ਦੀਪਾਲੀ ਗੁਲ (ਆਯੋਜਨ ਸਕੱਤਰ) ਅਤੇ ਡਾ. ਜੈਸਮੀਨ ਦਹੀਆ (ਉਪ-ਪ੍ਰਧਾਨ, ਪੰਜਾਬ ਮੈਡੀਕਲ ਕੌਂਸਲ) ਵੀ ਹਾਜ਼ਰ ਸਨ। ਕਾਨਫਰੰਸ ਦੌਰਾਨ “ਐਮਰਜੈਂਸੀ ਸਾਈਕਿਆਟ੍ਰੀ” ਦੇ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕੀਤੀ ਗਈ। ਬੁਲਾਰਿਆਂ ’ਚ ਡਾ. ਸਿਧਾਰਥ ਸਰਕਾਰ, ਡਾ. ਰਾਜੇਸ਼ ਸਾਗਰ, ਡਾ. ਰਮਨ ਦੀਪ, ਏਮਜ਼ ਦਿੱਲੀ ਤੋਂ ਡਾ. ਸਵਰਨਦੀਪ ਸਿੰਘ, ਆਈ.ਐੱਚ.ਬੀ.ਏ.ਐੱਸ. ਦਿੱਲੀ ਤੋਂ ਡਾ. ਦੀਪਕ ਕੁਮਾਰ, ਪੀ.ਜੀ.ਆਈ. ਚੰਡੀਗੜ੍ਹ ਤੋਂ ਡਾ. ਦੇਬਾਸ਼ੀਸ਼ ਬਸੂ ਅਤੇ ਕੋਲਕਾਤਾ ਤੋਂ ਡਾ. ਰਾਜਸ਼੍ਰੀ ਰੇ ਸ਼ਾਮਿਲ ਹੋਏ। ਕਾਨਫਰੰਸ ਦੌਰਾਨ ਮਾਨਸਿਕ ਸਿਹਤ ਸੇਵਾਵਾਂ ਦੀ ਪ੍ਰਭਾਵਸ਼ੀਲਤਾ ’ਤੇ ਇਕ ਵਿਚਾਰਪੂਰਨ ਪੈਨਲ ਚਰਚਾ ਵੀ ਕਰਵਾਈ ਗਈ, ਜਿਸ ਵਿੱਚ ਡਾ. ਸ਼ਸ਼ੀ ਰਾਏ, ਡਾ. ਅਭੈ ਮਟਕਰ, ਡਾ. ਨਿਮੇਸ਼ ਦੇਸਾਈ, ਡਾ. ਅਜੀਤ ਸਿਡਾਨਾ ਅਤੇ ਡਾ. ਮਨਮੀਤ ਸਿੰਘ ਨੇ ਭਾਗ ਲਿਆ। ਇਸ ਸੈਸ਼ਨ ਦਾ ਸੰਚਾਲਨ ਡਾ. ਗੁਲਬਹਾਰ ਸਿੱਧੂ ਅਤੇ ਡਾ. ਵਿਸ਼ਾਲ ਛਾਬੜਾ ਨੇ ਕੀਤਾ। ਪੋਸਟਗ੍ਰੈਜੂਏਟ ਵਿਦਿਆਰਥੀਆਂ ਅਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਰਹੇ ਮਨੋਰੋਗ ਮਾਹਿਰਾਂ ਲਈ ਕੁਇਜ਼ ਮੁਕਾਬਲੇ ਅਤੇ “3-ਮਿੰਟ ਮੁਕਾਬਲੇ” ਕਰਵਾਏ ਗਏ। ਇਨ੍ਹਾਂ ਗਤੀਵਿਧੀਆਂ ਰਾਹੀਂ ਭਾਗੀਦਾਰਾਂ ਨੂੰ ਆਪਣੇ ਗਿਆਨ, ਸੰਚਾਰ ਹੁਨਰ ਅਤੇ ਅਕਾਦਮਿਕ ਮੁਹਾਰਤ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ। ਕਾਨਫਰੰਸ ਦੌਰਾਨ ਸੀਕਰ ਦੇ ਸੀਨੀਅਰ ਮਨੋਰੋਗ ਮਾਹਿਰ ਡਾ. ਵੀ.ਡੀ. ਮੀਲ ਨੇ ਆਈ.ਪੀ.ਐੱਸ. ਨਾਰਥ ਜ਼ੋਨ ਦੇ ਨਵੇਂ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ।
Ad Position 22
No active advertisement
ਪਿਛਲੀ ਖ਼ਬਰ ਰਸਤੇ ’ਚੋਂ ਮਿਲੀਆਂ ਵਾਲੀਆਂ ਮਹਿਲਾ ਨੂੰ ਸੌਂਪੀਆਂ ਅਗਲੀ ਖ਼ਬਰ ਜਥੇਬੰਦੀਆਂ ਵਲੋਂ 9 ਨੂੰ ਡੀ.ਐਸ.ਪੀ. ਨਕੋਦਰ ਦੇ ਦਫ਼ਤਰ ਬਾਹਰ ਪ੍ਰਦਰਸ਼ਨ ਕਰਨ ਦਾ ਐਲਾਨ
Ad Position 24