07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਵਿਜੇ ਨਗਰ ਪਾਰਕ ’ ਚ 8 ਮਹੀਨੇ ਬਾਅਦ ਵੀ ਐਮ . ਪੀ . ਗਰਾਂਟ ’ ਚੋਂ ਨਹੀਂ ਲੱਗੀਆਂ ਸਟਰੀਟ ਲਾਈਟਾਂ

ਜਲੰਧਰ, 6 ਅਕਤੂਬਰ (ਸ਼ਿਵ)-ਨਗਰ ਨਿਗਮ ਦੇ ਵਾਰਡ ਨੰਬਰ 65 ਅਧੀਨ ਆਉਂਦੇ ਵਿਜੇ ਨਗਰ ਪਾਰਕ ਵਿਖੇ ਲਾਈਟਾਂ ਲਗਾਉਣ ਦਾ ਕੰਮ ਵਰਕ ਆਰਡਰ ਜਾਰੀ ਹੋਣ ਦੇ ਕਰੀਬ 8 ਮਹੀਨੇ ਬਾਅਦ ਵੀ ਸ਼ੁਰੂ ਨਾ ਹੋਣ ਕਾਰਨ ਮਾਮਲਾ ਚਰਚਾ ’ਚ ਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕੰਮ ਲਈ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਐੱਮ.

Ad Position 21
No active advertisement
ਅਜੀਤ ਡੈਸਕ 07-10-2026
ਜਲੰਧਰ, 6 ਅਕਤੂਬਰ (ਸ਼ਿਵ)-ਨਗਰ ਨਿਗਮ ਦੇ ਵਾਰਡ ਨੰਬਰ 65 ਅਧੀਨ ਆਉਂਦੇ ਵਿਜੇ ਨਗਰ ਪਾਰਕ ਵਿਖੇ ਲਾਈਟਾਂ ਲਗਾਉਣ ਦਾ ਕੰਮ ਵਰਕ ਆਰਡਰ ਜਾਰੀ ਹੋਣ ਦੇ ਕਰੀਬ 8 ਮਹੀਨੇ ਬਾਅਦ ਵੀ ਸ਼ੁਰੂ ਨਾ ਹੋਣ ਕਾਰਨ ਮਾਮਲਾ ਚਰਚਾ ’ਚ ਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕੰਮ ਲਈ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਐੱਮ.ਪੀ. ਗਰਾਂਟ ਵਿੱਚੋਂ ਰਕਮ ਜਾਰੀ ਕੀਤੀ ਗਈ ਸੀ ਅਤੇ ਇਹ ਰਕਮ ਨਗਰ ਨਿਗਮ ਜਲੰਧਰ ਨੂੰ ਭੇਜੀ ਗਈ ਸੀ। ਵਿਜੇ ਨਗਰ ਪਾਰਕ ’ਚ ਲਾਈਟਾਂ ਲਗਾਉਣ ਦਾ ਕੰਮ ਵਿਵੇਕ ਐਂਟਰਪ੍ਰਾਈਜ਼ ਨਾਮਕ ਠੇਕੇਦਾਰ ਨੂੰ ਦਿੱਤਾ ਗਿਆ ਸੀ। ਨਗਰ ਨਿਗਮ ਦੇ ਓ.ਐਂਡ.ਐੱਮ. ਵਿਭਾਗ ਵਲੋਂ ਇਸ ਸੰਬੰਧੀ 25 ਫਰਵਰੀ 2026 ਨੂੰ ਵਰਕ ਆਰਡਰ ਜਾਰੀ ਕੀਤਾ ਗਿਆ ਸੀ। ਵਰਕ ਆਰਡਰ ਅਨੁਸਾਰ ਇਹ ਕੰਮ ਇੱਕ ਮਹੀਨੇ ਦੇ ਅੰਦਰ ਮੁਕੰਮਲ ਕੀਤਾ ਜਾਣਾ ਸੀ, ਪਰ ਲਗਭਗ 8 ਮਹੀਨੇ ਬੀਤ ਜਾਣ ਦੇ ਬਾਵਜੂਦ ਪਾਰਕ ’ਚ ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਇਸ ਮਾਮਲੇ ਨੂੰ ਲੈ ਕੇ ਸੰਬੰਧਤ ਅਧਿਕਾਰੀਆਂ ਅਤੇ ਠੇਕੇਦਾਰ ਨਾਲ ਕਈ ਵਾਰ ਸੰਪਰਕ ਕੀਤੇ ਜਾਣ ਦੇ ਬਾਵਜੂਦ ਕੰਮ ਸ਼ੁਰੂ ਨਹੀਂ ਹੋਇਆ। ਦੋਸ਼ ਹੈ ਕਿ ਹਰ ਵਾਰ ਜਲਦ ਕੰਮ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਜਾਂਦਾ ਰਿਹਾ, ਪਰ ਅਮਲੀ ਤੌਰ ’ਤੇ ਕੋਈ ਕਾਰਵਾਈ ਨਹੀਂ ਹੋਈ। ਇਸ ਸਬੰਧੀ ਰਜਿੰਦਰ ਬੇਰੀ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਵਿੱਚ ਕਿਸੇ ਤਰ੍ਹਾਂ ਦਾ ਪੱਖਪਾਤ ਜਾਂ ਲਾਪਰਵਾਹੀ ਨਹੀਂ ਕਰਨੀ ਚਾਹੀਦੀ। ਜੇਕਰ ਸੰਸਦ ਮੈਂਬਰ ਵੱਲੋਂ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਵਿਕਾਸ ਕਾਰਜ ਲਈ ਗਰਾਂਟ ਜਾਰੀ ਕੀਤੀ ਗਈ ਹੈ ਤਾਂ ਉਸ ਦਾ ਸਹੀ ਢੰਗ ਨਾਲ ਇਸਤੇਮਾਲ ਕਰਦੇ ਹੋਏ ਕੰਮ ਸਮੇਂ ਸਿਰ ਮੁਕੰਮਲ ਕਰਵਾਇਆ ਜਾਣਾ ਚਾਹੀਦਾ ਹੈ। ਰਜਿੰਦਰ ਬੇਰੀ ਨੇ ਨਗਰ ਨਿਗਮ ਕਮਿਸ਼ਨਰ ਤੋਂ ਮੰਗ ਕੀਤੀ ਕਿ 25 ਫਰਵਰੀ 2026 ਨੂੰ ਜਾਰੀ ਹੋਏ ਵਰਕ ਆਰਡਰ ਅਨੁਸਾਰ ਵਿਜੇ ਨਗਰ ਪਾਰਕ ਵਿੱਚ ਲਾਈਟਾਂ ਲਗਾਉਣ ਦਾ ਕੰਮ ਤੁਰੰਤ ਸ਼ੁਰੂ ਕਰਵਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਏਸ਼ਿਆਈ ਹਾਕੀ ਸੋਨ ਤਗਮਾ ਜੇਤੂ ਸੁਖਜੀਤ ਸਿੰਘ ਦਾ ਜਲੰਧਰ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਅਗਲੀ ਖ਼ਬਰ ਪੰਜਾਬ ਦੀ ਹਾਕੀ ਵਿਰਾਸਤ ਦਾ ਮਾਣ ਤੇ ਭਾਰਤ ਦੀ ਜਿੱਤ ਦਾ ਸਿਤਾਰਾ ਹਾਰਦਿਕ ਸਿੰਘ
Ad Position 24