02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਕਬੱਡੀ ਸਰਕਲ ਸਟਾਈਲ ’ਚੋਂ ਮਹਿਤਪੁਰ ਦੀ ਟੀਮ ਜ਼ਿਲ੍ਹੇ ’ਚ ਅੱਵਲ

ਮਹਿਤਪੁਰ, 1 ਅਕਤੂਬਰ (ਲਖਵਿੰਦਰ ਸਿੰਘ)- ਖੇਡਾਂ ਵਤਨ ਪੰਜਾਬ ਦੀਆਂ ਸੀਜਨ ਚੌਥੇ ਦੌਰਾਨ ਜਲੰਧਰ ਜ਼ਿਲੇ ’ਚੋਂ ਕਬੱਡੀ ਨੈਸ਼ਨਲ ਸਟਾਈਲ 21 ਤੋਂ 30 (ਲੜਕਿਆ)ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮਹਿਤਪੁਰ ਅਤੇ ਨਕੋਦਰ ਦੀ ਟੀਮ ਵਿਚਾਲੇ ਕਰਵਾਇਆ ਗਿਆ ਇਹ ਮੈਚ ,ਜਿਸ ‘ਚ ਨਕੋਦਰ ਦੀ ਟੀਮ ਨੂੰ ਹਰਾ ਕੇ ਮਹਿਤਪੁਰ ਦੀ ਟੀਮ ਨੇ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।

Ad Position 21
No active advertisement
ਅਜੀਤ ਡੈਸਕ 02-10-2026
ਮਹਿਤਪੁਰ, 1 ਅਕਤੂਬਰ (ਲਖਵਿੰਦਰ ਸਿੰਘ)- ਖੇਡਾਂ ਵਤਨ ਪੰਜਾਬ ਦੀਆਂ ਸੀਜਨ ਚੌਥੇ ਦੌਰਾਨ ਜਲੰਧਰ ਜ਼ਿਲੇ ’ਚੋਂ ਕਬੱਡੀ ਨੈਸ਼ਨਲ ਸਟਾਈਲ 21 ਤੋਂ 30 (ਲੜਕਿਆ)ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮਹਿਤਪੁਰ ਅਤੇ ਨਕੋਦਰ ਦੀ ਟੀਮ ਵਿਚਾਲੇ ਕਰਵਾਇਆ ਗਿਆ ਇਹ ਮੈਚ ,ਜਿਸ ‘ਚ ਨਕੋਦਰ ਦੀ ਟੀਮ ਨੂੰ ਹਰਾ ਕੇ ਮਹਿਤਪੁਰ ਦੀ ਟੀਮ ਨੇ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਟੀਮ ਦੀ ਅਗਵਾਈ ਮੁਕੇਸ਼ ਕੁਮਾਰ ਕੈਪਟਨ ਵਜੋਂ ਕੀਤੀ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਸਤਨਾਮ ਸਿੰਘ ,ਨਿੱਕਾ, ਲਵਪ੍ਰੀਤ ਸਿੰਘ, ਜੱਗੂ ,ਸੌਰਵ ,ਅਜੇ ਕੁਮਾਰ, ਸੁਰਿੰਦਰ ਸਿੰਘ ,ਮਨਜੀਤ ਸਿੰਘ ਬੁਲੰਦਾ, ਰਕੇਸ਼, ਗੁਰਜੰਟ ਆਦਿ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿੱਤ ਪ੍ਰਾਪਤ ਕਰਨ ਵਾਲੀ ਟੀਮ ਨੂੰ ਇਲਾਕੇ ਦੇ ਮੁਹਤਵਾਰ, ਕੌਂਸਲਰ ਅਤੇ ਖੇਡ ਪ੍ਰੇਮੀਆਂ ਵਲੋਂ ਵਧਾਈ ਦਿੱਤੀ ਗਈ। ਇਸ ਮੌਕੇ ਟੀਮ ਦੀ ਹੌਸਲਾ ਅਫ਼ਜਾਈ ਕਰਨ ਸਮੇਂ ਡਾਕਟਰ ਸੁਮਿਤ ਕੁਮਾਰ, ਡਾਕਟਰ ਰੰਜਣਾ, ਮਨਜੀਤ ਸਿੰਘ ਡੀ.ਪੀ.ਈ, ਤਲਵਿੰਦਰ ਸਿੰਘ ਪੀ.ਟੀ.ਆਈ, ਨਿਰਮਲ ਸਿੰਘ ਪੀ.ਟੀ.ਆਈ, ਵਿਸ਼ਵ ਕੁਮਾਰ ਡੀ.ਪੀ.ਈ, ਸੰਦੀਪ ਕੌਰ ਡੀ.ਪੀ.ਈ, ਅਮਿਤਾ ਡੀ.ਪੀ.ਈ, ਗੁਰਬੀਰ ਸਿੰਘ ਕੁਸ਼ਤੀ ਕੋਚ (ਸੀਚੇਵਾਲ) ਇਕਬਾਲ ਸਿੰਘ ਡੀ.ਪੀ.ਈ ਮੰਗਤ ਰਾਮ ਡੀ.ਪੀ.ਈ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ ਨਕੋਦਰ ਵਿਖੇ ‘ਸਵੱਛਤਾ ਹੀ ਸੇਵਾ’ ਮੁਹਿੰਮ ਚਲਾਈ ਅਗਲੀ ਖ਼ਬਰ ਰੇਨਬੋ ਪਬਲਿਕ ਸਕੂਲ ਅਤੇ ਰੇਨਬੋ ਸਟਾਰਸ ਵਿਚ ਗਾਂਧੀ ਜੈਅੰਤੀ ਮਨਾਈ
Ad Position 24