13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਵਿਧਾਇਕ ਗਿਆਸਪੁਰਾ ਵਲੋਂ ਜਾਤੀਵਾਦ ਦੇ ਨਾਂਅ ’ਤੇ ਸਿਆਸਤ ਕਰਨਾ ਮੰਦਭਾਗਾ-ਢੀਂਡਸਾ

ਜਲੰਧਰ, 13 ਅਕਤੂਬਰ (ਜਸਪਾਲ ਸਿੰਘ)-ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਸ੍ਰੀ ਦਰਬਾਰ ਸਾਹਿਬ ਅੰਦਰ ਜਾਤੀ ਵਾਦ ਦੇ ਝੂਠੇ ਇਲਜਾਮ ਦੇ ਨਾਂਅ ’ਤੇ ਕੋਝੀ ਸਿਆਸਤ ਕਰਨ ਦੇ ਦੋਸ਼ ਲਗਾਉਂਦੇ ਹੋਏ ਜ਼ਿਲ੍ਹਾ ਅਕਾਲੀ ਦਲ (ਬ) ਜਲੰਧਰ ਸ਼ਹਿਰੀ ਦੇ ਪ੍ਰਧਾਨ ਇਕਬਾਲ ਸਿੰਘ ਢੀਂਡਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਆਪਣੇ ਦਿੱਲੀ ਬੈਠੇ ਆਕਾਵਾਂ ਨੂੰ ਖੁਸ਼ ਕਰਨ ਲਈ ਇਹ ਸਾਜਿਸ਼ ਰਚੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਵਿਧਾਇਕ ਨੇ ਜਾਤ ਆਧਾਰਿਤ ਹਿੰਸਾ ਭੜਕਾਉਣ ਦੀ ਕੋਝੀ ਸਾਜਿਸ਼ ਰਚੀ ਹੈ।

Ad Position 21
No active advertisement
ਇਕਬਾਲ ਸਿੰਘ ਢੀਂਡਸਾ 14-10-2026
ਜਲੰਧਰ, 13 ਅਕਤੂਬਰ (ਜਸਪਾਲ ਸਿੰਘ)-ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਸ੍ਰੀ ਦਰਬਾਰ ਸਾਹਿਬ ਅੰਦਰ ਜਾਤੀ ਵਾਦ ਦੇ ਝੂਠੇ ਇਲਜਾਮ ਦੇ ਨਾਂਅ ’ਤੇ ਕੋਝੀ ਸਿਆਸਤ ਕਰਨ ਦੇ ਦੋਸ਼ ਲਗਾਉਂਦੇ ਹੋਏ ਜ਼ਿਲ੍ਹਾ ਅਕਾਲੀ ਦਲ (ਬ) ਜਲੰਧਰ ਸ਼ਹਿਰੀ ਦੇ ਪ੍ਰਧਾਨ ਇਕਬਾਲ ਸਿੰਘ ਢੀਂਡਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਆਪਣੇ ਦਿੱਲੀ ਬੈਠੇ ਆਕਾਵਾਂ ਨੂੰ ਖੁਸ਼ ਕਰਨ ਲਈ ਇਹ ਸਾਜਿਸ਼ ਰਚੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਵਿਧਾਇਕ ਨੇ ਜਾਤ ਆਧਾਰਿਤ ਹਿੰਸਾ ਭੜਕਾਉਣ ਦੀ ਕੋਝੀ ਸਾਜਿਸ਼ ਰਚੀ ਹੈ। ਉਕਤ ਆਗੂ ਨੇ ਕਿਹਾ ਕਿ ਵਿਧਾਇਕ ਗਿਆਸਪੁਰਾ ਨੂੰ ਜਾਤ-ਪਾਤ ਕਰਕੇ ਨਹੀਂ ਬਲਕਿ ਉਸ ਦੀ ਬਦਜ਼ੁਬਾਨੀ ਕਰਕੇ ਰੋਕਿਆ ਗਿਆ ਸੀ । ਢੀਂਡਸਾ ਨੇ ਕਿਹਾ ਕਿ ਸਿੱਖਾਂ ਦਾ ਸਰਬ ਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਜਾਤੀ ਵਾਦ ਦਾ ਮਸਲਾ ਖੜ੍ਹਾ ਕਰਨਾ ਗੈਰ ਸਿਧਾਂਤਕ ਤੇ ਗੈਰ ਕਾਨੂੰਨੀ ਹੈ। ਉਨ੍ਹਾਂ ਵਿਧਾਇਕ ਮਲਵਿੰਦਰ ਸਿੰਘ ਗਿਆਸਪੁਰਾ ਉਪਰ ਜਾਤ ਆਧਾਰਿਤ ਹਿੰਸਾ ਭੜਕਾਉਣ ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਮਨਾਉਣ ਸੰਬੰਧੀ ਬੈਠਕ ਅਗਲੀ ਖ਼ਬਰ ਉੱਤਰ ਖੇਤਰ ਬਾਸਕਟਬਾਲ ’ਚ ਪੰਜਾਬ ਬਣਿਆ ਚੈਂਪੀਅਨ, ਹਿਮਾਚਲ ਨੂੰ 74-34 ਨਾਲ ਹਰਾਇਆ
Ad Position 24