ਐਡ: ਕੋਹਾੜ ਵਲੋਂ ਕੋਹਾੜ ਖੁਰਦ ’ਚ ਲੋਹੀਆਂ ਬਲਾਕ ਦੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ
ਸ਼ਾਹਕੋਟ, 2 ਅਕਤੂਬਰ (ਦਲਜੀਤ ਸਿੰਘ ਸਚਦੇਵਾ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ’ਤੇ ਅਕਾਲੀ ਦਲ ਹਲਕਾ ਸ਼ਾਹਕੋਟ ਦੇ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਵਲੋਂ ਸ਼ਾਹਕੋਟ ਹਲਕੇ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਅੱਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਵਲੋਂ ਆਪਣੇ ਗ੍ਰਹਿ ਪਿੰਡ ਕੋਹਾੜ ਖੁਰਦ (ਸ਼ਾਹਕੋਟ) ਵਿਖੇ ਬਲਾਕ ਲੋਹੀਆਂ ਦੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ।
ਸ਼ਾਹਕੋਟ, 2 ਅਕਤੂਬਰ (ਦਲਜੀਤ ਸਿੰਘ ਸਚਦੇਵਾ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ’ਤੇ ਅਕਾਲੀ ਦਲ ਹਲਕਾ ਸ਼ਾਹਕੋਟ ਦੇ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਵਲੋਂ ਸ਼ਾਹਕੋਟ ਹਲਕੇ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਅੱਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਵਲੋਂ ਆਪਣੇ ਗ੍ਰਹਿ ਪਿੰਡ ਕੋਹਾੜ ਖੁਰਦ (ਸ਼ਾਹਕੋਟ) ਵਿਖੇ ਬਲਾਕ ਲੋਹੀਆਂ ਦੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਪਾਰਟੀ ਦੀ ਜਥੇਬੰਦਕ ਮਜ਼ਬੂਤੀ ਅਤੇ ਪਿੰਡ ਪੱਧਰ ’ਤੇ ਲੋਕਾਂ ਨਾਲ ਸੰਪਰਕ ਵਧਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਕੇਵਲ ਸਿੰਘ ਰੂਪੇਵਾਲੀ ਸਾਬਕਾ ਐੱਮ.ਡੀ, ਜਥੇ: ਚਰਨ ਸਿੰਘ ਸਿੰਧੜ ਸਾਬਕਾ ਚੇਅਰਮੈਨ, ਬਲਵਿੰਦਰ ਸਿੰਘ ਕੰਗ ਬਿੱਲੀ ਚੁਹਾਰਮੀ ਸੀਨੀ: ਅਕਾਲੀ ਆਗੂ ਤੇ ਕੁੁਲਵੰਤ ਸਿੰਘ ਮੁਰਾਜਵਾਲਾ ਸਰਕਲ ਪ੍ਰਧਾਨ ਲੋਹੀਆਂ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਐਡਵੋਕੇਟ ਕੋਹਾੜ ਨੇ ਵਰਕਰਾਂ ਨੂੰ ਤਕੜੇ ਹੋ ਕੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਅਕਾਲੀ ਦਲ ਦੀਆਂ ਨੀਤੀਆਂ ਤੇ ਬਾਦਲ ਸਰਕਾਰ ਵਲੋਂ ਆਪਣੇ ਕਾਰਜਕਾਲ ਦੌਰਾਨ ਕਰਵਾਏ ਗਏ ਵਿਕਾਸ ਤੇ ਲੋਕ ਪੱਖੀ ਕੰਮਾਂ ਬਾਰੇ ਜਾਣੂ ਕਰਵਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕਾਂਗਰਸੀ ਆਗੂਆਂ ਵਿਚਾਲੇ ਆਪਸੀ ਖਿੱਚੋਤਾਣ ਚੱਲ ਰਹੀ ਹੈ ਤੇ ਲੋਕ ਮੌਜੂਦਾ ਮਾਨ ਸਰਕਾਰ ਤੋਂ ਅੱਕੇ ਹੋਏ ਹਨ, ਇਸ ਲਈ ਅਕਾਲੀ ਦਲ 2027 ਵਿਚ ਪੂਰੀ ਮਜ਼ਬੂਤੀ ਨਾਲ ਵਾਪਸੀ ਕਰੇਗਾ । ਇਸ ਮੌਕੇ ਬਲਕਾਰ ਸਿੰਘ ਬਲਾਕ ਸੰਮਤੀ ਮੈਂਬਰ, ਗੁਰਚਰਨ ਸਿੰਘ ਲਾਲੀ ਬਲਾਕ ਸੰਮਤੀ ਮੈਂਬਰ, ਕੇਵਲ ਸਿੰਘ ਬਲਾਕ ਸੰਮਤੀ ਮੈਂਬਰ, ਨਿਰਵੈਲ ਸਿੰਘ ਰਾਈਵਾਲ, ਨਿਰਮਲ ਸਿੰਘ ਦਾਰੇਵਾਲ, ਨਿਰਵੈਲ ਸਿੰਘ ਦਾਰੇਵਾਲ, ਨਵਜੋਤ ਸਿੰਘ, ਜਰਨੈਲ ਸਿੰਘ ਗਿੱਦੜਪਿੰਡੀ, ਪਿਆਰਾ ਸਿੰਘ ਮੰਡਾਲਾ ਛੰਨਾ, ਕੱਕਾ ਮੰਡਾਲਾ ਛੰਨਾ, ਅਰਸ਼ਦੀਪ ਸਿੰਘ ਸਾਬੂਵਾਲ, ਲਖਵੀਰ ਸਿੰਘ ਨੱਲ੍ਹ, ਬਖ਼ਤਾਵਰ ਸਿੰਘ ਨੱਲ੍ਹ, ਫੁੰਮਣ ਸਿੰਘ ਮੁੰਡੀ ਚੌਹਲੀਆ, ਜਰਨੈਲ ਸਿੰਘ ਗੱਟਾ ਮੁੰਡੀ ਕਾਸੂ, ਬਲਵਿੰਦਰ ਸਿੰਘ ਜਾਣੀਆਂ, ਅਮਰਜੀਤ ਸਿੰਘ ਲਾਡੀ ਜਾਣੀਆਂ, ਡਾ: ਸ਼ਿੰਗਾਰਾ ਸਿੰਘ ਗੱਟੀ ਰਾਏਪੁਰ, ਬੱਗਾ ਸਰਦਾਰਵਾਲਾ, ਪਰਮਿੰਦਰ ਸਿੰਘ ਨਵਾਂ ਪਿੰਡ ਖਾਲੇਵਾਲ, ਹਰਵਿੰਦਰ ਸਿੰਘ ਫੁੱਲ, ਅੰਮ੍ਰਿਤਪਾਲ ਸਿੰਘ ਘੁੱਦੂਵਾਲ ਆਦਿ ਹਾਜ਼ਰ ਸਨ।