07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਪੰਜਾਬ ਦੀ ਹਾਕੀ ਵਿਰਾਸਤ ਦਾ ਮਾਣ ਤੇ ਭਾਰਤ ਦੀ ਜਿੱਤ ਦਾ ਸਿਤਾਰਾ ਹਾਰਦਿਕ ਸਿੰਘ

ਜਲੰਧਰ, 6 ਅਕਤੂਬਰ (ਡਾ. ਜਤਿੰਦਰ ਸਾਬੀ)-ਪੰਜਾਬ ਦੀ ਧਰਤੀ ਨੇ ਭਾਰਤ ਨੂੰ ਅਨੇਕਾਂ ਮਹਾਨ ਹਾਕੀ ਖਿਡਾਰੀ ਦਿੱਤੇ ਹਨ ਅਤੇ ਇਸ ਮਾਣਮੱਤੀ ਵਿਰਾਸਤ ਨੂੰ ਅੱਗੇ ਵਧਾਉਣ ਵਾਲੇ ਨੌਜਵਾਨ ਸਿਤਾਰਿਆਂ ’ਚ ਹਾਰਦਿਕ ਸਿੰਘ ਦਾ ਨਾਂਅ ਖਾਸ ਤੌਰ ’ਤੇ ਉੱਭਰਦਾ ਹੈ।

Ad Position 21
No active advertisement
ਅਜੀਤ ਡੈਸਕ 07-10-2026
ਜਲੰਧਰ, 6 ਅਕਤੂਬਰ (ਡਾ. ਜਤਿੰਦਰ ਸਾਬੀ)-ਪੰਜਾਬ ਦੀ ਧਰਤੀ ਨੇ ਭਾਰਤ ਨੂੰ ਅਨੇਕਾਂ ਮਹਾਨ ਹਾਕੀ ਖਿਡਾਰੀ ਦਿੱਤੇ ਹਨ ਅਤੇ ਇਸ ਮਾਣਮੱਤੀ ਵਿਰਾਸਤ ਨੂੰ ਅੱਗੇ ਵਧਾਉਣ ਵਾਲੇ ਨੌਜਵਾਨ ਸਿਤਾਰਿਆਂ ’ਚ ਹਾਰਦਿਕ ਸਿੰਘ ਦਾ ਨਾਂਅ ਖਾਸ ਤੌਰ ’ਤੇ ਉੱਭਰਦਾ ਹੈ। ਭਾਰਤੀ ਹਾਕੀ ਟੀਮ ਦੇ ਮਹੱਤਵਪੂਰਨ ਮਿਡਫੀਲਡਰ ਹਾਰਦਿਕ ਆਪਣੀ ਮਿਹਨਤ, ਜਜ਼ਬੇ ਅਤੇ ਸ਼ਾਨਦਾਰ ਖੇਡ ਨਾਲ ਦੇਸ਼ ਦਾ ਨਾਂਅ ਰੌਸ਼ਨ ਕਰ ਰਹੇ ਹਨ। ਏਸ਼ਿਅਨ ਖੇਡਾਂ ’ਚੋ ਸੋਨ ਤਗਮਾ ਜੇਤੂ ਹਾਰਦਿਕ ਸਿੰਘ ਜਲੰਧਰ ਵਾਪਸ ਪਰਤਣ ’ਤੇ ਪਰਿਵਾਰ ’ਚ ਖੁਸ਼ੀ ਦੀ ਲਹਿਰ ਹੈ।ਹਾਰਦਿਕ 2022 ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦਾ ਅਹਿਮ ਹਿੱਸਾ ਰਹੇ। ਇਸ ਤੋਂ ਇਲਾਵਾ ਉਲੰਪਿਕ ਮੰਚ ’ਤੇ ਵੀ ਉਨ੍ਹਾਂ ਨੇ ਭਾਰਤ ਦੀਆਂ ਲਗਾਤਾਰ ਦੋ ਕਾਂਸੀ ਦੀਆਂ ਤਮਗਾ ਜਿੱਤਾਂ ਵਿੱਚ ਯੋਗਦਾਨ ਪਾਇਆ। ਉਨ੍ਹਾਂ ਦੀ ਖੇਡ ਨੇ ਭਾਰਤੀ ਮਿਡਫੀਲਡ ਨੂੰ ਮਜ਼ਬੂਤੀ ਦਿੱਤੀ ਹੈ। ਹਾਰਦਿਕ ਦੀ ਕਾਮਯਾਬੀ ਪਿੱਛੇ ਪਰਿਵਾਰ ਦੀ ਵੱਡੀ ਭੂਮਿਕਾ— ਹਾਰਦਿਕ ਦੀ ਹਾਕੀ ਨਾਲ ਸਾਂਝ ਅਚਾਨਕ ਨਹੀਂ ਬਣੀ। ਇਹ ਤਾਂ ਉਨ੍ਹਾਂ ਦੇ ਪਰਿਵਾਰ ਦੀ ਪੁਰਾਣੀ ਹਾਕੀ ਵਿਰਾਸਤ ਦਾ ਹੀ ਹਿੱਸਾ ਹੈ। ਉਨ੍ਹਾਂ ਦੇ ਪਿਤਾ ਵਰਿੰਦਰਪ੍ਰੀਤ ਸਿੰਘ ਹਾਕੀ ਨਾਲ ਜੁੜੇ ਰਹੇ ਹਨ, ਜਦਕਿ ਉਨ੍ਹਾਂ ਦੇ ਦਾਦਾ ਪ੍ਰੀਤਮ ਸਿੰਘ ਵੀ ਹਾਕੀ ਖਿਡਾਰੀ ਅਤੇ ਕੋਚ ਰਹੇ।ਪਰਿਵਾਰ ਦੇ ਹੋਰ ਮੈਂਬਰਾਂ ਨੇ ਵੀ ਭਾਰਤੀ ਹਾਕੀ ’ਚ ਆਪਣਾ ਨਾਂਅ ਬਣਾਇਆ ਹੈ ਤੇ ਛੋਟਾ ਭਰਾ ਵੀ ਕੌਮਾਂਤਰੀ ਹਾਕੀ ਖਿਡਾਰੀ ਹੈ । ਇਸ ਪਰਿਵਾਰ ਦੀ ਹਾਕੀ ਵਿਰਾਸਤ ਹੋਰ ਵੀ ਵੱਡੀ ਹੈ। ਹਾਰਦਿਕ ਦੇ ਚਾਚਾ ਜੁਗਰਾਜ ਸਿੰਘ ਭਾਰਤ ਦੇ ਸਾਬਕਾ ਅੰਤਰਰਾਸ਼ਟਰੀ ਹਾਕੀ ਖਿਡਾਰੀ ਹਨ। ਪਰਿਵਾਰ ਵਿਚ ਰਾਜਬੀਰ ਕੌਰ ਵੀ ਭਾਰਤ ਦੀ ਸਾਬਕਾ ਕਪਤਾਨ ਰਹੀ ਹੈ ਅਤੇ ਗੁਰਮੇਲ ਸਿੰਘ 1980 ਮਾਸਕੋ ਉਲੰਪਿਕਸ ਦੀ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸਨ। ਹਾਰਦਿਕ ਦੀ ਮਾਤਾ ਸੋਨੀਆ ਕੌਰ ਨੇ ਦੱਸਿਆ ਕਿ ਹਾਰਦਿਕ ਜਦੋਂ ਭਾਰਤ ਦੀ ਜਰਸੀ ਪਾ ਕੇ ਮੈਦਾਨ ਵਿੱਚ ਉਤਰਦੇ ਹਨ ਤਾਂ ਸਟੇਡੀਅਮ ’ਚ ਤਿਰੰਗਾ ਲਹਿਰਾਉਂਦਾ ਹੈ, ਪਰ ਉਨ੍ਹਾਂ ਦੇ ਘਰ ’ਚ ਮਾਪਿਆਂ ਦੀਆਂ ਅੱਖਾਂ ਵਿੱਚ ਮਾਣ ਦੇ ਹੰਝੂ ਹੁੰਦੇ ਹਨ। ਇੱਕ ਖਿਡਾਰੀ ਲਈ ਸਭ ਤੋਂ ਵੱਡੀ ਖੁਸ਼ੀ ਉਸ ਵੇਲੇ ਹੁੰਦੀ ਹੈ ਜਦੋਂ ਉਸ ਦੀ ਮਿਹਨਤ ਦੀ ਜਿੱਤ ਨੂੰ ਉਸ ਦੇ ਮਾਪੇ ਆਪਣੇ ਸਾਹਮਣੇ ਦੇਖਦੇ ਹਨ। ਹਾਰਦਿਕ ਦੀ ਕਹਾਣੀ ਵੀ ਇਸੇ ਜਜ਼ਬੇ ਦੀ ਕਹਾਣੀ ਹੈ। ਹਾਰਦਿਕ ਨੂੰ ਹਾਕੀ ਦੀ ਵਿਰਾਸਤ ਪਰਿਵਾਰ ਤੋਂ ਮਿਲੀ, ਪਰ ਭਾਰਤੀ ਹਾਕੀ ’ਚ ਆਪਣੀ ਪਹਿਚਾਣ ਉਨ੍ਹਾਂ ਨੇ ਆਪਣੀ ਮਿਹਨਤ ਨਾਲ ਬਣਾਈ ਹੈ। ਉਨ੍ਹਾਂ ਦੀ ਕਹਾਣੀ ਪੰਜਾਬ ਦੇ ਹਰ ਉਸ ਨੌਜਵਾਨ ਲਈ ਪ੍ਰੇਰਣਾ ਹੈ ਜੋ ਹਾਕੀ ਦੀ ਸਟਿਕ ਹੱਥ ਵਿੱਚ ਫੜ ਕੇ ਵੱਡਾ ਸੁਪਨਾ ਦੇਖਦਾ ਹੈ। ਹਾਰਦਿਕ ਸਿੰਘ ਦੀ ਯਾਤਰਾ ਸਾਨੂੰ ਇਹ ਸਿਖਾਉਂਦੀ ਹੈ ਕਿ ਖੇਡ ਵਿੱਚ ਕਾਮਯਾਬੀ ਲਈ ਸਿਰਫ਼ ਹੁਨਰ ਹੀ ਨਹੀਂ, ਸਗੋਂ ਪਰਿਵਾਰ ਦਾ ਸਾਥ, ਅਨੁਸ਼ਾਸਨ ਅਤੇ ਲਗਾਤਾਰ ਮਿਹਨਤ ਵੀ ਜ਼ਰੂਰੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਜੇ ਨਗਰ ਪਾਰਕ ’ ਚ 8 ਮਹੀਨੇ ਬਾਅਦ ਵੀ ਐਮ . ਪੀ . ਗਰਾਂਟ ’ ਚੋਂ ਨਹੀਂ ਲੱਗੀਆਂ ਸਟਰੀਟ ਲਾਈਟਾਂ ਅਗਲੀ ਖ਼ਬਰ ਐਲ.ਕੇ.ਸੀ.ਟੀ.ਸੀ. ਵਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਵਿਰਾਸਤੀ ਯਾਤਰਾ
Ad Position 24