ਰਾਮਗੜ੍ਹੀਆ ਪਬਲਿਕ ਸਕੂਲ ਸ਼ਾਹਕੋਟ ਵਿਖੇ ਪੀ.ਟੀ.ਏ. ਕਮੇਟੀ ਦੀ ਹੋਈ ਮੀਟਿੰਗ
ਸ਼ਾਹਕੋਟ, 10 ਅਕਤੂਬਰ (ਬਾਂਸਲ)- ਰਾਮਗੜ੍ਹੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਵਿਖੇ ਅੱਜ ਪੀ. ਟੀ.
ਸ਼ਾਹਕੋਟ, 10 ਅਕਤੂਬਰ (ਬਾਂਸਲ)- ਰਾਮਗੜ੍ਹੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਵਿਖੇ ਅੱਜ ਪੀ.ਟੀ.ਏ. ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਵਸੀਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਮੀਟਿੰਗ ਵਿਚ ਵਿਦਿਆਰਥੀਆਂ ਦੇ ਮਾਪਿਆ ਨਾਲ ਬੱਚਿਆਂ ਦੀ ਕਾਰਗੁਜ਼ਾਰੀ ਅਤੇ ਹੋਰ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਭਜਨ ਸਿੰਘ ਰੂਪਰਾ, ਡਾਇਰੈਕਟਰ ਮਨਜੀਤ ਸਿੰਘ, ਖਜ਼ਾਨਚੀ ਤਰਲੋਕ ਸਿੰਘ ਰੂਪਰਾ, ਪੀ.ਟੀ.ਏ. ਕਮੇਟੀ ਦੇ ਵਾਈਸ ਪ੍ਰਧਾਨ ਸੁਰਿੰਦਰ ਸਿੰਘ ਪਦਮ, ਹਰਜਿੰਦਰ ਸਿੰਘ ਜਿੰਦੀ, ਤੇਜਮੋਹਨ ਸਿੰਘ ਝੀਤਾ, ਸਤਵਿੰਦਰ ਕੌਰ, ਕੁਲਜੀਤ ਸਿੰਘ ਪਨੇਸਰ, ਰਛਪਾਲ ਸਿੰਘ ਰੂਪਰਾ, ਸੁਖਜੀਤ ਸਿੰਘ ਝੀਤਾ ਸਕੱਤਰ, ਨਵਜੋਤ ਸਿੰਘ ਰੂਪਰਾ, ਕਮਲਜੀਤ ਸਿੰਘ ਧਿੰਜਨ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।