02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਰੇਨਬੋ ਪਬਲਿਕ ਸਕੂਲ ਅਤੇ ਰੇਨਬੋ ਸਟਾਰਸ ਵਿਚ ਗਾਂਧੀ ਜੈਅੰਤੀ ਮਨਾਈ

ਆਦਮਪੁਰ, 1 ਅਕਤੂਬਰ (ਰਮਨ ਦਵੇਸਰ)-ਰੇਨਬੋ ਪਬਲਿਕ ਸਕੂਲ ਸਤੋਵਾਲੀ ਆਦਮਪੁਰ ਤੇ ਰੇਨਬੋ ਸਟਾਰਸ ’ਚ ਪ੍ਰਬੰਧਕ ਅਨਿਲ ਕੁਮਾਰ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਹਾਤਮਾ ਗਾਂਧੀ ਦਾ ਜਨਮ ਦਿਨ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਮੈਨੇਜਰ ਜੋਧ ਸਿੰਘ ਡੋਗਰਾ ਤੇ ਪ੍ਰਿੰਸੀਪਲ ਸੰਧਿਆ ਖੁਰਾਣਾ ਦੇ ਦੁਆਰਾ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 02-10-2026
ਆਦਮਪੁਰ, 1 ਅਕਤੂਬਰ (ਰਮਨ ਦਵੇਸਰ)-ਰੇਨਬੋ ਪਬਲਿਕ ਸਕੂਲ ਸਤੋਵਾਲੀ ਆਦਮਪੁਰ ਤੇ ਰੇਨਬੋ ਸਟਾਰਸ ’ਚ ਪ੍ਰਬੰਧਕ ਅਨਿਲ ਕੁਮਾਰ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਹਾਤਮਾ ਗਾਂਧੀ ਦਾ ਜਨਮ ਦਿਨ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਮੈਨੇਜਰ ਜੋਧ ਸਿੰਘ ਡੋਗਰਾ ਤੇ ਪ੍ਰਿੰਸੀਪਲ ਸੰਧਿਆ ਖੁਰਾਣਾ ਦੇ ਦੁਆਰਾ ਕੀਤੀ ਗਈ। ਇਸ ਸਮਾਗਮ ਦੇ ਆਰੰਭ ਵਿੱਚ ਚਾਰਾਂ ਸਦਨਾਂ ਦੇ ਵਿਦਿਆਰਥੀਆਂ ਦੁਆਰਾ ਮਹਾਤਮਾ ਗਾਂਧੀ ਦੇ ਜੀਵਨ ਉੱਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਉਹ ਭਾਰਤੀ ਸੁਤੰਤਰਤਾ ਸੰਗਰਾਮ ਦੇ ਮਹਾਨ ਨੇਤਾ ਸਨ, ਜਿਨਾਂ ਨੇ ਆਜ਼ਾਦੀ ਦੀ ਜੰਗ ’ਚ ਭਾਰਤੀਆਂ ਨੂੰ ਇੱਕ ਕੀਤਾ ਤੇ ਅਹਿੰਸਾ ਦੇ ਮਾਰਗ ਉੱਪਰ ਚੱਲ ਕੇ ਦੇਸ਼ ਦੀ ਆਜ਼ਾਦੀ ਲਈ ਅਹਿਮ ਯੋਗਦਾਨ ਦਿੱਤਾ। ਪ੍ਰੋਗਰਾਮ ਦੇ ਦੌਰਾਨ ਨੰਨ੍ਹੇ ਮੁੰਨੇ ਬੱਚਿਆਂ ਨੇ ਮਹਾਤਮਾ ਗਾਂਧੀ ਦਾ ਰੂਪ ਧਾਰਨ ਕਰਕੇ ਸਭ ਦਾ ਮਨ ਮੋਹ ਲਿਆ। ਅੰਤ ’ਚ ਸਕੂਲ ਦੇ ਮੈਨੇਜਰ ਤੇ ਪ੍ਰਿੰਸੀਪਲ ਨੇ ਆਪਣੇ ਸ਼ੁਭ ਵਿਚਾਰਾਂ ਦੁਆਰਾ ਸਭ ਨੂੰ ਗਾਂਧੀ ਜੈਅੰਤੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਮਹਾਤਮਾ ਗਾਂਧੀ ਜੀ ਦੇ ਜੀਵਨ ਉੱਤੇ ਚਾਨਣਾ ਪਾਉਂਦੇ ਹੋਏ ਉਹਨਾਂ ਦੇ ਦੱਸੇ ਮਾਰਗ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਕਬੱਡੀ ਸਰਕਲ ਸਟਾਈਲ ’ਚੋਂ ਮਹਿਤਪੁਰ ਦੀ ਟੀਮ ਜ਼ਿਲ੍ਹੇ ’ਚ ਅੱਵਲ ਅਗਲੀ ਖ਼ਬਰ ਏਕਮ ਪਬਲਿਕ ਸਕੂਲ ਮਹਿਤਪੁਰ ਦੇ ਵਿਦਿਆਰਥੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 4 ’ਚ ਮਾਰੀਆਂ ਮੱਲਾਂ
Ad Position 24