ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਮਲਸੀਆਂ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ
ਸ਼ਾਹਕੋਟ, 10 ਅਕਤੂਬਰ (ਨਗਿੰਦਰ ਸਿੰਘ ਬਾਂਸਲ)-ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਮਲਸੀਆਂ ਵਿਖੇ ਚੇਅਰਪਰਸਨ ਕੁਮਾਰੀ ਅਰੁਣ ਜੱਸਲ ਅਤੇ ਪ੍ਰਿੰਸੀਪਲ ਸ੍ਰੀਮਤੀ ਰਜਨੀ ਬਾਲਾ ਦੀ ਅਗਵਾਈ ‘ਚ ਮਾਪੇ-ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਅਧਿਆਪਕਾਂ ਨੇ ਮਾਪਿਆਂ ਨਾਲ ਬੱਚਿਆਂ ਦੀਆਂ ਪ੍ਰਾਪਤੀਆਂ ਅਤੇ ਸੁਧਾਰ ਦੀ ਲੋੜ ਵਾਲੇ ਖੇਤਰਾਂ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਮਾਪਿਆਂ ਪਾਸੋਂ ਸਕੂਲ ਦੀ ਬਿਹਤਰੀ ਲਈ ਸੁਝਾਅ ਲਏ।
ਸ਼ਾਹਕੋਟ, 10 ਅਕਤੂਬਰ (ਨਗਿੰਦਰ ਸਿੰਘ ਬਾਂਸਲ)-ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਮਲਸੀਆਂ ਵਿਖੇ ਚੇਅਰਪਰਸਨ ਕੁਮਾਰੀ ਅਰੁਣ ਜੱਸਲ ਅਤੇ ਪ੍ਰਿੰਸੀਪਲ ਸ੍ਰੀਮਤੀ ਰਜਨੀ ਬਾਲਾ ਦੀ ਅਗਵਾਈ ‘ਚ ਮਾਪੇ-ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਅਧਿਆਪਕਾਂ ਨੇ ਮਾਪਿਆਂ ਨਾਲ ਬੱਚਿਆਂ ਦੀਆਂ ਪ੍ਰਾਪਤੀਆਂ ਅਤੇ ਸੁਧਾਰ ਦੀ ਲੋੜ ਵਾਲੇ ਖੇਤਰਾਂ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਮਾਪਿਆਂ ਪਾਸੋਂ ਸਕੂਲ ਦੀ ਬਿਹਤਰੀ ਲਈ ਸੁਝਾਅ ਲਏ। ਇਸ ਮੌਕੇ ਪ੍ਰਿੰਸੀਪਲ ਰਜਨੀ ਬਾਲਾ ਨੇ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਕੂਲ ਅਤੇ ਮਾਪਿਆਂ ਵਿਚਕਾਰ ਆਪਸੀ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਵਾਈਸ ਪ੍ਰਿੰਸੀਪਲ ਬਲਜੀਤ ਕੌਰ , ਮੈਨੇਜਰ ਦੀਪਕ ਸਹਾਏ, ਰੂਬੀ ਗਾਂਧੀ, ਪੰਕਜਜੀਤ ਕੌਰ, ਸ਼੍ਰੀਮਤੀ ਚਿਤਰਾ ਰਾਣੀ, ਪਰਮਜੀਤ ਕੌਰ, ਪ੍ਰੀਤੀ ਗੁਪਤਾ, ਕਮਲਜੀਤ ਕੌਰ ਰੰਧਾਵਾ, ਰੰਜਨਾ, ਸਰਬਜੀਤ, ਕਿਰਨ ਦੇਣਗੁਣ, ਪੂਨਮ ਕੁਮਾਰੀ, ਗੁਰਪ੍ਰੀਤ ਕੌਰ ਅਤੇ ਹੋਰ ਅਧਿਆਪਕ ਵੀ ਹਾਜ਼ਰ ਸਨ।