03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਜਗਤ ਮਾਤਾ ਗੁਜਰੀ ਜੀ ਦੇ ਵਿਆਹ ਪੁਰਬ ਦਾ ਸ਼ਾਨੋ-ਸ਼ੌਕਤ ਨਾਲ ਹੋਇਆ ਆਗ਼ਾਜ਼

ਕਰਤਾਰਪੁਰ, 2 ਅਕਤੂਬਰ (ਜਨਕ ਰਾਜ ਗਿੱਲ)-ਪੰਜਵੇਂ ਪਾਤਿਸ਼ਾਹ ਦੀ ਪਾਵਨ ਨਗਰੀ ਕਰਤਾਰਪੁਰ ਵਿਖੇ ਜਗਤ ਮਾਤਾ ਗੁਜਰੀ ਜੀ ਅਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ 12ਵੇਂ ਕੌਮਾਂਤਰੀ ਧਾਰਮਿਕ ਸਾਲਾਨਾ ਸਮਾਗਮਾਂ ਦੀ ਆਰੰਭਤਾ ਜਗਤ ਮਾਤਾ ਗੁਜਰੀ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇ: ਰਣਜੀਤ ਸਿੰਘ ਕਾਹਲੋਂ ਅਤੇ ਭਾਰੀ ਗਿਣਤੀ ’ਚ ਸੰਗਤਾਂ ਵਲੋਂ ਪੂਰੇ ਸ਼ਾਨੋ-ਸ਼ੌਕਤ ਦੇ ਨਾਲ ਵਿਆਹ ਅਸਥਾਨ ਜਗਤ ਮਾਤਾ ਗੁਜਰੀ ਜੀ ਤੋਂ ਵਿਸ਼ਾਲ ਨਗਰ ਕੀਰਤਨ ਅਤੇ ਅਖੰਡ ਪਾਠਾਂ ਦੀ ਲੜੀਆਂ ਨਾਲ ਖਾਲਸਾਈ ਜੈਕਾਰਿਆਂ ਦੀ ਗੂੰਜ ਨਾਲ ਕੀਤਾ ਗਿਆ। ਜਿਸ ਦੇ ਚਲਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਿਆਹ ਅਸਥਾਨ ਜਗਤ ਮਾਤਾ ਗੁਜਰੀ ਜੀ ਤੋਂ ਪੈਦਲ ਚਲਦਿਆਂ ਕਰਤਾਰਪੁਰ ਖੇਤਰ ਦੇ ਨਾਲ ਲਗਦੇ ਪਿੰਡਾਂ ਲਈ ਗੱਡੀਆਂ,ਟਰਾਲੀਆਂ,ਬੱਸਾ ’ਚ ਸਵਾਰ ਹੋ ਵੱਡੇ ਕਾਫਲਿਆਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫੁੱਲਾਂ ਸਜੀ ਪਾਲਕੀ ਮਗਰ ਵਾਹਿਗੁਰੂ ਦਾ ਜਾਪ ਕਰਦਿਆਂ ਸਥਾਨਕ ਸ਼ੀਤਲਾ ਮੰਦਰ ਤੋਂ ਰਵਾਨਾ ਹੋਈਆਂ।

Ad Position 21
No active advertisement
ਅਜੀਤ ਡੈਸਕ 03-10-2026
ਕਰਤਾਰਪੁਰ, 2 ਅਕਤੂਬਰ (ਜਨਕ ਰਾਜ ਗਿੱਲ)-ਪੰਜਵੇਂ ਪਾਤਿਸ਼ਾਹ ਦੀ ਪਾਵਨ ਨਗਰੀ ਕਰਤਾਰਪੁਰ ਵਿਖੇ ਜਗਤ ਮਾਤਾ ਗੁਜਰੀ ਜੀ ਅਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ 12ਵੇਂ ਕੌਮਾਂਤਰੀ ਧਾਰਮਿਕ ਸਾਲਾਨਾ ਸਮਾਗਮਾਂ ਦੀ ਆਰੰਭਤਾ ਜਗਤ ਮਾਤਾ ਗੁਜਰੀ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇ: ਰਣਜੀਤ ਸਿੰਘ ਕਾਹਲੋਂ ਅਤੇ ਭਾਰੀ ਗਿਣਤੀ ’ਚ ਸੰਗਤਾਂ ਵਲੋਂ ਪੂਰੇ ਸ਼ਾਨੋ-ਸ਼ੌਕਤ ਦੇ ਨਾਲ ਵਿਆਹ ਅਸਥਾਨ ਜਗਤ ਮਾਤਾ ਗੁਜਰੀ ਜੀ ਤੋਂ ਵਿਸ਼ਾਲ ਨਗਰ ਕੀਰਤਨ ਅਤੇ ਅਖੰਡ ਪਾਠਾਂ ਦੀ ਲੜੀਆਂ ਨਾਲ ਖਾਲਸਾਈ ਜੈਕਾਰਿਆਂ ਦੀ ਗੂੰਜ ਨਾਲ ਕੀਤਾ ਗਿਆ। ਜਿਸ ਦੇ ਚਲਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਿਆਹ ਅਸਥਾਨ ਜਗਤ ਮਾਤਾ ਗੁਜਰੀ ਜੀ ਤੋਂ ਪੈਦਲ ਚਲਦਿਆਂ ਕਰਤਾਰਪੁਰ ਖੇਤਰ ਦੇ ਨਾਲ ਲਗਦੇ ਪਿੰਡਾਂ ਲਈ ਗੱਡੀਆਂ,ਟਰਾਲੀਆਂ,ਬੱਸਾ ’ਚ ਸਵਾਰ ਹੋ ਵੱਡੇ ਕਾਫਲਿਆਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫੁੱਲਾਂ ਸਜੀ ਪਾਲਕੀ ਮਗਰ ਵਾਹਿਗੁਰੂ ਦਾ ਜਾਪ ਕਰਦਿਆਂ ਸਥਾਨਕ ਸ਼ੀਤਲਾ ਮੰਦਰ ਤੋਂ ਰਵਾਨਾ ਹੋਈਆਂ। ਇਸ ਮੌਕੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਜਥੇਦਾਰ ਰਣਜੀਤ ਸਿੰਘ ਕਾਹਲੋਂ, ਹਲਕਾ ਇੰਚਾਰਜ (ਸ਼੍ਰੋਅਦ) ਮਹਿੰਦਰ ਸਿੰਘ ਕੇ.ਪੀ, ਭਾਈ ਬਲਵਿੰਦਰ ਸਿੰਘ ਤਿੰਮੋਵਾਲ, ਸੀਨੀਅਰ ਅਕਾਲੀ ਆਗੂ ਗੁਰਨੇਕ ਸਿੰਘ ਢਿੱਲੋਂ ਜ਼ਿਲ੍ਹਾ ਉਪ ਪ੍ਰਧਾਨ ਸੇਵਾ ਸਿੰਘ ਅਤੇ ਪ੍ਰਧਾਨ ਹਰਵਿੰਦਰ ਸਿੰਘ ਰਿੰਕੂ ਨੇ ਦੱਸਿਆ ਕਿ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਧਰਮ ਪ੍ਰਚਾਰ ਕਮੇਟੀ ਅਤੇ ਜਗਤ ਮਾਤਾ ਗੁਜਰੀ ਜੀ ਸੇਵਾ ਸੁਸਾਇਟੀ ਨਾਲ ਸ਼ਹਿਰ ਦੀਆਂ ਕਈ ਹੋਰ ਧਾਰਮਿਕ ਸੰਸਥਾਵਾਂ ਦੇ ਉੱਦਮ ਸਦਕਾ ਸ਼ਹਿਰ ਪੱਧਰ ਤੋਂ ਉਲੀਕਿਆ ਗਿਆ ਵਿਆਹ ਪੁਰਬ ਮੌਜੂਦਾ ਸਮੇਂ ਅੰਦਰ ਕੌਮਾਂਤਰੀ ਪੱਧਰ ਤੱਕ ਪਹੁੰਚ ਚੁੱਕਾ ਹੈ ਅਤੇ ਇਹ ਧਾਰਮਿਕ ਸਮਾਗਮ ’ਚ ਜਿੱਥੇ ਉਘੀਆਂ ਪੰਥਕ ਸ਼ਖ਼ਸੀਅਤਾਂ ਸ਼ਮੂਲੀਅਤ ਕਰਦੀਆਂ ਹਨ ਉਥੇ ਦੇਸ਼ ਸੂਬੇ ’ਚੋਂ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਸੰਗਤਾਂ ਦਸਮੇਸ਼ ਪਿਤਾ ਦੇ ਸਤਿਕਾਰਯੋਗ ਮਾਤਾ ਪਿਤਾ ਦੇ ਵਿਆਹ ਪੁਰਬ ਦੀ ਖੁਸ਼ੀ ਨੂੰ ਸਾਂਝੀ ਕਰਨ ਲਈ ਕਰਤਾਰਪੁਰ ਨਗਰੀ ’ਚ ਨਤਮਸਕ ਹੁੰਦੇ ਹਨ ਅਤੇ ਉਨ੍ਹਾਂ ਨੂੰ ਇਸ ਉਪਰਾਲੇ ਦਾ ਬੇਹੱਦ ਮਾਣ ਵੀ ਹੈ ਕਿਉਂਕਿ ਸ਼ਹਿਰ ਲਈ ਇਹ ਬਹੁਤ ਫਕਰ ਵਾਲੀ ਗੱਲ ਵੀ ਹੈ ਕਿ ਸੰਗਤਾਂ ਵਲੋਂ ਸਿੱਖ ਧਰਮ ਦੇ ਮਾਣਮੱਤੇ ਇਤਿਹਾਸ ਤੇ ਉਸ ਵੇਲੇ ਦੇ ਸੁਨਹਿਰੀ ਪਲਾਂ ਅਤੇ ਸਿਰਮੌਰ ਵਿਰਾਸਤ ਨੂੰ ਜਨ-ਜਨ ਤਾਈਂ ਪਹੁੰਚਾਉਣ ’ਚ ਮੁਹਰੀ ਕਤਾਰ ’ਚ ਆਪੋ ਆਪਣੀ ਵਿਸ਼ੇਸ਼ ਜਿੰਮੇਵਾਰੀ ਵੀ ਸਿਆਸੀ ਪੱਖ ਤੋਂ ਉਪਰ ਉਠ ਕੇ ਅਦਾ ਕੀਤੀ ਹੈ, ਇਨਾਂ ਹੀ ਨਹੀਂ ਸਗੋਂ ਸੰਗਤਾਂ ਨੂੰ ਵੀ ਵਿਆਹ ਪੁਰਬ ਸੰਬੰਧੀ ਕਰਤਾਰਪੁਰ ਵਿਖੇ ਉਲੀਕੇ ਜਾਣ ਵਾਲੇ ਹਰੇਕ ਧਾਰਮਿਕ ਸਮਾਗਮ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ ਅਤੇ 4 ਅਕਤੂਬਰ ਨੂੰ ਜਿੱਥੇ ਬਾਬਾ ਬਕਾਲਾ ਸਾਹਿਬ ਜੀ ਤੋਂ ਬਰਾਤ ਰੂਪੀ ਸੰਗਤਾਂ ਕਰਤਾਰਪੁਰ ਦੀ ਧਰਤੀ ’ਤੇ ਪੁੱਜਣਗੀਆਂ ਉਥੇ ਲੱਖਾਂ ਦੀ ਗਿਣਤੀ ’ਚ ਸੰਗਤਾਂ ਵੀ ਵਿਆਹ ਪੁਰਬ ਦੀਆਂ ਰੌਣਕਾਂ ਨੂੰ ਚਾਰ ਚੰਨ ਲਗਾਉਣਗੀਆਂ । ਦੂਜੇ ਪਾਸੇ ਹਲਕਾ ਕਰਤਾਰਪੁਰ ਦੇ ਅਧੀਨ ਆਉਂਦੇ ਖੇਤਰਾਂ ’ਚ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਜ ਪਿਆਰਿਆਂ ਸਮੇਤ ਸੰਗਤਾਂ ਅਤੇ ਜਥੇ: ਕਾਹਲੋਂ ਦਾ ਫੁੱਲਾਂ ਦੀ ਵਰਖਾ ਦੇ ਨਾਲ ਸਵਾਗਤ ਕੀਤਾ ਅਤੇ ਵੱਖ-ਵੱਖ ਪਕਬਾਨਾਂ ਦੇ ਲੰਗਰ ਲਗਾਉਂਦੇ ਹੋਏ ਵਿਆਹ ਪੁਰਬ ਦੀ ਖੁਸ਼ੀ ਦੀ ਸਾਂਝ ਪਾਈ । ਇਸ ਮੌਕੇ ’ਤੇ ਗੁਰਦੁਆਰਾ ਮੈਨੇਜਰ ਕਮਲਜੀਤ ਸਿੰਘ,ਸ਼ਮਸ਼ੇਰ ਸਿੰਘ,ਰਛਪਾਲ ਸਿੰਘ,ਪ੍ਰਚਾਰਕ ਸਰਵਣ ਸਿੰਘ,ਪ੍ਰਚਾਰਕ ਫਰਿਆਦ ਸਿੰਘ,ਜਥੇ: ਰਤਨ ਸਿੰਘ, ਮਨਜੀਤ ਸਿੰਘ ਸ਼ਹਿਰੀ ਪ੍ਰਧਾਨ, ਸਤਨਾਮ ਸਿੰਘ, ਬੀਬੀ ਪਰਮਜੀਤ ਕੌਰ, ਬੀਬੀ ਬਲਵਿੰਦਰ ਕੌਰ, ਜਸਵੀਰ ਸਿੰਘ ਸੂਚਾ ਸਿੰਘ ਭੁੱਲਰ, ਚਰਨਜੀਤ ਸਿੰਘ, ਕੁਲਵਿੰਦਰ ਕੌਰ, ਅਜੀਤ ਸਿੰਘ, ਰਾਜਪਾਲ, ਅਵਤਾਰ ਸਿੰਘ, ਰਵਿੰਦਰ ਰਾਣਾ, ਚਰਨਜੀਤ ਸਿੰਘ,ਲਸ਼ਕਰ ਸਿੰਘ ਅਵਤਾਰ ਸਿੰਘ ਗੁਰਮੁੱਖ ਸਿੰਘ, ਸਰਵਣ ਸਿੰਘ ਮਨਜੀਤ ਸਿੰਘ ਸਮੇਤ ਸੈਂਕੜਿਆਂ ਦੀ ਗਿਣਤੀ ’ਚ ਸੰਗਤਾਂ ਨਗਰ ਕੀਰਤਨ ’ਚ ਸ਼ਾਮਿਲ ਹੋਈਆਂ
Ad Position 22
No active advertisement
ਪਿਛਲੀ ਖ਼ਬਰ ਲਾਲ ਚੰਦ ਕਟਾਰੂਚੱਕ ਨੇ ਭੋਗਪੁਰ ਦਾਣਾ ਮੰਡੀ ਵਿਖੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਸ਼ਾਹਕੋਟ ਮੰਡੀ ’ਚ ‘ਆਪ’ ਇੰਚਾਰਜ ਪਾਲਾ ਜਲਾਲਪੁਰੀ ਨੇ ਸ਼ੁਰੂ ਕਰਵਾਈ ਝੋਨੇ ਦੀ ਖ਼ਰੀਦ
Ad Position 24