12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਪ੍ਰਜਾਪਤੀ ਬਰਾਦਰੀ ਨੂੰ ਅਣਗੌਲਿਆਂ ਕਰਨ ਵਾਲੀਆਂ ਰਾਜਨੀਤਿਕ ਪਾਰਟੀਆਂ ਨੂੰ ਪੰਜਾਬ ਪ੍ਰਜਾਪਤੀ ਸਭਾ ਨੇ ਦਿੱਤੀ ਚਿਤਾਵਨੀ

ਜਲੰਧਰ, 11 ਅਕਤੂਬਰ (ਐੱਮ. ਐੱਸ.

Ad Position 21
No active advertisement
ਮੀਟਿੰਗ ’ਚ ਹਾਜ਼ਰ ਵਿਅਕਤੀ ਵਿਚਾਰ-ਵਟਾਂਦਰਾ ਕਰਦੇ ਹੋਏ। ਤਸਵੀਰ : ਮੁਨੀਸ਼ 12-10-2026
ਜਲੰਧਰ, 11 ਅਕਤੂਬਰ (ਐੱਮ. ਐੱਸ. ਲੋਹੀਆ)-ਪ੍ਰਜਾਪਤੀ ਬਰਾਦਰੀ ਨੂੰ ਅਣਗੌਲਿਆਂ ਕਰਨ ਵਾਲੀਆਂ ਰਾਜਨੀਤਿਕ ਪਾਰਟੀਆਂ ਨੂੰ ਪੰਜਾਬ ਪ੍ਰਜਾਪਤੀ ਸਭਾ ਨੇ ਚਿਤਾਵਨੀ ਦਿੱਤੀ ਹੈ। ਪ੍ਰਜਾਪਤੀ ਭਵਨ ਜਲੰਧਰ ਵਿਖੇ ਹੋਈ ਮੀਟਿੰਗ ਦੌਰਾਨ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਸ਼ਰੀਂਹ ਸਮੇਤ ਹਾਜ਼ਰ ਵਿਅਕਤੀਆਂ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਹਮੇਸ਼ਾ ਹੀ ਪ੍ਰਜਾਪਤੀ ਸਮਾਜ ਨੂੰ ਸਿਰਫ ਆਪਣੇ ਕੰਮਾਂ ਨੂੰ ਸਵਾਰਨ ਤੱਕ ਹੀ ਸੀਮਤ ਰੱਖਦੀਆਂ ਹਨ। ਹਾਲੇ ਤੱਕ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਪ੍ਰਜਾਪਤੀ ਬਰਾਦਰੀ ਦੇ ਕਿਸੇ ਵੀ ਵਿਅਕਤੀ ਨੂੰ ਨੁਮਾਇੰਦਗੀ ਨਹੀਂ ਦਿੱਤੀ। ਜਦਕਿ ਪ੍ਰਜਾਪਤੀ ਬਰਾਦਰੀ ’ਚ ਪੜ੍ਹੇ ਲਿਖੇ ਅਤੇ ਰਾਜਨੀਤਿਕ ਵਿਚਾਰਾਂ ਵਾਲੇ ਵਿਅਕਤੀ ਮੌਜੂਦ ਹਨ। ਉਨ੍ਹਾਂ ਰਾਜਨੀਤਿਕ ਪਾਰਟੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੀਆਂ ਚੋਣਾਂ ’ਚ ਪ੍ਰਜਾਪਤੀ ਬਰਾਦਰੀ ਨੂੰ ਅਣਗੌਲਿਆਂ ਕੀਤਾ ਗਿਆ ਤਾਂ ਪ੍ਰਜਾਪਤੀ ਬਰਾਦਰੀ ਆਪਣੇ ਪੱਧਰ ਤੇ ਹਰ ਇਕ ਜ਼ਿਲ੍ਹੇ ’ਚ ਆਪਣਾ ਉਮੀਦਵਾਰ ਐਲਾਨੇਗੀ। ਇਸ ਤੋਂ ਇਲਾਵਾ ਇਤਰਾਜ ਜਿਤਾਇਆ ਗਿਆ ਕਿ ਮੌਜੂਦਾ ਸਰਕਾਰ ਵਲੋਂ ਬਾਲ ਕਿਸ਼ਨ ਫੌਜੀ ਨੂੰ ਚੇਅਰਮੈਨ ਦੀ ਜਾਰੀ ਕੀਤੀ ਗਈ ਲਿਸਟ ’ਚ ਚੇਅਰਮੈਨ ਤਾਂ ਦਰਸਾਇਆ ਗਿਆ ਹੈ, ਪਰ ਹਾਲੇ ਤੱਕ ਉਨ੍ਹਾਂ ਨੂੰ ਨਿਯੁਕਤੀ ਪੱਤਰ ਦੇਣ ’ਚ ਆਨਾ ਕਾਨੀ ਕੀਤੀ ਜਾ ਰਹੀ ਹੈ। ਇਸ ਮੀਟਿੰਗ ’ਚ ਪੈਟਰਨ ਸ਼ਿਵਦੇਵ ਸਿੰਘ ਬੇਹਗਲ, ਸਕੱਤਰ ਮੱਖਣ ਸਿੰਘ, ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਜੱਸਾ, ਲੱਖਾ ਸਿੰਘ, ਜਸਵਿੰਦਰ ਸਿੰਘ ਡੱਬ, ਐਡਵੋਕੇਟ ਜਗਰੂਪ ਸਿੰਘ, ਕਰਮਜੀਤ ਸਿੰਘ ਨਾਰੰਗਵਾਲ, ਅਜੀਤ ਸਿੰਘ ਭੈਣੀ, ਸੰਜੀਵ ਤਲਵਾੜ, ਬਹਾਦਰ ਸਿੰਘ ਸੰਗਤਪੁਰਾ, ਇੰਜੀਨੀਅਰ ਪ੍ਰੇਮ ਸਿੰਘ, ਸੁੱਚਾ ਸਿੰਘ ਸੁਚੇਤਪੁਰ, ਜੋਗਿੰਦਰ ਸਿੰਘ, ਬਾਲ ਕ੍ਰਿਸ਼ਨ ਫੌਜੀ (ਚੇਅਰਮੈਨ ਪ੍ਰਜਾਪਤੀ ਭਲਾਈ ਬੋਰਡ), ਸੀਤਾ ਰਾਮ, ਜਗਦੀਸ਼ ਸਿੰਘ ਚੰਦਨ, ਸੁਰਿੰਦਰ ਪਾਲ ਸਿੰਘ, ਜਗਤਾਰ ਸਿੰਘ, ਕੁਲਵੰਤ ਸਿੰਘ ਧਾਲੀਵਾਲ, ਡਾ. ਫਕੀਰ ਚੰਦ, ਕੇਵਲ ਕ੍ਰਿਸ਼ਨ, ਹਰੀ ਕ੍ਰਿਸ਼ਨ, ਸੁਰਿੰਦਰ ਪਾਲ, ਸੁਭਾਸ਼ ਚੰਦਰ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ ਚੌਹਾਨ, ਭੁਪਿੰਦਰ ਸਿੰਘ ਚੇਅਰਮੈਨ, ਸੁਰਜੀਤ ਸਿੰਘ, ਕੌਂਸਲਰ ਚਮਨ ਲਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅੱਖਾਂ ਤੇ ਅਣਚਾਹੇ ਦਬਾਅ ਤੋਂ ਬਚਾਅ ਲਈ 20/20/20 ਨਿਯਮ ਦੀ ਪਾਲਣਾ ਜ਼ਰੂਰੀ-ਡਾ. ਜਯੋਤੀ ਸ਼ਰਮਾ ਅਗਲੀ ਖ਼ਬਰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸੰਬੰਧੀ ਵਿਸ਼ਾਲ ਸਨਮਾਨ ਸੰਮੇਲਨ ਦੀਆਂ ਤਿਆਰੀਆਂ ਨੂੰ ਲੈ ਕੇ ਮੀਟਿੰਗ
Ad Position 24