ਸ੍ਰੀ ਗੁਰੂ ਰਾਮਦਾਸ ਸੇਵਕ ਜਥੇ ਨੇ ਚੌਥੇ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 19ਵਾਂ ਅਲੌਕਿਕ ਕੀਰਤਨ ਦਰਬਾਰ ਕਰਵਾਇਆ
ਜਲੰਧਰ, 9 ਅਕਤੂਬਰ (ਐੱਮ. ਐੱਸ.
ਜ
ਜਥੇ ਦੇ ਸਰਪ੍ਰਸਤ ਮਨਜੀਤ ਸਿੰਘ ਜੌਲੀ ਸਹਿਯੋਗੀਆਂ ਅਤੇ ਸੰਗਤ ਦਾ ਧੰਨਵਾਦ ਕਰਦੇ ਹੋਏ।
ਕਵੀ ਰਛਪਾਲ ਸਿੰਘ ਪਾਲ ਸਟੇਜ ਸਕੱਤਰ ਦੀ ਸੇਵਾ ਨਿਭਾਉਂਦੇ ਹੋਏ।
10-10-2026
ਜਲੰਧਰ, 9 ਅਕਤੂਬਰ (ਐੱਮ. ਐੱਸ. ਲੋਹੀਆ)-ਸ੍ਰੀ ਗੁਰੂ ਰਾਮਦਾਸ ਸੇਵਕ ਜਥਾ, ਛੋਟੀ ਬਾਰਾਂਦਰੀ-1, ਜਲੰਧਰ ਵਲੋਂ ਚੌਥੇ ਪਾਤਿਸ਼ਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 19ਵਾਂ ਅਲੌਕਿਕ ਕੀਰਤਨ ਦਰਬਾਰ ਕਰਵਾਇਆ ਗਿਆ। ਪਿਮਸ ਮੈਡੀਕਲ ਕਾਲਜ ਦੀ ਖੁੱਲ੍ਹੀ ਗਰਾਊਂਡ ’ਚ ਕਰਵਾਏ ਗਏ, ਇਸ ਸਮਾਗਮ ਦੌਰਾਨ ਪ੍ਰਬੰਧਕਾਂ ਵਲੋਂ ਵੱਡੀ ਗਿਣਤੀ ’ਚ ਸੰਗਤ ਦੇ ਹਾਜ਼ਰੀ ਭਰਨ ਲਈ ਕੀਤੇ ਗਏ ਪ੍ਰਬੰਧ ਵੀ ਥੋੜ੍ਹੇ ਪੈ ਗਏ, ਜਿਸ ਨੇ ਪ੍ਰਬੰਧਕਾਂ ਦੇ ਉਤਸ਼ਾਹ ਨੂੰ ਹੋਰ ਵੀ ਵਧਾਇਆ। ਸਮਾਗਮ ਦੌਰਾਨ ਵਿਸ਼ਵ ਪ੍ਰਸਿੱਧ ਰਾਗੀ ਭਾਈ ਹਰਿੰਦਰ ਸਿੰਘ ‘ਨਿਰਵੈਰ ਖ਼ਾਲਸਾ’ (ਯੂ.ਕੇ. ਵਾਲੇ), ਭਾਈ ਜਗਜੀਤ ਸਿੰਘ ‘ਬਬੀਹਾ’ (ਦਿੱਲੀ ਵਾਲੇ), ਸ੍ਰੀ ਦਰਬਾਰ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਨਿੰਦਰ ਸਿੰਘ ਅਤੇ ਭਾਈ ਰਵਿੰਦਰ ਸਿੰਘ ਦੇ ਜਥਿਆਂ ਨੇ ਗੁਰਬਾਣੀ ਕੀਰਤਨ ਦੀ ਛਹਿਬਰ ਲਗਾ ਕੇ ਸੰਗਤ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਪਹੁੰਚੇ ਨਾਮ-ਬਾਣੀ ਦੇ ਪ੍ਰੇਮੀਆਂ ਨੇ ਵੀ ਇਸ ਕੀਰਤਨ ਦਰਬਾਰ ਦਾ ਖ਼ੂਬ ਅਨੰਦ ਮਾਣਿਆ। ਸਮਾਗਮ ਦੀ ਸ਼ੁਰੂਆਤ ਸਮੇਂ ਛੋਟੀ ਬਾਰਾਂਦਰੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪੰਡਾਲ ਤੱਕ ਲਿਆਉਣ ਲਈ ਛੋਟੇ ਨਗਰ ਕੀਰਤਨ ਸਜਾਏ ਗਏ, ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਮਾਰਗ ਦੌਰਾਨ ਪਾਣੀ ਦਾ ਛਿੜਕਾਅ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ। ਜਥੇ ਦੇ ਸਰਪ੍ਰਸਤ ਮਨਜੀਤ ਸਿੰਘ ਜੌਲੀ ਗੁਰੂ ਸਾਹਿਬ ਦੇ ਸਰੂਪ ਨੂੰ ਆਪਣੇ ਸੀਸ ’ਤੇ ਸੁਸ਼ੋਭਿਤ ਕਰਕੇ ਪੈਦਲ ਚੱਲੇ, ਜਦਕਿ ਰਿਪੂਦਮਨ ਸਿੰਘ ਜੌਲੀ ਵਲੋਂ ਚੌਰ ਸਾਹਿਬ ਝੁਲਾਉਣ ਦੀ ਸੇਵਾ ਨਿਭਾਈ ਗਈ। ਪੰਡਾਲ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਉਪਰੰਤ ਰਹਿਰਾਸ ਸਾਹਿਬ ਦੇ ਪਾਠ ਕੀਤੇ ਗਏ ਉਪਰੰਤ ਕੀਰਤਨ ਦੀ ਆਰੰਭਤਾ ਕੀਤੀ ਗਈ । ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਸਟੇਜ ਸਕੱਤਰ ਦੀ ਸੇਵਾ ਪੰਥਕ ਕਵੀ ਰਛਪਾਲ ਸਿੰਘ ਪਾਲ (ਪੰਜਾਬ ਦੇ ਰਫ਼ੀ) ਨੇ ਬਾਖ਼ੂਬੀ ਨਿਭਾਈ ਅਤੇ ਸੰਗਤ ਨੂੰ ਆਪਣੀਆਂ ਰਚਨਾਵਾਂ ਸਰਵਣ ਕਰਵਾਈਆਂ। ਸਮਾਗਮ ਦੀ ਸਮਾਪਤੀ ਉਪਰੰਤ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਮੁੱਖ ਅਰਦਾਸੀਏ ਸਿੰਘ ਸਾਹਿਬ ਭਾਈ ਧਰਮ ਸਿੰਘ ਵਲੋਂ ਗੁਰੂ ਸਾਹਿਬ ਦੇ ਸ਼ੁਕਰਾਨੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਵਲੋਂ ਹੁਕਮਨਾਮਾ ਲਿਆ ਗਿਆ। ਮਨਜੀਤ ਸਿੰਘ ਜੌਲੀ ਨੇ ਸਮਾਗਮ ਦੀ ਚੜ੍ਹਦੀਕਲਾ ’ਚ ਸਹਿਯੋਗ ਦੇਣ ਵਾਲੇ ਸੱਜਣਾਂ ਅਤੇ ਸਮੂਹ ਪ੍ਰਬੰਧਕ ਕਮੇਟੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਨਿਰਭੈ ਸਿੰਘ, ਜਗਮੋਹਨ ਸਿੰਘ (ਜਨਰਲ ਸਕੱਤਰ), ਗੁਰਦੀਪ ਸਿੰਘ ਬਾਵਾ (ਖ਼ਜਾਨਚੀ), ਜੁਗਿੰਦਰ ਸਿੰਘ ਗੁੰਬਰ, ਸੁਖਵਿੰਦਰਪਾਲ ਸਿੰਘ ਭਾਈਜ਼ਾਦਾ (ਡਾਇਮੰਡ), ਗੁਰਪ੍ਰੀਤ ਸਿੰਘ ਭਾਈਜ਼ਾਦਾ (ਪ੍ਰਿੰਸ), ਹਰਗੁਨ ਸਿੰਘ ਜੌਲੀ, ਹਰਵਿੰਦਰ ਸਿੰਘ ਚੌਧਰੀ, ਹਰਪ੍ਰੀਤ ਸਿੰਘ ਚੌਧਰੀ, ਗੁਰਦੇਵ ਸਿੰਘ (ਗੋਲਡੀ ਭਾਟੀਆ), ਅੰਮ੍ਰਿਤਪਾਲ ਸਿੰਘ (ਪੰਜਾਬ ਪੁਲਿਸ), ਇੰਦਰਪਾਲ ਸਿੰਘ ਅਰੋੜਾ, ‘ਦੈਨਿਕ ਸਵੇਰਾ’ ਦੇ ਡਾਇਰੈਕਟਰ ਸ੍ਰੀਮਤੀ ਵਾਣੀ ਵਿੱਜ, ਸੀ.ਟੀ. ਗਰੁੱਪ ਤੋਂ ਸ੍ਰੀਮਤੀ ਪਰਮਿੰਦਰ ਕੌਰ ਚੰਨੀ, ਮਨਬੀਰ ਸਿੰਘ ਅਤੇ ਹਰਪ੍ਰੀਤ ਸਿੰਘ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਜਸਵਿੰਦਰ ਸਿੰਘ ਮੱਕੜ, ਗੁਰਕ੍ਰਿਪਾਲ ਸਿੰਘ, ਬੇਅੰਤ ਸਿੰਘ ਸਰਹੱਦੀ, ਗੁਰਬਖ਼ਸ਼ ਸਿੰਘ ਜੁਨੇਜਾ, ਮਹਿੰਦਰਜੀਤ ਸਿੰਘ, ਕੰਵਲਜੀਤ ਸਿੰਘ ਓਬਰਾਏ, ਪਰਮਿੰਦਰ ਸਿੰਘ ਡਿੰਪੀ, ਜਤਿੰਦਰ ਸਿੰਘ ਖ਼ਾਲਸਾ, ਡਾ. ਦਵਿੰਦਰ ਸਿੰਘ ਲਾਲ, ਸੁਖਵਿੰਦਰ ਸਿੰਘ ਮੁੱਧੜ, ਕੰਵਲਜੀਤ ਸਿੰਘ ਕੋਛੜ, ਜਸਪ੍ਰੀਤ ਸਿੰਘ ਸੇਠੀ, ਭਾਈ ਪਰਮਜੀਤ ਸਿੰਘ (ਮਾਡਲ ਟਾਊਨ), ਭਾਈ ਪਰਮਿੰਦਰ ਸਿੰਘ (ਡਿਫ਼ੈਂਸ ਕਲੋਨੀ), ਕੁਲਵਿੰਦਰ ਸਿੰਘ ਥਿਆੜਾ, ਕਮਲਜੀਤ ਸਿੰਘ ਭਾਟੀਆ, ਮਨਜੀਤ ਸਿੰਘ ਠੁੱਕਰਾਲ, ਅਮਰਜੀਤ ਸਿੰਘ ਭਾਟੀਆ, ਬਾਬਾ ਰਣਜੀਤ ਸਿੰਘ, ਜੱਥੇਦਾਰ ਜਗਜੀਤ ਸਿੰਘ ਗਾਬਾ, ਜੁਗਿੰਦਰ ਸਿੰਘ ਲਾਇਲਪੁਰੀ, ਜਸਜੀਤ ਸਿੰਘ ਰਾਏ, ਡਾ. ਅਨਮੋਲ ਸਿੰਘ ਰਾਏ, ਦਲਜੀਤ ਸਿੰਘ ਮਾਹਲ, ਕਮਲਜੀਤ ਸਿੰਘ (ਡਾਇਰੈਕਟਰ ਪਿਮਸ), ਕੌਂਸਲਰ ਕੰਵਰ ਸਰਤਾਜ ਸਿੰਘ, ਪਰਮਿੰਦਰ ਸਿੰਘ ਕਪੂਰਥਲਾ ਗਰੁੱਪ, ਹਰਦਵਿੰਦਰ ਸਿੰਘ ਗੋਰੇ ਯੂ.ਕੇ., ਹਰਜਾਪ ਸਿੰਘ ਸੰਘਾ, ਅਮਰਜੀਤ ਸਿੰਘ ਅਮਰੀ, ਕੰਵਲਜੀਤ ਸਿੰਘ ਸਕੱਤਰ, ਰਣਜੀਤ ਸਿੰਘ ਰਾਣਾ, ਗਗਨਦੀਪ ਸਿੰਘ, ਸੰਨੀ ਭਾਟੀਆ, ਪਰਮਜੀਤ ਸਿੰਘ ਪਿੰਟਾ, ਪਰਮਿੰਦਰ ਸਿੰਘ, ਮਹਿੰਦਰ ਸਿੰਘ ਬੇਦੀ, ਅਮਰਬੀਰ ਸਿੰਘ, ਵਜਿੰਦਰ ਸਿੰਘ ਬਿੰਦਰਾ, ਲਖਵੀਰ ਸਿੰਘ, ਵਰਿੰਦਰ ਸਿੰਘ, ਜੇ.ਪੀ.ਐੱਸ. ਅਰੋੜਾ, ਗੋਬਿੰਦਪ੍ਰੀਤ ਸਿੰਘ, ਅਮਰਪ੍ਰੀਤ ਸਿੰਘ ਬਿੰਦਰਾ, ਲਖਵੀਰ ਸਿੰਘ, ਮਨਜੀਤ ਸਿੰਘ ਅਰੋੜਾ, ਭੁਪਿੰਦਰ ਪਾਲ ਸਿੰਘ ਖ਼ਾਲਸਾ, ਜਸਕਰਨ ਸਿੰਘ, ਹਰਪ੍ਰੀਤ ਸਿੰਘ ਨੀਟੂ, ਗੁਰਦੀਪ ਸਿੰਘ ਕਾਲੀਆ ਕਾਲੋਨੀ, ਜਤਿੰਦਰ ਪਾਲ ਸਿੰਘ ਮਝੈਲ, ਗੁਰਿੰਦਰ ਪਾਲ ਸਿੰਘ ਮਝੈਲ, ਗੁਰਜੀਤ ਸਿੰਘ ਟੱਕਰ ਅਤੇ ਹੋਰ ਹਾਜ਼ਰ ਸਨ।