11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਦਾਦਾ ਕਾਲੋਨੀ ਦਾ ਹਸਪਤਾਲ ਸ਼ੁਰੂ ਨਹੀਂ ਕਰਵਾ ਸਕੇ ਕਾਂਗਰਸੀ ਵਿਧਾਇਕ- ਭੰਡਾਰੀ

ਜਲੰਧਰ , 10 ਅਕਤੂਬਰ ( ਸ਼ਿਵ )- ਵਿਧਾਇਕ ਬਾਵਾ ਹੈਨਰੀ ਵਲੋਂ ਅੱਜ ਜਲੰਧਰ ਦੇ ਸਿਵਲ ਹਸਪਤਾਲ ਪਹੁੰਚਣ ’ ਤੇ ਪੰਜਾਬ ਸਰਕਾਰ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਜਲੰਧਰ ਉੱਤਰੀ ਦੇ ਸਾਬਕਾ ਵਿਧਾਇਕ ਕੇ . ਡੀ .

Ad Position 21
No active advertisement
ਅਜੀਤ ਡੈਸਕ 11-10-2026
ਜਲੰਧਰ , 10 ਅਕਤੂਬਰ ( ਸ਼ਿਵ )- ਵਿਧਾਇਕ ਬਾਵਾ ਹੈਨਰੀ ਵਲੋਂ ਅੱਜ ਜਲੰਧਰ ਦੇ ਸਿਵਲ ਹਸਪਤਾਲ ਪਹੁੰਚਣ ’ ਤੇ ਪੰਜਾਬ ਸਰਕਾਰ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਜਲੰਧਰ ਉੱਤਰੀ ਦੇ ਸਾਬਕਾ ਵਿਧਾਇਕ ਕੇ . ਡੀ . ਭੰਡਾਰੀ ਨੇ ਉਨ੍ਹਾਂ ’ ਤੇ ਸਵਾਲ ਚੁੱਕੇ ਹਨ । ਭੰਡਾਰੀ ਨੇ ਕਿਹਾ ਕਿ ਚੋਣਾਂ ਨੇੜੇ ਆਉਂਦਿਆਂ ਹੀ ਵਿਧਾਇਕ ਨੂੰ ਇਸ ਤਰ੍ਹਾਂ ਦੀਆਂ ਸਰਗਰਮੀਆਂ ਕਿਉਂ ਯਾਦ ਆਉਣ ਲੱਗਦੀਆਂ ਹਨ । ਕੇ . ਡੀ . ਭੰਡਾਰੀ ਨੇ ਆਪਣਾ ਇਕ ਜਾਰੀ ਬਿਆਨ ਵਿਚ ਕਿਹਾ ਹੈ ਕਿ ਕਿਹਾ ਕਿ ਜਲੰਧਰ ਉੱਤਰੀ ਹਲਕੇ ਦੀ ਦਾਦਾ ਕਾਲੋਨੀ ਵਿਚ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਹਸਪਤਾਲ ਦੀ ਇਮਾਰਤ ਦਾ ਨਿਰਮਾਣ ਸਾਲ 2016 ਵਿਚ ਭਾਜਪਾ - ਅਕਾਲੀ ਦਲ ਸਰਕਾਰ ਦੇ ਕਾਰਜਕਾਲ ਦੌਰਾਨ ਮੁਕੰਮਲ ਹੋ ਗਿਆ ਸੀ । ਉਨ੍ਹਾਂ ਅਨੁਸਾਰ ਸਾਲ 2017 ਵਿੱਚ ਵਿਧਾਇਕ ਬਣਨ ਤੋਂ ਬਾਅਦ ਬਾਵਾ ਹੈਨਰੀ ਨੇ ਇਸ ਦਾ ਸਿਰਫ਼ ਉਦਘਾਟਨ ਕੀਤਾ ਸੀ । ਭੰਡਾਰੀ ਨੇ ਦਾਅਵਾ ਕੀਤਾ ਕਿ ਉਸ ਸਮੇਂ 30 ਬਿਸਤਰਿਆਂ ਵਾਲੇ ਇਸ ਹਸਪਤਾਲ ਵਿਚ ਦੋ ਆਪ੍ਰੇਸ਼ਨ ਥੀਏਟਰ ਵੀ ਬਣਾਏ ਗਏ ਸਨ , ਪਰ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਇਸ ਨੂੰ ਹਸਪਤਾਲ ਤੋਂ ਡਿਸਪੈਂਸਰੀ ਵਿੱਚ ਤਬਦੀਲ ਕਰ ਦਿੱਤਾ ਗਿਆ । ਕਾਂਗਰਸ ਵਿਧਾਇਕ ਸਾਡੇ ਨੌ ਸਾਲ ਬਾਅਦ ਵੀ ਇਹ ਹਸਪਤਾਲ ਸ਼ੁਰੂ ਨਹੀਂ ਕਰਵਾ ਸਕੇ ।
Ad Position 22
No active advertisement
ਪਿਛਲੀ ਖ਼ਬਰ ਨਵ-ਨਿਯੁਕਤ ਅਹੁਦੇਦਾਰਾਂ ਵਲੋਂ ਜ਼ਿਲ੍ਹਾ ਪ੍ਰਧਾਨ ਢੀਂਡਸਾ ਦਾ ਸਨਮਾਨ ਅਗਲੀ ਖ਼ਬਰ ਸੜਕ ’ਤੇ ਨਾਜਾਇਜ਼ ਕਬਜ਼ੇ ਕਾਰਨ ਬਸੰਤ ਹਿੱਲ ਦੇ ਵਸਨੀਕ ਪ੍ਰੇਸ਼ਾਨ
Ad Position 24