03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸਾਈਕਲਿੰਗ ਤੋਂ ਸਮਾਜ ਸੇਵਾ ਤੱਕ, ਸਕਾਈ ਰਾਈਡਰਜ਼ ਵੈੱਲਫੇਅਰ ਸੁਸਾਇਟੀ ਨੇ ਪੂਰੇ ਕੀਤੇ 5 ਸਾਲ

ਜਲੰਧਰ, 2 ਅਕਤੂਬਰ (ਡਾ. ਜਤਿੰਦਰ ਸਾਬੀ)-ਸਾਈਕਲਿੰਗ ਨੂੰ ਸਿਹਤਮੰਦ ਜੀਵਨਸ਼ੈਲੀ ਨਾਲ ਜੋੜਦਿਆਂ ਅਤੇ ਸਮਾਜ ਸੇਵਾ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਅੱਗੇ ਵੱਧ ਰਹੀ ਸਕਾਈ ਰਾਈਡਰਜ਼ ਵੈੱਲਫੇਅਰ ਸੋਸਾਇਟੀ ਨੇ ਅੱਜ ਆਪਣੀ ਸਥਾਪਨਾ ਦੇ ਪੰਜ ਸਾਲ ਪੂਰੇ ਕਰ ਲਏ।

Ad Position 21
No active advertisement
5ਵੇਂ ਸਥਾਪਨਾ ਦਿਵਸ ਮੌਕੇ ਸਕਾਈ ਰਾਈਡਰਜ਼ ਵੈੱਲਫੇਅਰ ਸੁਸਾਇਟੀ ਦੀ ਪ੍ਰਧਾਨ ਡਾ. ਰੀਨਾ ਮਲਹੋਤਰਾ ਸਮੂਹ ਮੈਂਬਰਾਂ ਨਾਲ ਯਾਦਗਾਰੀ ਤਸਵੀਰ ਵਿੱਚ। ਤਸਵੀਰ-ਮੁਨੀਸ਼ 03-10-2026
ਜਲੰਧਰ, 2 ਅਕਤੂਬਰ (ਡਾ. ਜਤਿੰਦਰ ਸਾਬੀ)-ਸਾਈਕਲਿੰਗ ਨੂੰ ਸਿਹਤਮੰਦ ਜੀਵਨਸ਼ੈਲੀ ਨਾਲ ਜੋੜਦਿਆਂ ਅਤੇ ਸਮਾਜ ਸੇਵਾ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਅੱਗੇ ਵੱਧ ਰਹੀ ਸਕਾਈ ਰਾਈਡਰਜ਼ ਵੈੱਲਫੇਅਰ ਸੋਸਾਇਟੀ ਨੇ ਅੱਜ ਆਪਣੀ ਸਥਾਪਨਾ ਦੇ ਪੰਜ ਸਾਲ ਪੂਰੇ ਕਰ ਲਏ। ਇਸ ਮੌਕੇ ਸੁਸਾਇਟੀ ਵਲੋਂ 5ਵਾਂ ਸਥਾਪਨਾ ਦਿਵਸ ਖੁਸ਼ੀ, ਉਤਸ਼ਾਹ ਅਤੇ ਭਾਈਚਾਰੇ ਦੀ ਭਾਵਨਾ ਨਾਲ ਮਨਾਇਆ ਗਿਆ। ਸਮਾਗਮ ਦੀ ਅਗਵਾਈ ਸੁਸਾਇਟੀ ਦੀ ਪ੍ਰਧਾਨ ਡਾ. ਰੀਨਾ ਮਲਹੋਤਰਾ ਨੇ ਕੀਤੀ। ਪਿਛਲੇ ਪੰਜ ਸਾਲਾਂ ਦੀ ਯਾਤਰਾ ’ਤੇ ਨਜ਼ਰ ਮਾਰੀਏ ਤਾਂ ਸਕਾਈ ਰਾਈਡਰਜ਼ ਵੈਲਫੇਅਰ ਸੁਸਾਇਟੀ ਨੇ ਸਾਈਕਲਿੰਗ ਰਾਈਡਾਂ ਰਾਹੀਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਖੇਡਾਂ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਵੀ ਸਰਗਰਮ ਹਿੱਸਾ ਲਿਆ ਹੈ। ਸੁਸਾਇਟੀ ਦਾ ਉਦੇਸ਼ ਸਿਰਫ਼ ਸਾਈਕਲ ਚਲਾਉਣਾ ਨਹੀਂ, ਬਲਕਿ ਤੰਦਰੁਸਤ ਜੀਵਨ, ਆਪਸੀ ਪਿਆਰ, ਇਕਜੁੱਟਤਾ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਇਸ ਮੌਕੇ ਡਾ. ਰੀਨਾ ਮਲਹੋਤਰਾ ਨੇ ਕਿਹਾ ਕਿ ਪੰਜ ਸਾਲਾਂ ਦਾ ਇਹ ਸਫ਼ਰ ਕਿਸੇ ਇੱਕ ਵਿਅਕਤੀ ਦੀ ਨਹੀਂ, ਸਗੋਂ ਪੂਰੀ ਟੀਮ ਦੀ ਮਿਹਨਤ, ਸਮਰਪਣ ਅਤੇ ਸਹਿਯੋਗ ਦਾ ਨਤੀਜਾ ਹੈ। ਸੁਸਾਇਟੀ ਦੇ ਮੈਂਬਰਾਂ ਨੇ ਸੰਕਲਪ ਲਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਹ “ਸਿਹਤ ਲਈ ਸਾਈਕਲਿੰਗ, ਸਮਾਜ ਲਈ ਸੇਵਾ ਅਤੇ ਇਕਜੁੱਟਤਾ ਨਾਲ ਅੱਗੇ ਵਧਣ” ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਂਦੇ ਰਹਿਣਗੇ। ਪੰਜ ਸਾਲਾਂ ਦਾ ਇਹ ਸਫ਼ਰ ਸਕਾਈ ਰਾਈਡਰਜ਼ ਵੈਲਫੇਅਰ ਸੋਸਾਇਟੀ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਹੋਰ ਨਵੇਂ ਉਪਰਾਲਿਆਂ ਲਈ ਪ੍ਰੇਰਣਾ ਵੀ ਹੈ।
Ad Position 22
No active advertisement
ਪਿਛਲੀ ਖ਼ਬਰ ਲੋਕਾਂ ਨੇ ਇਕ ਦਿਨ ਵਿਚ ਜਮ੍ਹਾਂ ਕਰਵਾਇਆ 3.15 ਕਰੋੜ ਜਾਇਦਾਦ ਕਰ ਅਗਲੀ ਖ਼ਬਰ –ਮਾਮਲਾ ਗੁਰੂ ਨਾਨਕਪੁਰਾ ਵਿਖੇ ਹੋਏ ਕਤਲ ਦਾ–
Ad Position 24