08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

‘ਨਸ਼ਾ ਮੁਕਤ ਰੰਗਲਾ ਪੰਜਾਬ’ ਦੇ ਬੈਨਰ ਹੇਠ 20 ਤੋਂ ਵੱਧ ਕਾਲਜਾਂ ਦੇ ਨੌਜਵਾਨਾਂ ਨੇ ਲਿਆ ਹਿੱਸਾ

ਜਲੰਧਰ, 7 ਅਕਤੂਬਰ (ਜਸਪਾਲ ਸਿੰਘ)-ਸੀ. ਟੀ.

Ad Position 21
No active advertisement
ਸੀ. ਟੀ. ਗਰੁੱਪ ਸ਼ਾਹਪੁਰ ਵਿਖੇ ਨਾਰਥ ਜ਼ੋਨ ਯੂਥ ਫੈਸਟੀਵਲ ਦੀ ਸ਼ੁਰੂਆਤ ਕਰਦੇ ਹੋਏ ਦੀਪਕ ਬਾਲੀ, ਨਾਲ ਡਾ. ਮਨਬੀਰ ਸਿੰਘ, ਹਰਪ੍ਰੀਤ ਸਿੰਘ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ। ਤਸਵੀਰਾਂ : ਜੀ. ਪੀ. ਸਿੰਘ 08-10-2026
ਜਲੰਧਰ, 7 ਅਕਤੂਬਰ (ਜਸਪਾਲ ਸਿੰਘ)-ਸੀ.ਟੀ. ਗਰੁੱਪ ਆਫ ਇੰਸਟੀਚਿਊਸ਼ਨਜ਼, ਸ਼ਾਹਪੁਰ ਕੈਂਪਸ ਵਿਖੇ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਨੌਰਥ ਜ਼ੋਨ ਯੂਥ ਫੈਸਟੀਵਲ-2026 ਦਾ ਸ਼ਾਨਦਾਰ ਆਗਾਜ਼ ਹੋਇਆ । ‘ਨਸ਼ਾ ਮੁਕਤ ਰੰਗਲਾ ਪੰਜਾਬ’ ਥੀਮ ਅਧੀਨ ਕਰਵਾਇਆ ਜਾ ਰਿਹਾ ਇਹ ਤਿੰਨ ਰੋਜ਼ਾ ਫੈਸਟੀਵਲ 7 ਤੋਂ 9 ਅਕਤੂਬਰ ਤੱਕ ਸੀਟੀਆਈਈਐਮਟੀ, ਸ਼ਾਹਪੁਰ ਕੈਂਪਸ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਉੱਤਰੀ ਜ਼ੋਨ ਦੇ 20 ਤੋਂ ਵੱਧ ਕਾਲਜਾਂ ਦੇ ਵਿਦਿਆਰਥੀ ਸੰਗੀਤ, ਨਾਚ, ਥੀਏਟਰ, ਸਾਹਿਤਕ ਗਤੀਵਿਧੀਆਂ ਅਤੇ ਲਲਿਤ ਕਲਾ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ । ਉਦਘਾਟਨੀ ਸਮਾਗਮ ਵਿੱਚ ਸ੍ਰੀ ਦੀਪਕ ਬਾਲੀ ਸਲਾਹਕਾਰ, ਸੱਭਿਆਚਾਰ ਅਤੇ ਸੈਰ-ਸਪਾਟਾ ਵਿਭਾਗ ਪੰਜਾਬ ਅਤੇ ਉਪ ਪ੍ਰਧਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ, ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸ੍ਰੀ ਸਮੀਰ ਸ਼ਰਮਾ, ਅਸਿਸਟੈਂਟ ਡਾਇਰੈਕਟਰ, ਯੂਥ ਅਫੇਅਰਜ਼ ਆਈਕੇਜੀ ਪੀਟੀਯੂ ਅਤੇ ਸ੍ਰੀ ਦੀਪਕ ਸ਼ਾਹ ਆਬਜ਼ਰਵਰ ਨੌਰਥ ਜ਼ੋਨ ਯੂਥ ਫੈਸਟੀਵਲ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ । ਇਸ ਮੌਕੇ ਪਹਿਲੇ ਦਿਨ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਅਗਲੇ ਦੋ ਦਿਨਾਂ ਦੌਰਾਨ ਸੰਗੀਤ, ਸਾਹਿਤ, ਥੀਏਟਰ ਅਤੇ ਲਲਿਤ ਕਲਾ ਨਾਲ ਸਬੰਧਤ ਵੱਖ-ਵੱਖ ਮੁਕਾਬਲੇ ਅਤੇ ਪੇਸ਼ਕਾਰੀਆਂ ਜਾਰੀ ਰਹਿਣਗੀਆਂ । ਇਸ ਮੌਕੇ ਡਾ. ਮਨਬੀਰ ਸਿੰਘ ਮੈਨੇਜਿੰਗ ਡਾਇਰੈਕਟਰ, ਸੀਟੀ ਗਰੁੱਪ ਨੇ ਕਿਹਾ ਕਿ ਯੂਥ ਫੈਸਟੀਵਲ ਸਿਰਫ਼ ਮੁਕਾਬਲੇ ਦਾ ਮੰਚ ਨਹੀਂ, ਸਗੋਂ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਪ੍ਰਗਟਾਉਣ, ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੁੜਨ ਅਤੇ ਆਤਮ-ਵਿਸ਼ਵਾਸ ਤੇ ਲੀਡਰਸ਼ਿਪ ਦੇ ਗੁਣ ਵਿਕਸਿਤ ਕਰਨ ਦਾ ਮੌਕਾ ਵੀ ਦਿੰਦੇ ਹਨ । ਸਮਾਗਮ ਵਿੱਚ ਹਰਪ੍ਰੀਤ ਸਿੰਘ ਵਾਈਸ ਚੇਅਰਮੈਨ ਸੀਟੀ ਗਰੁੱਪ, ਡਾ . ਨਿਤਿਨ ਟੰਡਨ ਐਗਜ਼ੀਕਿਊਟਿਵ ਡਾਇਰੈਕਟਰ; ਡਾ. ਜਯਾਸ਼ਿਸ਼ ਸੇਠੀ, ਇੰਜੀ. ਦਵਿੰਦਰ ਸਿੰਘ, ਅਤੇ ਲੈਫਟੀਨੈਂਟ ਤਾਬਿਸ਼ ਅਲੀ ਖਾਨ ਆਦਿ ਵੀ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਰਾਜ ਵਿਵਾਦ ਨਿਵਾਰਨ ਕਮਿਸ਼ਨ ਦਾ ਇੰਪਰੂਵਮੈਂਟ ਟਰੱਸਟ ਨੂੰ ਆਦੇਸ਼-ਅਲਾਟੀ ਨੂੰ ਕਰੇ 1.50 ਕਰੋੜ ਦੀ ਅਦਾਇਗੀ ਅਗਲੀ ਖ਼ਬਰ ਪਾਣੀ, ਸੀਵਰੇਜ ਦੇ ਬਕਾਇਆ ਰਕਮਾਂ ਦੀ ਮੁਹਿੰਮ ਤੇਜ਼-5.77 ਲੱਖ ਰੁਪਏ ਵਸੂਲੇ
Ad Position 24