ਫਗਵਾੜਾ-ਚੰਡੀਗੜ੍ਹ ਹਾਈਵੇਅ ਦਾ ਨਾਂਅ ‘ਸ਼ਹੀਦ ਭਗਤ ਸਿੰਘ ਮਾਰਗ’ ਰੱਖਿਆ ਜਾਵੇ-ਕੌਮੀ
ਜਲੰਧਰ, 13 ਅਕਤੂਬਰ (ਸ਼ਿਵ)- ਫਗਵਾੜਾ ਤੋਂ ਚੰਡੀਗੜ੍ਹ ਜਾਣ ਵਾਲੇ ਕੌਮੀ ਰਾਜ ਮਾਰਗ (ਐਨਐਚ-44) ਦਾ ਨਾਂਅ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਨਾਂ ’ਤੇ ‘ਸ਼ਹੀਦ ਭਗਤ ਸਿੰਘ ਮਾਰਗ’ ਰੱਖਣ ਦੀ ਮੰਗ ਕੀਤੀ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਉੱਘੇ ਐਡਵੋਕੇਟ ਏ.
ਜਲੰਧਰ, 13 ਅਕਤੂਬਰ (ਸ਼ਿਵ)- ਫਗਵਾੜਾ ਤੋਂ ਚੰਡੀਗੜ੍ਹ ਜਾਣ ਵਾਲੇ ਕੌਮੀ ਰਾਜ ਮਾਰਗ (ਐਨਐਚ-44) ਦਾ ਨਾਂਅ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਨਾਂ ’ਤੇ ‘ਸ਼ਹੀਦ ਭਗਤ ਸਿੰਘ ਮਾਰਗ’ ਰੱਖਣ ਦੀ ਮੰਗ ਕੀਤੀ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਉੱਘੇ ਐਡਵੋਕੇਟ ਏ.ਐਸ. ਕੌਮੀ ਨੇ ਇਸ ਸੰਬੰਧੀ ਭਾਰਤ ਦੇ ਪ੍ਰਧਾਨ ਮੰਤਰੀ, ਕੇਂਦਰੀ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਹਾਈਵੇਅ ਦਾ ਨਾਂਅ ਬਦਲਣ ਦੀ ਅਪੀਲ ਕੀਤੀ ਹੈ। ਐਡਵੋਕੇਟ ਏ.ਐਸ. ਕੌਮੀ ਨੇ ਕਿਹਾ ਕਿ ਫਗਵਾੜਾ-ਚੰਡੀਗੜ੍ਹ ਹਾਈਵੇਅ ਪੰਜਾਬ ਦੇ ਮਹੱਤਵਪੂਰਨ ਕੌਮੀ ਮਾਰਗਾਂ ’ਚੋਂ ਇੱਕ ਹੈ। ਇਸੇ ਮਾਰਗ ’ਤੇ ਸ਼ਹੀਦ ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾਂ ਸਥਿਤ ਹੈ, ਜਿੱਥੇ ਪੰਜਾਬ ਸਰਕਾਰ ਵਲੋਂ ਸ਼ਹੀਦ ਦੀ ਯਾਦ ’ਚ ਯਾਦਗਾਰ ਬਣਾਈ ਗਈ ਹੈ। ਇਸ ਕਰਕੇ ਇਸ ਹਾਈਵੇਅ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂਅ ’ਤੇ ਰੱਖਣਾ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।