14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਗ੍ਰੇਬੀ ਰਿਸਰਚ ਲਿਮਟਿਡ ਵਲੋਂ ਡੀ. ਏ. ਵੀ. ਆਈ. ਈ. ਟੀ. ਦੇ 5 ਵਿਦਿਆਰਥੀਆਂ ਦੀ 7 ਲੱਖ ਰੁਪਏ ਸਾਲਾਨਾ ’ਤੇ ਨਿਯੁਕਤੀ

ਜਲੰਧਰ, 13 ਅਕਤੂਬਰ (ਜਸਪਾਲ ਸਿੰਘ)-ਡੀ. ਏ.

Ad Position 21
No active advertisement
ਅਜੀਤ ਡੈਸਕ 14-10-2026
ਜਲੰਧਰ, 13 ਅਕਤੂਬਰ (ਜਸਪਾਲ ਸਿੰਘ)-ਡੀ.ਏ.ਵੀ.ਆਈ.ਈ.ਟੀ. ਦੇ ਜੁਲਾਈ 2027 ਵਿੱਚ ਗ੍ਰੈਜੂਏਟ ਹੋਣ ਵਾਲੇ ਬੈਚ ਦੇ ਪੰਜ ਬੀ.ਟੈਕ. ਵਿਦਿਆਰਥੀਆਂ ਨੇ ਬਹੁ-ਰਾਸ਼ਟਰੀ ਨਵੀਨਤਾ ਸਲਾਹਕਾਰ ਕੰਪਨੀ ਗ੍ਰੇਬੀ ਰਿਸਰਚ ਵਿੱਚ ਸਾਲਾਨਾ 7 ਲੱਖ ਰੁਪਏ ਦੇ ਤਨਖਾਹ ਪੈਕੇਜ ’ਤੇ ਨੌਕਰੀ ਹਾਸਿਲ ਕਰਕੇ ਸੰਸਥਾ ਦਾ ਮਾਣ ਵਧਾਇਆ ਹੈ । ਇਹ ਪਰਾਪਤੀ ਤਕਨੀਕੀ ਮੁਹਾਰਤ, ਪੇਸ਼ੇਵਰ ਤਿਆਰੀ ਅਤੇ ਉਦਯੋਗ ਦੀਆਂ ਬਦਲਦੀਆਂ ਲੋੜਾਂ ਅਨੁਸਾਰ ਹੁਨਰ ਵਿਕਵਸਤ ਕਰਨ ’ਤੇ ਸੰਸਥਾ ਦੇ ਨਿਰੰਤਰ ਵਿਕਾਸ ਨੂੰ ਦਰਸਾਉਂਦੀ ਹੈ। ਇਸ ਮੌਕੇ ਚੁਣੇ ਗਏ ਵਿਦਿਆਰਥੀਆਂ ਯਥਾਰਥ ਸੂਦ, ਮਾਨਿਆ ਸਿੰਘ, ਕ੍ਰਿਤਿਕਾ ਅਰੋੜਾ, ਸਚਿਤਾ ਤੇ ਵਰੁਣ ਕੁਮਾਰ ਨੇ ਖੁਸ਼ੀ ਪ੍ਰਗਟ ਕਰਦੇ ਹੋਏ ਸੰਸਥਾ ਦੇ ਅਧਿਆਪਕਾਂ ਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਸੰਦੀਪ ਵਿਜ, ਡਾਇਰੈਕਟਰ-ਕਮ-ਪ੍ਰਿੰਸਪੀਲ ਡੀ. ਏ. ਵੀ. ਆਈ. ਈ. ਟੀ., ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਇਸ ਪ੍ਰਾਪਤੀ ਨੂੰ ਸੰਸਥਾ ਲਈ ਮਾਣ ਵਾਲੀ ਗੱਲ ਦੱਸਿਆ। ਇਸ ਮੌਕੇ ਡਾ. ਵਿਸ਼ਵ ਕਪੂਰ ਮੁਖੀ ਟ੍ਰੇਨਿੰਗ ਐਡ ਪਲੇਸਮੈਂਟ ਵਿਭਾਗ ਨੇ ਵੀ ਵਿਦਿਆਰਥੀਆਂ ਦੀ ਚੋਣ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਡਾ. ਹਰਪ੍ਰੀਤ ਬਜਾਜ਼ ਮੁਖੀ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਵਿਭਾਗ ਨੇ ਵੀ ਸਫਲ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਬਾਰ ਦੀ ਆਜ਼ਾਦੀ ਤੇ ਵਕੀਲਾਂ ਦੇ ਹੱਕਾਂ ਲਈ ਦਿੱਲੀ ’ਚ ਚੱਲ ਰਹੇ ਸ਼ਾਂਤਮਈ ਰੋਸ ਪ੍ਰਦਰਸ਼ਨ ’ਚ ਸ਼ਾਮਿਲ ਹੋਣ ਦਾ ਸੱਦਾ ਪ੍ਰਦਰ... ਅਗਲੀ ਖ਼ਬਰ ਮੋਹਨ ਸਿੰਘ ਬਣੇ ਭਾਜਪਾ ਕਿਸਾਨ ਮੋਰਚਾ ਜਲੰਧਰ ਦਿਹਾਤੀ (ਦੱਖਣੀ) ਦੇ ਜ਼ਿਲ੍ਹਾ ਪ੍ਰਧਾਨ
Ad Position 24